View Details << Back

ਅੰਬੇਡਕਰ ਮੰਚ ਵੱਲੋਂ ਬਲਵੰਤ ਸਿੰਘ ਭੀਖੀ ਦਾ ਸਨਮਾਨ

ਭਵਾਨੀਗੜ,16 ਜੂਨ (ਗੁਰਵਿੰਦਰ ਸਿੰਘ): ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਸੇਵਾਵਾਂ ਨਿਭਾ ਰਹੇ ਪੰਜਾਬ ਪੁਲਸ 'ਚ ਤਾਇਨਾਤ ਏਅੈੱਸਆਈ ਬਲਵੰਤ ਸਿੰਘ ਭੀਖੀ ਦਾ ਇੱਥੇ ਡਾ.ਅੰਬੇਡਕਰ ਚੇਤਨਾ ਮੰਚ ਭਵਾਨੀਗੜ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਚਰਨਾ ਰਾਮ ਲਾਲਕਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਪਿੰਡ-ਪਿੰਡ ਜਾ ਕੇ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਭੀਖੀ ਸ਼ਲਾਘਾਯੋਗ ਕੰਮ ਕਰ ਰਹੇ ਹਨ ਜਿਸ ਦੇ ਬਦਲੇ ਪੰਜਾਬ ਦੇ ਡੀਜੀਪੀ ਵੱਲੋਂ ਉਨ੍ਹਾਂ ਨੂੰ ਅੈਗਜੈਮਪਲਰੀ ਸੇਵਨੂ ਸੁਸਾਇਟੀ ਨਾਲ ਸਨਮਾਨਿਤ ਕੀਤਾ ਗਿਆ ਜੋ ਵੱਡੇ ਮਾਨ ਵਾਲੀ ਗੱਲ ਹੈ। ਇਸ ਮੌਕੇ ਬਹਾਦਰ ਸਿੰਘ ਮਾਲਵਾ, ਕ੍ਰਿਸ਼ਨ ਸਿੰਘ, ਰਣਜੀਤ ਸਿੰਘ ਏ.ਅੈੱਸ.ਆਈ., ਅਮਰੀਕ ਸਿੰਘ ਲਾਇਨਮੈਨ, ਮਾਸਟਰ ਕਮਲਜੀਤ ਸਿੰਘ, ਡਾ. ਰਾਮਪਾਲ ਸਿੰਘ, ਡਾ. ਗੁਰਚੰਦ ਸਿੰਘ, ਡਾ. ਗੁਰਚਰਨ ਸਿੰਘ ਅਤੇ ਚੰਦ ਸਿੰਘ ਰਾਮਪੁਰਾ ਆਦਿ ਹਾਜ਼ਰ ਸਨ।
ਬਲਵੰਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮੰਚ ਦੇ ਮੈਬਰ।


   
  
  ਮਨੋਰੰਜਨ


  LATEST UPDATES











  Advertisements