View Details << Back

ਚੋਰਾਂ ਨੇ ਮੋਬਾਇਲ ਫੋਨ ਤੇ ਨਗਦੀ 'ਤੇ ਕੀਤਾ ਹੱਥ ਸਾਫ

ਭਵਾਨੀਗੜ੍ਹ, 11 ਜੂਨ (ਗੁਰਵਿੰਦਰ ਸਿੰਘ): ਬੀਤੀ ਰਾਤ ਚੋਰਾਂ ਨੇ ਪਿੰਡ ਘਰਾਚੋਂ 'ਚ ਇਕ ਮੋਬਾਇਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ 'ਚੋਂ ਮੋਬਾਇਲ ਫੋਨ, ਅਸੈਸਰੀ ਤੋਂ ਇਲਾਵਾ ਨਕਦੀ 'ਤੇ ਵੀ ਹੱਥ ਸਾਫ ਕਰ ਦਿੱਤਾ।
ਘਟਨਾ ਸੰਬੰਧੀ ਪਾਵਰਕਾਮ ਦਫਤਰ ਸਾਹਮਣੇ ਸਥਿਤ ਆਸ਼ਟਾ ਟੈਲੀਕਾਮ ਦੇ ਮਾਲਕ ਅਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਘਰਾਚੋਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਵੀ ਉਹ ਅਪਣੇ ਦੁਕਾਨ ਬੰਦ ਕਰਕੇ ਗਿਆ ਸੀ ਕਿ ਰਾਤ ਸਮੇਂ ਚੋਰਾਂ ਨੇ ਦੁਕਾਨ ਦੇ ਜਿੰਦੇ ਤੋੜ ਕੇ ਦੁਕਾਨ ਅੰਦਰੋਂ 9 ਦੇ ਕਰੀਬ ਨਵੇਂ ਮੋਬਾਇਲ ਫੋਨ ਸੈੱਟ, 10 ਪੁਰਾਣੇ ਮੋਬਾਇਲ ਫੋਨ ਤੋਂ ਇਲਾਵਾ ਚਾਰਜਰ, ਡਾਟਾ ਕੇਬਲਾਂ ਅਤੇ ਹੋਰ ਮਹਿੰਗੀ ਅਸੈਸਰੀ ਸਮੇਤ ਗੱਲੇ ਵਿਚ ਪਈ 5 ਹਜ਼ਾਰ ਰੁਪਏ ਦੀ ਨਗਦੀ ਵੀ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨਦਾਰ ਮੁਤਾਬਕ ਘਟਨਾ ਵਿਚ ਉਸ ਦਾ ਕਰੀਬ 80 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਉਸਨੇ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਚੋਰੀ ਸਬੰਧੀ ਜਾਣਕਾਰੀ ਦਿੰਦਾ ਦੁਕਾਨਦਾਰ।


   
  
  ਮਨੋਰੰਜਨ


  LATEST UPDATES











  Advertisements