View Details << Back

ਮਿਸ਼ਨ ਫਤਿਹ ਤਹਿਤ ਜਾਗ੍ਰਤੀ ਪ੍ਰੋਗਰਾਮ ਆਯੋਜਿਤ
ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਵਲੋਂ ਮਾਰਿਆ ਹੰਭਲਾ

ਭਵਾਨੀਗੜ੍ਹ ਜੁਲਾਈ { ਗੁਰਵਿੰਦਰ ਸਿੰਘ } ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਚੱਲ ਰਹੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਮਿਸ਼ਨ ਫਤਿਹ ਤਹਿਤ ਜਾਗ੍ਰਤੀ ਪ੍ਰੋਗਰਾਮ ਉਲੀਕਿਆ ਗਿਆ । ਇਹਨਾਂ ਵਿਭਾਗਾਂ ਨਾਲ ਜੁੜੇ ਵਲੰਟੀਅਰਾਂ ਦੀ ਟੀਮਾਂ ਨੇ ਘਰ ਘਰ ਜਾ ਕੇ ਕੋਵਿਡ-19 ਸਬੰਧੀ ਲੋਕਾਂ ਨੂੰ ਜਾਣੂੰ ਕਰਵਾਇਆ । ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ-19 ਨਾਲ ਚੱਲ ਰਹੀ ਜੰਗ ਵਿਚ ਲੋੜੀਂਦੀਆਂ ਅਹਿਤਿਆਤਾਂ ਜਿਵੇਂ ਕਿ ਮਾਸਕ ਪਾਉਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਜਾਂ ਸੈਨੇਟਾਈਜ਼ ਕਰਨਾ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਕੇ ਰੱਖਣਾ ਆਦਿ ਬਾਰੇ ਜਾਣਕਾਰੀ ਦਿੱਤੀ । ਇਹ ਮੁਹਿੰਮ ਕਾਲਜ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਅਤੇ ਪ੍ਰੋਗਰਾਮ ਅਫਸਰ ਡਾ.ਗੁਰਮੀਤ ਕੌਰ,ਪ੍ਰੋ ਦਲਵੀਰ ਸਿੰਘ ਅਤੇ ਕਮਲਜੀਤ ਕੌਰ ਦੀ ਰਹਿਨੁਮਾਈ ਵਿਚ ਉਲੀਕੀ ਗਈ ।
ਜਾਗ੍ਰਤੀ ਪ੍ਰੋਗਰਾਮ ਦੀਆਂ ਤਸਵੀਰਾਂ


   
  
  ਮਨੋਰੰਜਨ


  LATEST UPDATES











  Advertisements