View Details << Back

ਕੋਰੋਨਾ ਮਹਾਂਮਾਰੀ ਦੋਰਾਨ ਆਨਲਾਈਨ ਪੜਾਈ
ਵਿਦਿਆ ਦੀ ਰੋਸ਼ਨੀ ਫੈਲਾਉਣ ਚ ਜੁਟੀ ਅਧਿਆਪਕਾ ਅਮਨਦੀਪ ਕੌਰ

ਅੰਮ੍ਰਿਤਸਰ 13 ਜੂਨ (ਗੁਰਵਿੰਦਰ ਸਿੰਘ ਰੋਮੀ) : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਵੇਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰ ਦੇ ਆਦੇਸ਼ਾਂ ਦੇ ਤਹਿਤ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ ਪਰ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਨਲਾਈਨ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਸਿਖਿਆ ਵਿਭਾਗ ਵਲੋਂ ਮਿਲੀਆਂ ਹਦਾਇਤਾਂ ਦੇ ਤਹਿਤ ਅਧਿਆਪਕ ਘਰ ਬੈਠੇ ਵੀ ਚਾਨਣ ਮੁਨਾਰਾ ਬਣ ਵਿਦਿਆ ਦੀ ਰੋਸ਼ਨੀ ਫੈਲਾਉਣ ਚ ਜੁਟੇ ਹੋਏ ਹਨ। ਇਨ੍ਹਾਂ ਚੋਂ ਇਕ ਹਨ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਜੋ ਸਰਕਾਰੀ ਹਾਈ ਸਕੂਲ ਕਮਾਸਕੇ ( ਅੰਮ੍ਰਿਤਸਰ ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਕੋਰੋਨਾ ਮਹਾਂਮਾਰੀ ਕਾਰਨ ਸੂਬੇ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਭਾਵੇਂ ਸਕੂਲ ਬੰਦ ਹਨ ਪਰ ਉਕਤ ਅਧਿਆਪਕਾ ਉਦੋਂ ਤੋਂ ਲਗਾਤਾਰ ਪੂਰੀ ਮਿਹਨਤ ਨਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਆਨ-ਲਾਈਨ ਪੜਾਈ ਕਰਵਾ ਰਹੀ ਹੈ। ਕੰਮਜ਼ੋਰ ਵਿਦਿਆਰਥੀਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਅਤੇ ਵੀਡੀਓਜ਼ ਆਦਿ ਬਣਾ ਕੇ ਸਮਝਾਉਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਖੂਦ ਫੋਨ ਕਰਕੇ ਉਨ੍ਹਾਂ ਦੀਆਂ ਪੜਾਈ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦੇ ਹਨ। ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਆਪਣੇ ਸਕੂਲ ਦੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਸਿਖਿਅਤ ਕਰਕੇ ਆਤਮ ਨਿਰਭਰ ਅਤੇ ਚੰਗੇ ਇਨਸਾਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਜਵਲ ਭਵਿੱਖ ਵਿੱਚ ਹੀ ਪਰਿਵਾਰ ਤੇ ਦੇਸ਼ ਦੀ ਤਰੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਅਧਿਆਪਕਾ ਅਮਨਦੀਪ ਕੌਰ ਨੇ ਪੜੋ ਪੰਜਾਬ ਪੜਾਉ ਪੰਜਾਬ ਦੇ ਤਹਿਤ ਕਰੋਨਾ ਮਹਾਂਮਾਰੀ ਦੋਰਾਨ ਵੀ ਆਪਣੇ ਸਕੂਲ ਵਿੱਚ ਹੋਰ ਨਵੇਂ ਵਿਦਿਆਰਥੀਆਂ ਨੂੰ ਦਾਖਿਲ ਕਰਵਾ ਕੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।
ਅਧਿਆਪਕਾ ਅਮਨਦੀਪ ਕੌਰ


   
  
  ਮਨੋਰੰਜਨ


  LATEST UPDATES











  Advertisements