View Details << Back

ਜਾਰੀ ਆਰਡੀਨੈਂਸ ਖਿਲਾਫ ਬੀ ਕੇ ਯੂ ਉਗਰਾਹਾਂ ਵੱਲੋਂ 30 ਨੂੰ ਧਰਨੇ

ਭਵਾਨੀਗੜ 26 ਜੂਨ {ਗੁਰਵਿੰਦਰ ਸਿੰਘ} ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਮੁੱਖ ਏਜੰਡੇਆ ਵਾਰੇ ਨੂੰ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸਰਕਾਰ ਨੇ ਜੋ ਤਿੰਨ ਆਰਡੀਨੈਂਸ ਕਿਸਾਨਾਂ ਮਜ਼ਦੁਰਾਂ ਖਿਲਾਫ ਪਾਸ ਕੀਤੇ ਹਨ ਇੰਨਾ ਬਿੱਲਾ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਖਤ ਸਬਦਾਂ ਵਿੱਚ ਵਿਰੋਧਤਾ ਕਰਦੀ ਹੈ ਇਸ ਦੇ ਵਿਰੋਧ ਵਜੋਂ ਜਥੇਬੰਦੀ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਸਾਰੇ ਹੀ ਸਬ ਡਵੀਜਨਾ ਤੇ 30.6 ਨੂੰ ਧਰਨੇ ਦਿੱਤੇ ਜਾਣਗੇ ਕਿਉਂਕਿ ਲਾਕਡਾਉਨ ਦੀ ਹਾਲਤ ਵਿੱਚ ਸਰਕਾਰ ਬਹੁਤ ਤਰ੍ਹਾਂ ਦੇ ਧੱਕੇ ਕਰ ਰਹੀ ਹੈ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕਰਕੇ ਗਰੀਬ ਕਿਸਾਨਾਂ ਮਜਦੁਰਾ ਤੇ ਭਾਰੀ ਬੋਝ ਪਾ ਰਹੀ ਹੈ ਜਦਕਿ ਅੰਤਰਰਾਸ਼ਟਰੀ ਮੰਡੀ ਵਿੱਚ ਤੇਲ ਪ੍ਰਤੀ ਬੈਰਲ ਬਹੁਤ ਹੀ ਨਾਜ਼ੁਕ ਘੱਟ ਸਥਿਤੀ ਵਿੱਚ ਹੈ ਇਸ ਤੋਂ ਇਲਾਵਾ ਸਰਕਾਰ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਨੂੰ ਵੇਚ ਰਹੀ ਹੈ ਜਦਕਿ ਗੁਰੂ ਨਾਨਕ ਜੀ ਦਾ ਸਾਢੇ ਪੰਜ ਸੌ ਸਾਲਾਂ ਇਸ ਸਾਲ ਚੱਲ ਰਿਹਾ ਹੈ ਉਥੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਕਲੋਨੀਆਂ ਵਿੱਚ ਰਹਿੰਦੇ ਮੁਲਾਜ਼ਮਾਂ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ ਜਥੇਬੰਦੀ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਇਸ ਮੌਕੇ ਜਿਲਾਂ ਸੰਗਰੂਰ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਬਲਾਕ ਪ੍ਧਾਨ ਅਜੈਬ ਸਿੰਘ ਲਖੇਆਲ ਬਲਾਕ ਦੇ ਸੀਨੀਅਰ ਮੀਤ ਪ੍ਧਾਨ ਮਨਜੀਤ ਸਿੰਘ ਜੀ ਸੁਖਵਿੰਦਰ ਸਿੰਘ ਬਲਾਕ ਆਗੂ ਹਰਜੀਤ ਸਿੰਘ ਮਹਿਲਾ ਬਲਿਆਲ ਕਰਮ ਚੰਦ ਜਸਵੀਰ ਸਿੰਘ ਗੱਗੜਪੁਰ ਗੁਰਦੇਵ ਸਿੰਘ ਆਲੋਅਰਖ ਰਘਵੀਰ ਘਰਾਂਚੋ ਹਰਜਿੰਦਰ ਸਿੰਘ ਘਰਾਚੋ ਤੋਂ ਇਲਾਵਾ ਕਾਫੀ ਕਿਸਾਨ ਹਾਜਰ ਸਨ.

   
  
  ਮਨੋਰੰਜਨ


  LATEST UPDATES











  Advertisements