View Details << Back

ਸਰੂਪਾਂ ਦੀ ਹੋਈ ਬੇਅਦਬੀ
12 ਸਾਲ ਦੀ ਲੜਕੀ ਵੱਲੋਂ ਇਸ ਮੰਦਭਾਗੀ ਘਟਨਾ ਨੂੰ ਦਿੱਤਾ ਅੰਜਾਮ

ਭਵਾਨੀਗੜ੍ਹ, 28 ਜੂਨ {ਗੁਰਵਿੰਦਰ ਸਿੰਘ} ਇੱਥੋਂ ਨੇੜਲੇ ਪਿੰਡ ਰਾਮਪੁਰਾ ਦੇ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਭਰ ਵਿੱਚ ਰੋਸ਼ ਫੈਲ ਗਿਆ। ਘਟਨਾ ਸਥਾਨ ਤੇ ਵੱਖ-ਵੱਖ ਧਾਰਮਿਕ ਸਖਸ਼ੀਅਤਾਂ ਅਤੇ ਪੁਲੀਸ ਅਧਿਕਾਰੀ ਪਹੁੰਚ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਕੱਲ੍ਹ ਸਵੇਰੇ ਗੁਰੂ ਦੇ ਸਰੂਪਾਂ ਦੇ ਦਰਸਨ ਕੀਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਇਸ ਸਬੰਧੀ ਇਸ ਸੰਬੰਧੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ। ਕਮੇਟੀ ਵੱਲੋਂ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਕ ਕਰੀਬ 12 ਸਾਲ ਦੀ ਲੜਕੀ ਵੱਲੋਂ ਇਸ ਮੰਦਭਾਗੀ ਘਟਨਾ ਨੂੰ ਕੱਲ੍ਹ ਸਵੇਰੇ ਲਗਭਗ ਸਵਾ 5 ਵਜੇ ਅੰਜਾਮ ਦਿੱਤਾ ਗਿਆ ਸੀ। ਇਸ ਮੌਕੇ ਉਘੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਗੁਰਦੀਪ ਸਿੰਘ ਕਾਲਾਝਾੜ, ਨਿਰਮਲ ਸਿੰਘ ਭੜ੍ਹੋ, ਸੁਖਵਿੰਦਰ ਸਿੰਘ ਬਲਿਆਲ, ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਬਲਿਆਲ ਅਤੇ ਸਰਪੰਚ ਦੇ ਪਤੀ ਅਮਨਦੀਪ ਸਿੰਘ ਕਾਲਾ ਨੰਬਰਦਾਰ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਸਬੰਧੀ ਡੂੰਘਾਈ ਵਿੱਚ ਪੜਤਾਲ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਇਸ ਬੱਚੀ ਪਿੱਛੇ ਕੋਈ ਹੋਰ ਮਾਸਟਰ ਮਾਈਂਡ ਦਾ ਹੱਥ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਿਸੇ ਡੂੰਘੀ ਸਾਜਿਸ਼ ਅਧੀਨ ਕੀਤੀਆਂ ਜਾ ਰਹੀਆਂ ਹਨ। ਮੌਕੇ ਤੇ ਪਹੁੰਚੇ ਐਸਪੀ ਸੰਗਰੂਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਇਸ ਮੰਦਭਾਗੀ ਘਟਨਾ ਸਬੰਧੀ ਪਿੰਡ ਦੀ 12 ਕੁ ਸਾਲ ਦੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਹੋਰ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਐਸਪੀ ਹਰਿੰਦਰ ਸਿੰਘ, ਡੀਐਸਪੀ ਗੋਬਿੰਦਰ ਸਿੰਘ ਅਤੇ ਐਸਐਚਓ ਰਮਨਦੀਪ ਸਿੰਘ ਸਮੇਤ ਭਾਰੀ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।

   
  
  ਮਨੋਰੰਜਨ


  LATEST UPDATES











  Advertisements