View Details << Back

ਸੈਂਟ ਥੋਮਸ ਸਕੂਲ ਦੇ ਦਸਵੀ ਦਾ ਨਤੀਜਾ ਰਿਹਾ ਸ਼ਾਨਦਾਰ
ਪਿ੍ਆ ਗਰਗ. ਅਰਸ਼ਦੀਪ ਕੋਰ. ਨਵਦੀਪ ਕੋਰ ਨੇ ਮਾਰੀ ਬਾਜੀ

ਭਵਾਨੀਗੜ 15 ਜੁਲਾਈ (ਗੁਰਵਿੰਦਰ ਸਿੰਘ ) ਸੀ.ਬੀ.ਅੈਸ.ਈ. ਦਿੱਲੀ ਬੋਰਡ ਵਲੋ ਦਸਵੀਂ ਕਲਾਸ ਦੇ ਅੈਲਾਨ ਕੀਤੇ ਨਤੀਜਿਆਂ ਅਨੁਸਾਰ ਸੈਂਟ ਥੋਮਸ ਸਕੂਲ ਬਖੋਪੀਰ ਰੋਡ ਭਵਾਨੀਗੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਓੁਥੇ ਹੀ ਸਕੂਲ ਦਾ ਰਿਜਲਟ ਸੋ ਫੀਸਦੀ ਰਿਹਾ ਤੇ ਸਕੂਲ ਨੇ ਆਪਣਾ ਪਿਛਲਾ ਰਿਕਾਰਡ ਬਰਕਾਰ ਰੱਖਿਆ । ਤਾਜਾ ਆਏ ਨਤੀਜਿਆਂ ਵਿੱਚ ਸਕੂਲ ਦੀ ਵਿਦਿਆਰਥਣ ਪਿ੍ਆ ਗਰਗ ਨੇ ਬਾਜੀ ਮਾਰਦਿਆ 94 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਓੁਥੇ ਹੀ ਅਰਸ਼ਦੀਪ ਕੋਰ ਨੇ 88 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਤੇ ਨਵਦੀਪ ਕੋਰ ਨੇ 83 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤੇ । ਸਕੂਲ ਦੇ ਬਾਕੀ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋ ਓੁਪਰ ਅੰਕ ਹਾਸਲ ਕੀਤੇ । ਇਸ ਮੋਕੇ ਸਕੂਲ ਪਿੰਸੀਪਲ ਡਾ: ਰਮਨਦੀਪ ਕੋਰ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾ ਭੇਟ ਕੀਤੀਆਂ । ਸਕੂਲ ਦੇ ਚੇਅਰਮੈਨ ਅਰਵਿੰਦਰ ਸਿੰਘ ਨੇ ਜਿਥੇ ਸਮੂਹ ਵਿਦਿਆਰਥੀਆਂ ਨੂੰ ਓੁਹਨਾ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾ ਭੇਟ ਕੀਤੀਆਂ ਓੁਥੇ ਹੀ ਸਕੂਲ ਦਾ ਸੌ ਫੀਸਦੀ ਰਿਜਲਟ ਲਿਆਓੁਣ ਲਈ ਸਕੂਲ ਦੇ ਸਮੂਹ ਸਟਾਫ ਦਾ ਵੀ ਧੰਨਵਾਦ ਕੀਤਾ । ਇਸ ਮੋਕੇ ਰਾਜਿੰਦਰ ਮਿੱਤਲ. ਮੋਹਿਤ ਮਿੱਤਲ. ਪ੍ਵੇਸ਼ ਗੋਇਲ. ਪ੍ਵੀਨ ਗੋਇਲ. ਰੀਤਾ ਰਾਣੀ. ਰਜਨੀ ਰਾਣੀ. ਨੀਰਜ ਰਾਣੀ. ਡਾ ਅਜੇ ਗੋਇਲ ਅਤੇ ਰਾਜੇਸ਼ ਕੁਮਾਰ ਵੀ ਮੋਜੂਦ ਸਨ ।
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ।


   
  
  ਮਨੋਰੰਜਨ


  LATEST UPDATES











  Advertisements