View Details << Back

ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਇੰਸਜ (ਨਰਸਿੰਗ) ਦਾ ਨਤੀਜਾ ਰਿਹਾ ਸਾਨਦਾਰ
ਲਵਪ੍ਰੀ਼ਤ ਕੌਰ,ਜਸਵੀਰ ਕੌਰ,ਹਰਦੀਪ ਕੌਰ,ਅਮਨਦੀਪ ਕੌਰ,ਨੇ ਮਾਰੀ ਬਾਜੀ

ਭਵਾਨੀਗੜ੍ਹ 2 ਜੂਨ {ਗੁਰਵਿੰਦਰ ਸਿੰਘ} ਭਵਾਨੀਗ੍ਹੜ ਸਥਿਤ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਜੀ ਐਨ ਐਮ ਭਾਗ ਦੂਜੇ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ. ਪੀ.ਐਨ.ਆਰ.ਸੀ ਵੱਲੋਂ ਘੋਸ਼ਿਤ ਹੋਏ ਦੂਜੇ ਸਾਲ ਦੇ ਨਤੀਜਿਆਂ ਵਿੱਚ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿਚ ਚਲ ਰਹੇ ਨਰਸਿੰਗ ਕੋਰਸ ਜੀ ਐਨ ਐਮ. ਦਾ ਨਤੀਜਾ 100 ਪ੍ਰਤੀਸ਼ਤ ਰਿਹਾ. ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਲਵਪ੍ਰੀ਼ਤ ਕੌਰ ਸਪੱਤਰੀ ਸ੍ਰੀ ਕਰਨੈਲ ਸਿੰਘ, ਦੂਜਾ ਸਥਾਨ ਜਸਵੀਰ ਕੌਰ ਸਪੱਤਰੀ ਸ੍ਰੀ ਜਗਨਾ ਸਿੰਘ, ਅਤੇ ਤੀਜਾ ਸਥਾਨ ਹਰਦੀਪ ਕੌਰ ਸਪੁੱਤਰੀ ਬਲਵੀਰ ਸਿੰਘ, ਅਤੇ ਚੌਥਾ ਅਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਨੇ ਹਾਸਿਲ ਕੀਤਾ. ਸਮੂਹ ਵਿੱਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਜੀ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ, ਅਤੇ ਪਿ੍ਰੰਸੀਪਲ ਸ੍ਰੀ ਮਤੀ ਨੀਲਮ ਅਰੋੜਾ ਜੀ ਨੇ ਵਿੱਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਬਹੁਤ^ਬਹਤ ਮੁਬਾਰਿਕਬਾਦ ਦਿੱਤੀ.ਅਤੇ ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ.ਇਸ ਮੌਕੇ ਉਨ੍ਹਾਂ ਨੇ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਸਾਰੇ ਵਿੱਦਿਅਰਥੀਆ ਅਤੇ ਸਬੰਧਤ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ.


   
  
  ਮਨੋਰੰਜਨ


  LATEST UPDATES











  Advertisements