View Details << Back

ਖੁਸ਼ਹਾਲ ਜਿੰਦਗੀ ਵਿਚ ਸੰਗੀਤ ਤੇ ਡਾਂਸ ਦਾ ਅਹਿਮ ਯੋਗਦਾਨ
ਡਾਂਸ ਨੂੰ ਸਾਧਨਾ ਮੰਨਦੀ ਹੈ ਸਂਗਰੂਰ ਦੀ ਪਾਇਲ ਗਰਗ

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਮਨੁੱਖ ਨੂੰ ਮਾਨਸਿਕ,ਸਰੀਰਕ ਤੰਦਰੁਸਤ ਰਹਿਣ ਲਈ ਮੁੱਢ ਤੋਂ ਹੀ ਸੰਗੀਤ ਦੀ ਵੱਖਰੀ ਅਹਿਮੀਅਤ ਹੈ ਕਿਸੇ ਨੂੰ ਗੀਤ ਗਾਉਣ ਨਾਲ ਕਿਸੇ ਨੂੰ ਨੱਚਣ ਨਾਲ ਕਿਸੇ ਨੂੰ ਗੀਤ ਸੁਣਨ ਨਾਲ ਸਕੂਨ ਮਿਲਦਾ ਹੈ. ਇਹ ਤਿੰਨੇ ਚੀਜ਼ਾਂ ਨੱਚਣਾ, ਗਾਉਣਾ, ਖੇਡਣਾ ,ਗੀਤ ਸੁਨਣਾ ,ਆਦਿ ਨਾਲ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਹਸਣਾ ਖੇਡਣਾ ਮਨ ਕਾ ਚਾਓ ਕਹਿੰਦੇ ਹਨ ਅਜਿਹੀ ਹੀ ਇੱਕ ਮਿਸਾਲ ਪਾਯਲ ਗਰਗ ਹੈ ਜੋ ਕਿ ਬਹੁਤ ਹੀ ਹੋਣਹਾਰ ਹੈ ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਵਰਗ ਲਈ ਪੜ੍ਹਾਈ ਅਤੇ ਹੁਨਰ ਹਰ ਵਿਅਕਤੀ ਦਾ ਇੱਕ ਗਹਿਣਾ ਹੁੰਦਾ ਹੈ ਨੱਚਣ ਨਾਲ ਹਰ ਵਿਅਕਤੀ ਮਾਨਸਿਕ ਤਣਾਅ ਤੋਂ ਦੂਰ ਅਤੇ ਸਰੀਰਕ ਪੱਖੋਂ ਤੰਦਰੁਸਤ ਰਹਿੰਦਾ ਹੈ ਅਜਿਹਾ ਕਹਿਣਾ ਹੈ ਪਾਇਲ ਗਰਗ ਦਾ ਜੋ ਕਿ ਸੰਗਰੂਰ ਸ਼ਹਿਰ ਦੀ ਰਹਿਣ ਵਾਲੀ ਹੈ ਇਸ ਨੂੰ ਸ਼ੁਰੂ ਤੋਂ ਹੀ ਡਾਂਸ ਦਾ ਬਹੁਤ ਸ਼ੌਕ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਆਪਣਾ ਡਾਂਸ ਯਾਰੀ ਜਾਰੀ ਰੱਖਿਆ ਅੱਜ ਦੇ ਸਮੇਂ ਵਿੱਚ ਪੜ੍ਹਾਈ ਅਤੇ ਡਾਂਸ ਦਾ ਤਾਲਮੇਲ ਬਣਾਉਣਾ ਬਹੁਤ ਔਖਾ ਹੁੰਦਾ ਹੈ ਪਰ ਅਜਿਹੀ ਜ਼ਿੰਦਗੀ ਵਿੱਚ ਪੜ੍ਹਾਈ ਅਤੇ ਡਾਂਸ ਬਰਾਬਰ ਰੱਖ ਕੇ ਡਾਂਸ ਨੂੰ ਜਾਰੀ ਰੱਖਣ ਲਈ 2008 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਪਹੁੰਚ ਗਈ ,ਉੱਥੇ ਜਾ ਕੇ ਪਾਇਲ ਗਰਗ ਨੇ ਡਾਂਸ ਡਿਪਾਰਟਮੈਂਟ ਵਿੱਚ ਬੀ.ਏ (ਕਥਕ), ਐਮ.ਏ ਦੀ ਪੜ੍ਹਾਈ ਕੀਤੀ ਇਸ ਤਰ੍ਹਾਂ ਡਾਂਸ ਦੇ ਖੇਤਰ ਵਿੱਚ ਦੂਰ ਦੂਰ ਤੱਕ ਬਹੁਤ ਨਾਮ ਕਮਾਇਆ ਜਿਵੇਂ ਕਿ ਗੁਜਰਾਤ ,ਮਹਾਰਾਸ਼ਟਰ' ਮੁੰਬਈ ,ਕੋਲਕਾਤਾ ,ਇੰਦੌਰ, ਬਿਹਾਰ ,ਕੇਰਲਾ ,ਆਦਿ ਸ਼ਹਿਰਾਂ ਵਿੱਚ ਆਪਣੀ ਕਲਾ ਦਾ ਹੁਨਰ ਦਿਖਾਇਆ ਪਾਇਲ ਗਰਗ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਹਮੇਸ਼ਾ ਹੀ ਡਾਂਸ ਲਈ ਪ੍ਰੇਰਿਤ ਕੀਤਾ ਅਤੇ ਡਾਂਸ ਨੂੰ ਜਿਊਣਾ ਸਿੱਖਿਆ ਪਾਇਲ ਗਰਗ ਦਾ ਇਹ ਵੀ ਕਹਿਣਾ ਹੈ ਕਿ ਉਹ ਜਿਸ ਦਿਨ ਡਾਂਸ ਨਹੀਂ ਕਰਦੀ ਉਸ ਦਿਨ ਇਕੱਲਾਪਣ ਮਹਿਸੂਸ ਕਰਦੀ ਹੈ ਪਹਿਲਾਂ ਇਹ ਉਸ ਦਾ ਸ਼ੌਕ ਸੀ ਪਰ ਹੁਣ ਇਸ ਦਾ ਇਹ ਰੁਜ਼ਗਾਰ ਬਣ ਚੁੱਕਾ ਹੈ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜਕਲ ਦੇ ਨੌਜਵਾਨ ਪੀੜੀ ਆਪਣਾ ਸੱਭਿਆਚਾਰ ਭੁੱਲ ਕੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ ਅੱਜ ਕੱਲ੍ਹ ਨੌਜਵਾਨਾਂ ਦਾ ਧਿਆਨ ਨਸ਼ਿਆਂ ਵੱਲ ਹੈ ਤੇ ਜਾਂ ਫਿਰ ਮੋਬਾਈਲ ਟੈਕਨਾਲੋਜੀ ਵਲ ਉਨ੍ਹਾਂ ਨੂੰ ਇਹ ਸਭ ਛੱਡ ਕੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਡਾਂਸ ਕਰਨ ਨਾਲ ਹਰ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਅਤੇ ਅਖੀਰ ਵਿੱਚ ਪਾਇਲ ਗਰਗ ਦਾ ਇਹ ਕਹਿਣਾ ਹਰ ਇਕ ਵਿਅਕਤੀ ਨੂੰ ਆਪਣੇ ਸ਼ੌਕ ਪੂਰੇ ਕਰਨ ਦਾ ਪੂਰਾ ਹੱਕ ਹੈ ਤਾਂ ਜੋ ਸਾਡਾ ਸਮਾਜ, ਸਾਡਾ ਪਰਿਵਾਰ, ਸਾਡੇ ਦੋਸਤ ,ਆਦਿ ਨੂੰ ਸਾਡੇ ਤੇ ਮਾਣ ਮਹਿਸੂਸ ਹੋਵੇ ਸਾਨੂੰ ਸਭ ਗਲਤ ਕੰਮਾਂ ਨੂੰ ਛੱਡ ਕੇ (ਵਿਹਲੇ ਕੰਮਾਂ )ਨੂੰ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਪਾਇਲ ਗਰਗ ਨੇ ਆਪਣੇ ਪੰਦਰਾਂ ਸਾਲ ਆਪਣੇ ਕਰੀਅਰ ਨੂੰ ਦਿੱਤੇ ਅਤੇ ਉਸ ਨੇ ਬਹੁਤ ਕੁਝ ਹਾਸਲ ਵੀ ਕੀਤਾ ਅੱਜ ਉਸ ਦੀ ਫ਼ਿਲਮੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਹੈ ਜਿਸ ਕਰਕੇ ਉਸ ਨੂੰ ਖੁਦ ਆਪਣੇ ਉੱਪਰ ਮਾਣ ਹੈ ਅਤੇ ਆਪਣੇ ਸੱਭਿਆਚਾਰ ਉੱਪਰ ਵੀ ਅਤੇ ਪਾਇਲ ਗਰਗ ਦਾ ਇਹੀ ਕਹਿਣਾ ਹੈ ਕਿ ਸਾਨੂੰ ਆਪਣੀ ਜਿੰਦਗੀ ਦੇ ਵਿੱਚ ਕੁਝ ਅਜਿਹਾ ਹਾਸਲ ਕਰਨਾ ਚਾਹੀਂਦਾ ਹੈ ਜਿਸ ਦੇ ਕਾਰਨ ਕੀ ਸਾਡਾ ਅਤੇ ਸਾਡੇ ਮਾਂ ਬਾਪ ਦਾ ਨਾਂ ਰੋਸ਼ਨ ਹੋ ਸਕੇ.
ਪ੍ਵੀਨ ਭਵਾਨੀਗੜ੍


   
  
  ਮਨੋਰੰਜਨ


  LATEST UPDATES











  Advertisements