View Details << Back

ਟੋਲ ਪਲਾਜਾ ਵਰਕਰਾਂ ਮੋਦੀ ਸਰਕਾਰ ਦਾ ਫੁੁਕਿਆ ਪੂਤਲਾ
ਕਰੋਨਾਂ ਦੀ ਆੜ ਚ ਮਜਦੂਰੀ ਹੱਕਾਂ ਲਈ ਬਣੇ ਕਾਨੂੰਨ ਖਤਮ ਕੀਤੇ : ਲਾਡੀ

ਭਵਾਨੀਗੜ 3 ਜੁਲਾਈ { ਗੁਰਵਿੰਦਰ ਸਿੰਘ } ਅੱਜ ਕੇਂਦਰੀ ਟਰੇਡ ਯੂਨੀਅਨ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ਸੀਟੂ ਦੇ ਅਦਾਰਿਆਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਟੋਲ ਯੂਨੀਅਨ ਪੰਜਾਬ ਦੇ ਮੀਤ ਪ੍ਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕਰੋਨਾਂ ਮਾਹਾਮਾਰੀ ਦੀ ਆੜ ਵਿੱਚ ਮੋਦੀ ਸਰਕਾਰ ਨੇ ਪਿਛਲੇ 150 ਸਾਲਾਂ ਤੋਂ ਮਜ਼ਦੂਰਾਂ ਦੇ ਹੱਕਾਂ ਵਿੱਚ ਬਣੇ ਕਾਨੂੰਨ ਖਤਮ ਕਰ ਦਿੱਤੇ ਹਨ ਅਤੇ ਕਰੋੜਾਂ ਮਜ਼ਦੂਰ ਨੌਕਰੀਆਂ ਤੋਂ ਵਿਹਲੇ ਹੋ ਗਏ ਹਨ, ਪਰਵਾਸੀ ਮਜ਼ਦੂਰਾਂ ਦਾ ਜੋ ਅਣਮਨੁੱਖੀ ਵਰਤਾਰਾ ਦੇਖਣ ਨੂੰ ਮਿਲਿਆ ਹੈ ਉਹ ਅਜਾਦ ਭਾਰਤ ਦੇ ਮੱਥੇ ਤੇ ਕਲੰਕ ਹੈ । ਉਨਾਂ ਲੋਕਾਂ ਨੂੰ ਕਰੋਨਾਂ ਤੋਂ ਖਤਰਾ ਨਹੀਂ ਜਿੰਨਾਂ ਭੁੱਖਮਰੀ ਅਤੇ ਬੇ-ਰੁਜਗਾਰੀ ਤੋਂ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਭੂਪ ਚੰਦ ਚੰਨੋਂ ਕੋਮੀ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਸੱਤਾ ਚ ਆਈ ਹੈ ਟੋਟਲ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਤ ਰਹੀ ਹੈ ਦੇਸ ਦੇ ਸਾਰੇ ਸਵੇਦਨਸੀਲ ਅਦਾਰੇ ਵੇਚ ਦਿੱਤੇ ਹਨ ਜਾ ਤਿਆਰੀ ਚ ਹੈ । ਦੁਨੀਆਂ ਚ ਸਭ ਤੋਂ ਘੱਟ ਡੀਜ਼ਲ ਤੇ ਪਟਰੋਲ ਦੀ ਕੀਮਤ ਦੇ ਬਾਵਜੂਦ 70% ਟੈਕਸ ਤੇ ਵੈਟ ਲਗਾਕੇ ਮੋਦੀ ਤੇ ਪੰਜਾਬ ਸਰਕਾਰ ਨੇ ਲੋਕਾਂ ਦਾ ਕਚੁਮਰ ਕੱਢ ਦਿੱਤਾ ਹੈ ਇਸਦਾ ਰੇਟ ਦਾ ਅਸਰ ਕਰਕੇ ਮਹਿੰਗਾਈ, ਭੁੱਖਮਰੀ ਤੇ ਬੇਰੁਜ਼ਗਾਰੀ ਉਪਰਾਲੇ ਸਤਰ ਤੇ ਹੈ । ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਜੋ ਭਗੌੜੇ ਦੇਸ ਦੇ ਬੈਂਕਾਂ ਨੂੰ ਤਬਾਹ ਕਰਕੇ ਭੱਜੇ ਸਨ ਉਨ੍ਹਾਂ ਦਾ 68600 ਕਰੋੜ ਰੁਪਏ ਮੁਆਫ ਕਰ ਦਿੱਤੇ ਹਨ ਉਨ੍ਹਾਂ ਮੰਗ ਕੀਤੀ ਕਿ ਵੇਟ ਟੈਕਸ ਪੈਸੇ ਵਿਚੋਂ ਕੇਂਦਰ ਸਰਕਾਰ ਹਰੇਕ ਮਜ਼ਦੂਰਾਂ ਦੇ ਖਾਤੇ ਵਿੱਚ 7500-7500 ਰੁਪਏ ਮਹੀਨਾ ਪਾਵੇ , ਸਾਰੇ ਮਜ਼ਦੂਰ ਵਿਰੋਧੀ ਕਾਨੂੰਨ ਵਾਪਿਸ ਲਏ ਜਾਣ, ਖੇਤੀ ਅਤੇ ਬਿਜਲੀ ਦੇ ਜੋ ਲੋਕ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਹਨ ਉਹ ਵਾਪਿਸ ਲਏ ਜਾਣ ਮਨਰੇਗਾ ਦਾ ਬਜਟ ਇੱਕ ਲੱਖ ਕਰੋੜ ਵਧਾਕੇ ਉਜੜੇ ਮਜ਼ਦੂਰਾਂ ਨੂੰ ਤੁਰੰਤ ਰੁਜਗਾਰ ਦਿੱਤਾ ਜਾਵੇ । ਪਬਲਿਕ ਵੰਡ ਪ੍ਰਣਾਲੀ ਰਾਹੀਂ 16 ਲੋੜੀਂਦੀਆਂ ਵਸਤਾਂ ਸਮੇਤ ਕਣਕ ਰੋਲ ਦਾਲਾਂ ਲਗਾਤਾਰ ਮਜ਼ਦੂਰਾਂ ਨੂੰ ਅਦਾ ਕੀਤੀਆਂ ਜਾਣ । ਉਹਨਾਂ ਪੰਜਾਬ ਸਰਕਾਰ ਵਲੋਂ ਕਰਜਾ ਮੁਆਫੀ, ਨਸਾ ਖਤਮ ਕਰਨ, ਰੁਜਗਾਰ ਦੇਣ ਦੇ ਵਾਅਦਿਆਂ ਤੋਂ ਮੁਕਰਨ ਦੀ ਅਤੇ ਬੱਸ ਕਿਰਾਇਆ ਵਿੱਚ ਕੀਤੇ ਵਾਧੇ ਦੀ ਨਿਖੇਧੀ ਕੀਤੀ । ਧਰਨੇ ਤੇ ਹੋਰਨਾਂ ਤੋਂ ਇਲਾਵਾ ਕਾਲਾ ਝਾੜ ਟੋਲ ਪਲਾਜ਼ਾ ਵਰਕਰ ਯੂਨੀਅਨ ਪ੍ਰਧਾਨ ਦਵਿੰਦਰਪਾਲ ਸਿੰਘ, ਧਰੇੜੀ ਜੱਟਾਂ ਟੋਲ ਪਲਾਜਾ ਜੋਗਿੰਦਰ ਸਿੰਘ, ਦੇਵਾ ਸਿੰਘ, ਕਲਿਆਣ ਟੋਲ ਪਲਾਜਾ ਵਰਕਰ,ਸਮਾਣਾ ਟੋਲ ਪਲਾਜਾ ਵਰਕਰ, ਪੇਂਦ ਟੋਲ ਪਲਾਜਾ ਵਰਕਰ ਜਗਵੰਤ ਸਿੰਘ, ਮਾਲਵਾ ਖੇਤਰ ਦੇ ਟੋਲ ਪਲਾਜ਼ਾ ਵਰਕਰ, ਕਾਮਰੇਡ ਜੋਗਿੰਦਰ ਸਿੰਘ ਸੈਕਟਰੀ ਭਵਾਨੀਗੜ੍ਹ, ਕਾਮਰੇਡ ਦਵਿੰਦਰ ਸਿੰਘ ਜਿਲ੍ਹਾ ਕਮੇਟੀ ਮੈਂਬਰ, ਗੁਰਮੀਤ ਸਿੰਘ, ਲੱਖਾ ਸਿੰਘ, ਦਮਨ ਸਿੰਘ, ਅਸੀਸ ਕੁਮਾਰ, ਨਰੈਣ ਸਿੰਘ ਕੁੱਕਾ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਨਰਿੰਦਰ ਸਿੰਘ, ਆਦਿ ਟੋਲ ਪਲਾਜ਼ਾ ਵਰਕਰਜ ਹਾਜਰ ਸਨ ।

   
  
  ਮਨੋਰੰਜਨ


  LATEST UPDATES











  Advertisements