View Details << Back

ਯੋਗਾ ਦਿਵਸ ਮਨਾਇਆ
ਰੋਜਾਨਾ ਜੀਵਨ ਵਿਚ ਯੋਗ ਕਰਨ ਨਾਲ ਮਨ ਨੂੰ ਵੀ ਸਾਂਤ ਰੱਖ ਸਕਦੇ ਹਾ: ਡਾ ਖਾਨ

ਭਵਾਨੀਗੜ 22 ਜੂਨ {ਗੁਰਵਿੰਦਰ ਸਿੰਘ} : ਸਥਾਨਕ ਫੱਗੂਵਾਲਾ ਕੈਂਚੀਆਂ ਸਥਿੱਤ ਰਹਿਬਰ ਐਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਵਿਖੇ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਕਾਲਜ ਦੇ ਚੇਅਰਮੈਨ ਡਾ .ਐਮ .ਐਸ .ਖਾਨ ਅਤੇ ਵਾਈਸ ਚੇਅਰਪਰਸਨ ਡਾਂ.ਕਾਫਿਲਾ ਖਾਨ ਵੀ ਪਹੁੰਚੇ| ਇਸ ਮੌਕੇ ਚੇਅਰਮੈਨ ਡਾ .ਐਮ .ਐਸ .ਖਾਨ, ਨੇ ਵਿਸਥਾਰ ਰੂਪ ਵਿੱਚ ਵਿੱਦਿਆਰਥੀਆਂ ਨੂੰ ਯੋਗਾ ਦਿਵਸ ਤੋ ਜਾਣੂ ਕਰਵਾਇਆ| ਇਸ ਮੌਕੇ ਯੋਗਾ ਦੀ ਸਹੀ ਤਕਨੀਕ ਅਤੇ ਮਹੱਤਤਾ ਬਾਰੇ ਦੱਸਿਆ| ਸਮੂਹ ਸਟਾਫ ਅਤੇ ਵਿੱਦਿਆਰਥੀਆਂ ਨੂੰ ਡਾ .ਐਮ .ਐਸ .ਖਾਨ ਜੀ ਵੱਲੋ ਵੱਖ^ਵੱਖ ਆਸਣਾਂ ਦਾ ਅਭਿਆਸ ਕਰਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਅਪਣਾਉਣ ਦਾ ਪ੍ਰਣ ਵੀ ਲਿਆ| ਇਸ ਮੌਕੇ ਡਾ .ਐਮ .ਐਸ .ਖਾਨ ਨੇ ਯੋਗ ਦੁਆਰਾ ਕੰਟਰੋਲ ਕੀਤੀਆਂ ਜਾਣ ਵਾਲੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਖਾਸ ਤੌਰ ਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਯੋਗ ਵਿੱਦਿਆਰਥੀਆਂ ਨੂੰ ਪੜ੍ਹਾਈ ਵਿੱਚ ਇਕਾਗਰਚਿੱਤ ਹੋਣ ਵਿੱਚ ਸਹਾਈ ਹੁੰਦਾ ਹੈ ਅਤੇ ਉਹਨਾ ਨੇ ਵਿਸਥਾਰ ਰੂਪ ਵਿਚ ਕਿਹਾ ਕਿ ਜੇਕਰ ਅਸੀ ਯੋਗ ਨੂੰ ਆਪਣੇ ਰੋਜਾਨਾ ਜੀਵਨ ਵਿਚ ਥਾਂ ਦਈਏ ਤਾਂ ਅਸੀ ਆਪਣੇ ਸਰੀਰ ਦੇ ਨਾਲ^ਨਾਲ ਮਨ ਨੂੰ ਵੀ ਸਾਂਤ ਰੱਖ ਸਕਦੇ ਹਾ ਇਸ ਮੌਕੇ ਡਾਂ.ਕਾਫਿਲਾ ਖਾਨ ਵਾਈਸ ਚੇਅਰਪਰ੍ਹਨ ਤੇ ਪ੍ਰਿਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾ .ਜਮਾਲ ਅਖਤਰ ਡਾ .ਅਜਹਰ ਜਾਵੇਦ, ਡਾਂ. ਰਿਜਵਾਨਅਹੁਲਾ ਖਾਨ ਡਾ. ਕਲੀਮ ਅਹਿਮਦ ਖਾਨ, ਡਾਂ. ਅਬਦੁਲ ਅਜੀਜ, ਡਾਂ. ਨਰ੍ਹੇ ਚੰਦਰ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ, ਮਨਪੀ੍ਰਤ ਕੌਰ, ਸਿਮਰਜੀਤ ਕੌਰ, ਰਨੀ ਵਰਮਾ ਆਦਿ ਵੀ ਮੌਜੂਦ ਸਨ| ਇਸ ਸਮੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸਾਮਿਲ ਸਨ|
ਯੋਗਾ ਦਿਵਸ ਤੇ ਯੋਗ ਕਰਦੇ ਹੋਏ .


   
  
  ਮਨੋਰੰਜਨ


  LATEST UPDATES











  Advertisements