View Details << Back

ਲੌਂਗੋਵਾਲ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਹੋਇਆ ਅਲਾਟ.
ਸੀਵਰੇਜ ਦਾ ਪਾਣੀ ਸਾਫ ਕਰਕੇ ਖੇਤੀ ਲਈ ਵਰਤੋਂ ਵਿਚ ਆਵੇਗਾ :- ਮੈਡਮ ਬਾਜਵਾ

ਲੌਂਗੋਵਾਲ 14 ਜੁਲਾਈ ( ਜਗਸੀਰ ਲੌਂਗੋਵਾਲ ) - ਕਸਬਾ ਲੌਂਗੋਵਾਲ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਮੈਡਮ ਦਾਮਨ ਥਿੰਦ ਬਾਜਵਾ ਹਲਕਾ ਇੰਚਾਰਜ ਸੁਨਾਮ ਜੀ ਦੇ ਉਦਮ ਸਦਕਾ 5 ਐੱਮ .ਐੱਲ .ਡੀ ਸਮਰੱਥਾ ਦਾ ਸੀਵਰੇਜ ਟਰੀਟਮੈਂਟ ਪਲਾਂਟ ਅਲਾਟ ਹੋ ਚੁੱਕਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਦਾਮਨ ਥਿੰਦ ਬਾਜਵਾ ਦੀ ਨੇ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਇੱਥੇ 8.20 ਕਰੋੜ ਦੀ ਲਾਗਤ ਦਾ ਅਲਾਟ ਹੋ ਚੁੱਕਿਆ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਸੀਵਰੇਜ ਦਾ 50 ਲੱਖ ਲੀਟਰ ਪਾਣੀ ਪ੍ਰਤੀ ਦਿਨ ਸਾਫ ਕਰਕੇ ਖੇਤੀ ਦੇ ਲਈ ਵਰਤਿਆ ਜਾਵੇਗਾ ਇਹ ਹਲਕੇ ਦਾ ਦੂਸਰਾ ਸੀਵਰੇਜ ਟਰੀਟਮੈਂਟ ਪਲਾਂਟ ਹੈ ਇਹ ਤਕਰੀਬਨ ਇਕ ਸਾਲ ਚ ਪੂਰਾ ਹੋ ਜਾਵੇਗਾ ,ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੀ ਜਨਤਾ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਸੁਨਾਮ ਹਲਕੇ ਲਈ ਜੋ ਵੀ ਮੰਗਾਂ ਮੰਗੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਕਾਸ ਕਾਰਜ ਕਰਵਾਏ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਮੈਡਮ ਬਾਜਵਾ .


   
  
  ਮਨੋਰੰਜਨ


  LATEST UPDATES











  Advertisements