View Details << Back

ਕਰੋਨਾ ਕਾਲ ਦੌਰਾਨ ਸਰਕਾਰ ਨੇ ਆਮ ਜਨਤਾ ਨੂੰ ਕੋਈ ਰਾਹਤ ਨਾ ਦਿਤੀ :-ਗਰਗ
ਪੰਜਾਬ ਦੇ ਗਵਰਨਰ ਦੇ ਨਾਂ ਡੀ ਸੀ ਸੰਗਰੂਰ ਨੂੰ ਸੋਪੇਆ ਮੰਗ ਪੱਤਰ

ਸਂਗਰੂਰ {ਮਾਲਵਾ ਬਿਊਰੋ} ਸ਼ੋ੍ਮਣੀ ਅਕਾਲੀ ਦੱਲ ਸਨੱਅਤ ਅਤੇ ਵਿਉਪਾਰ ਵਿੰਗ ਸੰਗਰੂਰ ਵਲੋਂ ਪੰਜਾਬ ਦੇ ਗਵਰਨਰ ਸਾਹਿਬ ਦੇ ਨਾਂ ਡਿਪਟੀ ਕਮਿਸ਼ਨਰ ਸੰਗਰੂਰ ਜੀ ਨੂੰ ਇੱਕ ਮੈਮੋਰੰਡਮ ਦਿੱਤਾ ਜਿਸ ਵਿੱਚ ਕਰੋਨਾ ਵਾਇਰਸ ਦੀ ਮਾਹਾਂਮਾਰੀ ਨੂੰ ਰੋਕਣ ਲਈ ਲੰਮੇ ਸਮੇ ਲਈ ਲਾਕ ਡਾਊਣ (ਕਰਫ਼ਿਊ) ਲਾਏ ਜਾਣ ਕਾਰਨ ਇੰਡਸਟਰੀ ਅਤੇ ਵਿਉਪਾਰ ਠੱਪ ਹੋੋ ਕੇ ਰਹਿ ਗਿਆ ਇਸ ਨੂੰ ਦਬਾਰਾ ਪੈਰਾਂ ਸਿਰ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਮੱਦਦ ਕਰਨ ਦੀ ਬਜਾਏ ਹੋਰ ਬੋਝ ਪਾਇਆ ਜਾ ਰਿਹੈ ਸ਼ੋਮਣੀ ਅਕਾਲੀ ਦਲ ਮੰਗ ਕਰਦਾ ਹੈ ਸਰਕਾਰ ਲਾਕ ਡਾਊਣ ਦੇ ਸਮੇਂ ਦਾ ਬਿਜਲੀ ਬਿੱਲ ਮਾਫ਼ ਕਰੇ ,ਐਵਰੇਜ ਬਿੱਲਾਂ ਦੀ ਵਸੂਲੀ ਬੰਦ ਕਰੇ, ਇੰਡਸਟਰੀ ਅਤੇ ਦੁਕਾਨਦਾਰਾਂ ਦੇ ਮੁਲਾਜਮਾਂ ਦੀ ਤਨਖ਼ਾਹ ਦੇਵੇ,ਜੀ ਐਸ ਟੀ ਦਾ ਰਿਫ਼ੰਡ ਤੁਰੰਤ ਜਾਰੀ ਕਰੇ ,ਪਟਰੌਲ ਡੀਜ਼ਲ ਤੇ ਲਾਇਆ ਸੈੈਸ ਵਾਪਸ ਲਵੇ,ਸਥਾਨਕ ਟੈਕਸਾਂ ਦਾ ਭਾਰ ਘਟਾਵੇ,ਪਰਵਾਸੀ ਮਜ਼ਦੂਰਾਂ ਨੂੰ ਵਾਪਸ ਬਲਾਵੇ,ਰਾਇਸ ਮਿਲਾਂ ਨੂੰ ਸਿਕਉਰਟੀ ਵਾਪਸ ਕਰੇ,ਬਾਰਦਾਨੇ ਦੀ ਪੈਮੇਂਟ ਜਾਰੀ ਕਰਨ ਲਈ ਰਾਜਪਾਲ ਸਾਹਿਬ ਸਰਕਾਰ ਨੂੰ ਹਦਾਇਤ ਕਰਨ ਇਸ ਮੌਕੇ ਹਰੀ ਸਿੰਘ ਪਰੀਤ ਕੰਬਾਇਨ ਹਲਕਾ ਇੰਨਚਾਰਜ ਧੂਰੀ, ਰਾਜਿੰਦਰ ਦੀਪਾ ਸੁਨਾਮ ਸਪੋਕਸਮੈਨ ਸ਼ੋਮਣੀ ਅਕਾਲੀ ਦੱਲ, ਵਿਨਰਜੀਤ ਗੋਲਡੀ ਯੂਥ ਆਗੂ ਸਾਬਕਾ ਵਾਇਸ ਚੈਅਰਮੈਨ ਪੀ ਆਰ ਟੀ ਸੀ, ਰਾਵਿੰਦਰ ਸਿੰਘ ਚੀਮਾ ਸਾਬਕਾ ਵਾਇਸ ਚੈਅਰਮੈਨ ਮੰਡੀ ਬੋਰਡ ਅਤੇ ਹੋਰ ਸਨਅਤਕਾਰ ਵਿਉਪਾਰੀ ਆਗੂ ਹਾਜ਼ਰ ਸਨ.

   
  
  ਮਨੋਰੰਜਨ


  LATEST UPDATES











  Advertisements