View Details << Back

ਬਾਬੂ ਗਰਗ ਬਣੇ ਪਾਰਟੀ ਦੇ ਸੀਨੀਅਰ ਮੀਤ ਪ੍ਧਾਨ ,ਵਰਕਰਾਂ ਚ ਭਾਰੀ ਉਤਸ਼ਾਹ
SOI ਦੇ ਪ੍ਧਾਨ ਧਨੋਆ ਤੇ ਢਿੱਲੋਂ ਵਲੋਂ ਗਰਗ ਦਾ ਕਰਵਾਇਆ ਮੂੰਹ ਮਿੱਠਾ

ਭਵਾਨੀਗੜ 12 ਜੂਨ {ਗੁਰਵਿੰਦਰ ਸਿੰਘ}: ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੇ ਦਿਨੀ ਪਾਰਟੀ ਨੂੰ ਮਜਬੂਤੀ ਦੇਣ ਅਤੇ ਪਾਰਟੀ ਦੀਆਂ ਸਰਗਰਮੀਆਂ ਵਧਾਉਣ ਲਈ ਪਾਰਟੀ ਦੇ ਢਾਂਚੇ ਵਿਚ ਫੇਰ ਬਦਲ ਕੀਤਾ ਜਾ ਰਿਹਾ ਹੈ ਅਤੇ ਸੂਬੇ ਵਿਚ 2022 ਦੇ ਮਦੇਨਜਰ ਨਵੀਆਂ ਜੁਮੇਵਾਰੀਆਂ ਦਿਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਪਾਰਟੀ ਦੇ ਸਰਪ੍ਰਸਤ ਸ ਪ੍ਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਧਾਨ ਸ ਸੁਖਬੀਰ ਸਿੰਘ ਬਾਦਲ ਵਲੋਂ ਸਂਗਰੂਰ ਤੋਂ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਕਾਸ਼ ਚੰਦ ਗਰਗ ਨੂੰ ਪਾਰਟੀ ਵਿਚ ਅਹਿਮ ਸਥਾਨ ਦਿੰਦਿਆਂ ਸੀਨਿਅਰ ਮੀਤ ਪ੍ਧਾਨ ਦੇ ਓਹਦੇ ਨਾਲ ਪਾਰਟੀ ਵਿਚ ਵੱਡੀ ਜੁਮੇਵਾਰੀ ਦਿਤੀ ਗਈ ਹੈ ਜਿਸ ਦੀ ਖਬਰ ਆਉਦੇਂ ਹੀ ਇਲਾਕੇ ਦੇ ਅਕਾਲੀ ਵਰਕਰਾਂ ਤੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਸੋਸ਼ਲ ਮੀਡੀਆ ਤੇ ਮੁਬਾਰਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ.ਜਿਸ ਦੇ ਚਲਦਿਆਂ ਅੱਜ ਅੰਮ੍ਰਿਤ ਧਨੋਆ ਪ੍ਧਾਨ ਐਸ ਓ ਆਈ ਭਵਾਨੀਗੜ, ਪ੍ਤਾਪ ਢਿੱਲੋਂ ਮੀਤ ਪ੍ਧਾਨ ਮਾਲਵਾ ਜੋਨ -2, ਜਗਤਾਰ ਸਿੰਘ ਖਟੜਾ, ਅਤੇ ਸਾਥੀਆਂ ਵਲੋਂ ਖੁਸ਼ੀ ਦਾ ਪ੍ਗਟਾਵਾ ਕਰਦਿਆਂ ਜਿਥੇ ਬਾਬੂ ਗਰਗ ਨੂੰ ਮੁਬਾਰਕਾਂ ਦਿਤਿਆਂ ਓਥੇ ਹੀ ਬਾਬੂ ਪ੍ਕਾਸ਼ ਚੰਦ ਗਰਗ ਦਾ ਬਰਫੀ ਨਾਲ ਮੂੰਹ ਵੀ ਮਿੱਠਾ ਕਰਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤ ਧਨੋਆ ਨੇ ਪਾਰਟੀ ਦੇ ਸਰਪ੍ਰਸਤ ਸ ਪ੍ਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਧਾਨ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਆਖਿਆ ਕੇ ਪਾਰਟੀ ਦੀ ਮਜਬੂਤੀ ਲਈ ਪਾਰਟੀ ਹਾਈਕਮਾਂਡ ਵਲੋਂ ਬਾਬੂ ਪ੍ਕਾਸ਼ ਚੰਦ ਗਰਗ ਜੀ ਨੂੰ ਸੀਨੀਅਰ ਮੀਤ ਪ੍ਧਾਨ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਅਹੁਦੇ ਨਾਲ ਨਿਵਾਜ ਕੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਸਮੁੱਚੇ ਵਰਕਰਾਂ ਨੂੰ ਮਾਨ ਸਨਮਾਨ ਬਖਸ਼ਿਆ ਹੈ । ਇਸ ਮੌਕੇ ਬਾਬੂ ਪ੍ਕਾਸ਼ ਚੰਦ ਗਰਗ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਰਵਜਿੰਦਰ ਸਿੰਘ ਕਾਕੜਾ ਸਰਕਲ ਪ੍ਧਾਨ ਸ਼ ਅ ਦ ਦਿਹਾਤੀ ਭਵਾਨੀਗੜ, ਰੁਪਿੰਦਰ ਸਿੰਘ ਹੈਪੀ ਰੰਧਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ, ਕੁਲਵੰਤ ਸਿੰਘ ਜੋਲਿਆਂ ਸਾਬਕਾ ਚੇਅਰਮੈਨ ਬਲਾਕ ਸਮਤੀ ਭਵਾਨੀਗੜ, ਜਗਤਾਰ ਸਿੰਘ ਖੱਟੜਾ, ਪ੍ਰੇਮ ਚੰਦ ਗਰਗ ਸਾਬਕਾ ਪ੍ਧਾਨ ਨਗਰ ਕੌਂਸਲ ਭਵਾਨੀਗੜ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰ ਤੇ ਆਗੂ ਮੌਜੂਦ ਸਨ।
ਬਾਬੂ ਗਰਗ ਦਾ ਮੂੰਹ ਮਿੱਠਾ ਕਰਵਾਉਦੇ ਸੋਈ ਦੇ ਪ੍ਧਾਨ ਧਨੋਆ ਤੇ ਢਿਲੋਂ ।


   
  
  ਮਨੋਰੰਜਨ


  LATEST UPDATES











  Advertisements