View Details << Back

ਵਿਨੀ ਮਹਾਜਨ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ
ਪਹਿਲੀ ਮਹਿਲਾ ਚੀਫ ਸੈਕਟਰੀ ਦੀ ਨਿਯੁਕਤੀ ਤੇ ਮੁਬਾਰਕਾਂ : ਰਾਜਵੀਰ ਕੌਰ

ਪਟਿਆਲਾ ( ਮਾਲਵਾ ਬਿਊਰੋ ) ਵਿਨੀ ਮਹਾਜਨ ਦੇ ਪਹਿਲੀ ਮਹਿਲਾ ਚੀਫ ਸੈਕਟਰੀ ਨਿਯੁਕਤ ਕੀਤੇ ਜਾਣ ਤੇ ਪੰਜਾਬ ਪ੍ਧਾਨ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਰਾਜਵੀਰ ਕੌਰ ਵਰਮਾ ਨੇ ਵਧਾਈ ਦਿੰਦਿਆਂ ਕਿਹਾ ਕਿ ਮਹਿਲਾ ਦਾ ਇੰਨੀ ਵੱਡੀ ਪੋਸਟ ਤੇ ਨਿਯੁਕਤ ਹੋਣਾ ਮਾਤ੍ਰ ਨਾਰੀ ਸ਼ਕਤੀ ਲਈ ਮਾਣ ਵਾਲੀ ਗੱਲ ਹੈ ਸ੍ਰੀ ਮਤੀ ਵਿਨੀ ਮਹਾਜਨ ਜੀ ਮਹਿਲਾਵਾਂ ਦੇ ਸ਼ਕਤੀਕਰਨ ਪ੍ਰਤੀ ਇੱਕ ਬਹੁਤ ਵੱਡੀ ੳਦਾਹਰਣ ਹਨ ਸਾਡੇ ਅਜੋਕੇ ਸਮਾਜ ਵਿਚ ਵੀ ਕੁੱਝ ਇਹੋ ਜਿਹੇ ਲੋਕ ਮੋਜੂਦ ਹਨ ਜੋਂ ਅੱਜ ਵੀ ਮਹਿਲਾਵਾਂ ਨੂੰ ਕਮਜ਼ੋਰ ਸਮਝਦੇ ਹੋਏ ਅੱਗੇ ਵੱਧਣ ਤੋਂ ਰੋਕਣ ਦੀ ਪੂਰਜੋਰ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਸਾਡੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਅੱਗੇ ਵੱਧਣ, ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਅਤੇ ਆਪਣੇ ਦੇਸ਼ ਲਈ ਕੁੱਝ ਕਰਕੇ ਦਿਖਾਉਣ ਦਾ ਹੋਂਸਲਾ ਜਗਾਉਣਾ ਚਾਹੀਦਾ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਵਿਨੀ ਮਹਾਜਨ ਜੀ ਤੇ ਮਾਣ ਹੈ ਅਤੇ ਜਲਦੀ ਹਿੰਦੁਸਤਾਨ ਮਹਿਲਾ ਸੈਨਾ ਵੱਲੋਂ ਸਮਾਂ ਲੈ ਕੇ ਸ੍ਰੀ ਮਤੀ ਵਿਨੀ ਮਹਾਜਨ ਜੀ ਨੂੰ ਸਨਮਾਨਿਤ ਕੀਤਾ ਜਾਵੇਗਾ .


   
  
  ਮਨੋਰੰਜਨ


  LATEST UPDATES











  Advertisements