View Details << Back

ਬਿਸ਼ਨ ਨਗਰ 'ਚ ਗੰਦਾ ਪਾਣੀ ਲੋਕਾਂ ਲਈ ਬਣਿਆ ਵੱਡੀ ਪ੍ਰੇਸ਼ਾਨੀ
ਆਪ' ਆਗੂ ਭਰਾਜ ਵੱਲੋਂ ਸ਼ੰਘਰਸ਼ ਦੀ ਚੇਤਾਵਨੀ

ਭਵਾਨੀਗੜ੍ਹ, 9 ਜੂਨ (ਗੁਰਵਿੰਦਰ ਸਿੰਘ): ਇੱਕ ਪਾਸੇ ਕੈਪਟਨ ਸਰਕਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਦਾ ਰਾਗ ਅਲਾਪ ਰਹੀ ਹੈ ਪਰੰਤੂ ਦੂਜੇ ਪਾਸੇ ਸ਼ਹਿਰ ਦੇ ਬਿਸ਼ਨ ਨਗਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਾਣੀ ਨਾਲ ਨੱਕੋ ਨੱਕ ਭਰੀਆਂ ਗਲੀਆਂ ਨੇ ਝੀਲ ਦਾ ਰੂਪ ਧਾਰਨ ਕਰ ਰੱਖਿਆ ਹੈ। ਜਿਸਦੇ ਚੱਲਦਿਆ ਇੱਥੋ ਦੇ ਬਾਸ਼ਿੰਦੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ ਪਰ ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀ। ਮੁਹੱਲਾ ਵਾਸੀਆਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਗੰਦੇ ਪਾਣੀ ਨਾਲ ਇੱਥੇ ਲੋਕਾਂ ਨੂੰ ਮੱਛਰਾਂ ਤੋਂ ਫੈਲਣ ਵਾਲੀਆ ਬਿਮਾਰੀਆਂ ਦੀ ਲਪੇਟ 'ਚ ਆਉਣ ਦਾ ਡਰ ਸਤਾ ਰਿਹਾ ਹੈ। ਇਸ ਮੌਕੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾ ਸੁਣਨ ਲੋਕਾਂ 'ਚ ਪਹੁੰਚੀ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੀ ਇੰਚਾਰਜ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਵਿਕਾਸ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਦੇ ਦਾਅਵਿਆ ਤੇ ਹਕੀਕਤ ਵਿੱਚ ਵੱਡਾ ਅੰਤਰ ਹੈ। ਬਿਸ਼ਨ ਨਗਰ ਵਿੱਚ ਹਰ ਸਮੇਂ ਗਲੀਆਂ 'ਚ ਫੈਲਿਆ ਰਹਿੰਦਾ ਗੰਦਾ ਪਾਣੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ ਜਿਸ ਦੇ ਹੱਲ ਲਈ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਤੇ ਨਾ ਹੀ ਪ੍ਰਸ਼ਾਸ਼ਨ ਧਿਆਨ ਦੇ ਰਿਹਾ ਹੈ। ਭਰਾਜ ਨੇ ਮੌਕੇ 'ਤੇ ਸਬੰਧਤ ਅਧਿਕਾਰੀਆਂ ਨੂੰ ਫੋਨ 'ਤੇ ਮੁਹੱਲੇ ਦੀ ਬਣੀ ਪਈ ਮਾੜੀ ਹਾਲਤ ਤੇ ਲੋਕਾਂ ਦੀ ਮੰਗ ਤੋਂ ਜਾਣੂ ਕਰਵਾਉਂਦਿਆਂ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਇਥੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਬੰਧ ਤੁਰੰਤ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਹੱਲਾ ਵਾਸੀਆਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ।
ਨਿਕਾਸੀ ਪ੍ਬੰਧ ਨਾ ਹੋਣ ਕਾਰਣ ਬਿਸ਼ਨ ਨਗਰ 'ਚ ਖੜਾ ਗੰਦਾ ਪਾਣੀ।


   
  
  ਮਨੋਰੰਜਨ


  LATEST UPDATES











  Advertisements