View Details << Back

20 ਤੋ ਅਰਥੀ ਫੂਕ ਮੁਜਾਹਰੇ
ਕਿਸਾਨ ਵਿਰੋਧੀ ਆਰਡੀਨੈਸ ਨੂੰ ਵਾਪਸ ਲਵੇ ਕੇਦਰ : ਕਿਸਾਨ ਆਗੂ

ਭਵਾਨੀਗੜ੍ਹ10 ਜੁਲਾਈ {ਗੁਰਵਿੰਦਰ ਸਿੰਘ}: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ20 ਤੋਂ26 ਜੁਲਾਈ ਤੱਕ ਪਿੰਡ ਪਿੰਡ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕਣ ਅਤੇ27 ਜੁਲਾਈ ਨੂੰ ਅਕਾਲੀ ਭਾਜਪਾ ਕੇਂਦਰੀ ਮੰਤਰੀਆਂ,ਐਮ ਪੀਆਂ ਜਾਂ ਜਿਲ੍ਹਾ/ਹਲਕਾ ਇੰਚਾਰਜਾਂ ਦੇ ਘਰਾਂ ਵੱਲੀਂ ਰੋਸ ਮਾਰਚ ਕਰਨ ਦੇ ਪ੍ਰੋਗਰਾਮ ਦੀ ਤਿਆਰੀ ਲਈ ਅੱਜ ਇੱਥੇ ਬਲਾਕ ਪੱਧਰੀ ਖੁੱਲ੍ਹੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਪੱਧਰੇ ਆਗੂ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਭਵਾਨੀਗੜ੍ ਦੇ ਪ੍ਧਾਨ ਅਜੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਮਹਾਂਮਾਰੀ ਪੂਰੀ ਦੁਨੀਆਂ ਵਿੱਚ ਫੈਲੀ ਹੈ ਉਦੋਂ ਤੋਂ ਮੋਦੀ ਸਰਕਾਰ ਨੇ ਇਸਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਅਚਾਨਕ ਲਾਕਡਾਊਨ ਦਾ ਐਲਾਨ ਕਰਕੇ ਸਿਰੇ ਦੇ ਲੋਕ ਵਿਰੋਧੀ ਫੈਸਲੇ ਕੀਤੇ ਹਨ ।ਲੋੜ ਤਾਂ ਇਹ ਸੀ ਕਿ ਸਾਰੇ ਨਿਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮੀ ਵੱਡੀ ਪੱਧਰ ਤੇ ਭਰਤੀ ਕੀਤੇ ਜਾਂਦੇ ਅਤੇ ਵੈਂਟੀਲੇਟਰਾਂ,ਟੈਸਟ ਮਸ਼ੀਨਾਂ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰਕੇ ਲੋਕਾਂ ਨੂੰ ਘਰ ਘਰ ਜਾ ਕੇ ਲਾਕਡਾਊਨ ਬਾਰੇ ਜਾਗ੍ਰਤ ਕੀਤਾ ਜਾਂਦਾ । ਪਰ ਇਸ ਤੋਂ ਉਲਟਾ ਲੱਛਣ ਰਹਿਤ ਕਰੋਨਾ ਪੀੜਤਾਂ ਨੂੰ ਹਸਪਤਾਲਾਂ ‘ਚੋਂ ਘਰੀਂ ਭੇਜ ਦਿੱਤਾ ਗਿਆ । ਜਿਸ ਨਾਲ ਬਿਮਾਰੀ ਹੋਰ ਵੀ ਤੇਜ਼ੀ ਨਾਲ਼ ਫੈਲਣ ਲੱਗੀ । ਇਸ ਸੰਕਟਮਈ ਹਾਲਾਤ ਦੀ ਆੜ ਵਿੱਚ ਲੋਕਾਂ ਦੀ ਰੱਤ ਨਿਚੋੜਨ ਵਾਸਤੇ ਮੋਦੀ ਸਰਕਾਰ ਨੇ ਡੀਜ਼ਲ ਪੈਟਰੋਲ ਦੀਆਂ ਕੰਪਨੀਆਂ ਨੂੰ ਮਨਮਰਜ਼ੀ ਨਾਲ ਰੇਟ ਵਧਾਉਣ ਦੀ ਖੁੱਲ੍ਹੀ ਛੁੱਟੀ ਦੇ ਕੇ ਕੀਮਤਾਂ ਅਸਮਾਨੀਂ ਦਿੱਤੀਆਂ। ਆਮ ਮਹਿੰਗਾਈ ਸਿਖਰਾਂ ਛੂਹਣ ਲੱਗੀ । ਜ਼ਿਲ੍ਹਾ ਜਰਨਲ ਸਕੱਤਰ ਜਗਤਾਰ ਸਿੰਘ ਕਾਲੇਝਾੜ ਨੇ ਕਿਹਾ ਕਿ ਕੇਂਦਰ ਸਰਕਾਰ ਛੋਟੀ ਦਰਮਿਆਨੀ ਕਿਸਾਨੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੱਬਾਂ ਭਾਰ ਹੋ ਗਈ ਹੈ ।ਪਹਿਲੇ ਹੱਲੇ ਤਿੰਨ ਖੇਤੀ ਆਰਡੀਨੈਂਸ ਜਾਰੀ ਕਰਕੇ ਫਸਲਾਂ ਦੀ ਸਰਕਾਰੀ ਖਰੀਦ ਠੱਪ ਕਰਨ ਦਾ ਰਾਹ ਪੱਧਰ ਕੀਤਾ ਹੈ ।ਸਰਕਾਰੀ ਮੰਡੀ ਸਿਸਟਮ ਭੰਗ ਕਰਕੇ ਕਾਰਪੋਰੇਟ ਮੰਡੀ ਸਿਸਟਮ ਕਾਇਮ ਕੀਤਾ ਜਾਵੇਗਾ। ਅੰਨ੍ਹੇ ਵਪਾਰਕ ਮੁਨਾਫਿਆਂ ਲਈ ਕੰਪਨੀਆਂ ਦੋਨੀਂ ਹੱਥੀਂ ਲੁੱਟਣਗੀਆਂ, ਕਿਸਾਨਾਂ ਤੋਂ ਕੌਡੀਆਂ ਦੇ ਭਾ ਖਰੀਦ ਕੇ ਖਪਤਕਾਰਾਂ ਨੂੰ ਸੋਨੇ ਦੇ ਭਾ ਵੇਚਣ ਰਾਹੀਂ। ਜਰੂਰੀ ਵਸਤਾਂ ਦੇ ਕਾਨੂੰਨ ‘ਚ ਸੋਧ ਵਾਲੇ ਆਰਡੀਨੈਂਸ ਰਾਹੀਂ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਹੋਵੇਗਾ ਅਤੇ ਗਰੀਬ ਖਪਤਕਾਰਾਂ ਦੀ ਭੁੱਖਮਰੀ ਦਾ ਮੁੱਢ ਬੱਝੇਗਾ। ਬਿਜਲੀ ਬਿੱਲ2020 ਰਾਹੀਂ ਪੂਰਾ ਬਿਜਲੀ ਢਾਂਚਾ ਕੇਂਦਰੀ ਕੰਟਰੋਲ ‘ਚ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਬਿਜਲੀ ਸਬਸਿਡੀਆਂ ਖੋਹੀਆਂ ਜਾਣਗੀਆਂ। ਪੂਰਾ ਢਾਂਚਾ ਨਿੱਜੀ ਕੰਪਨੀਆਂ ਨੂੰ ਵੇਚਣ ਰਾਹੀਂ ਹਰ ਖਪਤਕਾਰ ਕੋਲੋਂ ਭਾਰੀ ਬਿੱਲ ਵਸੂਲੇ ਜਾਣਗੇ। ਸੰਘਰਸ਼ਾਂ ਰਾਹੀਂ ਪਿੱਛੇ ਧੱਕਿਆ ਠੇਕਾ ਖੇਤੀ ਕਾਨੂੰਨ2018 ਹੁਣ ਕਰੋਨਾ ਦੀ ਆੜ ਵਿੱਚ ਮੜ੍ਹਕੇ ਆਮ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਰਾਹੀਂ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਵੱਡੇ ਵੱਡੇ ਖੇਤੀ ਫਾਰਮ ਬਣਾਏ ਜਾਣਗੇ। ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਾਰਚੋ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਇਹਨਾਂ ਕਿਸਾਨ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਵਾਉਣ ਲਈ ਜਥੇਬੰਦੀ ਵੱਲੋਂ ਆਰ ਪਾਰ ਦੀ ਲੜਾਈ ਲੜੀ ਜਾਵੇਗੀ। 13 ਕਿਸਾਨ ਜਥੇਬੰਦੀਆਂ ਦੀ ਸਾਂਝੀ ਸਲਾਹ ਨਾਲ ਉਲੀਕੇ ਤਾਲਮੇਲਵੇਂ ਪ੍ਰੋਗਰਾਮ ਮੁਤਾਬਕ 20 ਤੋਂ 26 ਜੁਲਾਈ ਤੱਕ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਦੇ ਹੋਏ 27 ਜੁਲਾਈ ਨੂੰ ਭਾਜਪਾ ਅਕਾਲੀ ਮੰਤਰੀਆਂ,ਐਮ ਪੀਆਂ ਜਾਂ ਜਿਲ੍ਹਾ ਪ੍ਰਧਾਨਾਂ/ ਇੰਚਾਰਜਾਂ ਦੇ ਘਰਾਂ ਵੱਲੀਂ ਰੋਸ ਮਾਰਚ ਕੀਤੇ ਜਾਣਗੇ। ਜੇਕਰ ਫਿਰ ਵੀ ਸਰਕਾਰ ਅੜੀ ਰਹੀ ਤਾਂ ਤਾਲਮੇਲਵਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਪਹੁੰਚੇ ਬਲਾਕ ਆਗੂ ਹਰਜਿੰਦਰ ਘਾਰਚੋ ਜਸਵੀਰ ਗੱਗੜਪੁਰ ਹਰਜੀਤ ਮਹਿਲਾ ਸੁਖਵਿੰਦਰ ਬਲਿਆਲ

   
  
  ਮਨੋਰੰਜਨ


  LATEST UPDATES











  Advertisements