View Details << Back

ਆਪਣੇ ਚਹੇਤਿਆਂ ਨੂੰ ਦੋਨੋਂ ਹੱਥੀਂ ਲੁਟਾਉਣ ਤੇ ਲੱਗੀ ਸੂਬਾ ਸਰਕਾਰ: ਬਾਂਸਲ
ਮੱਧਵਰਗੀ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੇ ਪੰਜਾਬ ਸਰਕਾਰ:ਦਿਨੇਸ਼ ਬਾਂਸਲ

ਭਵਾਨੀਗੜ 16 ਜੁਲਾਈ {ਗੁਰਵਿੰਦਰ ਸਿੰਘ} ਪੰਜਾਬ ਵਿੱਚ ਮੱਧ ਵਰਗੀ ਅਤੇ ਦਲਿਤ ਭਾਈਚਾਰਾ ਵੀ ਕਰਜ਼ੇ ਦੇ ਬੋਝ ਥੱਲੇ ਦਬਿਆ ਪਿਆ ਹੈ ਸਰਕਾਰ ਆਪਣੇ ਵਾਅਦੇ ਮੁਤਾਬਕ ਇਸ ਵਰਗ ਦੇ ਕਰਜ਼ੇ ਵੀ ਤੁਰੰਤ ਮੁਆਫ਼ ਕਰੇ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ ਨੇ ਪ੍ਰੈੱਸ ਬਿਆਨ ਵਿੱਚ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤਾਂ ਵਿੱਚ ਦਲਿਤ ਭਾਈਚਾਰਾ ਆਰਥਿਕ ਤੌਰ ਤੇ ਬਹੁਤ ਹੀ ਪੀੜਤ ਹੈ। ਛੋਟੇ ਦੁਕਾਨਦਾਰ ਤੇ ਮੱਧ ਵਰਗੀ ਲੋਕਾਂ ਦਾ ਬਿਜ਼ਨਸ ਠੱਪ ਹੋਣ ਕਾਰਨ ਉਹ ਵੀ ਆਰਥਿਕ ਮੰਦਵਾੜੇ ਵੱਲ ਵੱਧ ਰਹੇ ਹਨ। ਮਹਿੰਗੇ ਬਿਜਲੀ ਦੇ ਬਿਲਾਂ ਅਤੇ ਹੋਰ ਆਰਥਿਕ ਤੰਗੀਆਂ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ।ਦੂਸਰੇ ਪਾਸੇ ਸਰਕਾਰ,ਸਰਕਾਰੀ ਥਰਮਲ ਪਲਾਂਟਾਂ ਨੂੰ ਵੇਚਣ ਤੇ ਲੱਗੀ ਹੋਈ ਹੈ ਜਿਨ੍ਹਾਂ ਤੇ 750 ਕਰੋੜ ਰੁਪਿਆ ਖਰਚ ਕਰਕੇ ਰਿਪੇਅਰ ਕਰਵਾਈ ਸੀ।ਪੰਜਾਬ ਦੇ ਸਿਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ ।ਦੂਸਰੇ ਪਾਸੇ ਸਰਕਾਰ ਆਪਣੇ ਚਹੇਤਿਆਂ ਨੂੰ ਦੋਨੋਂ ਹੱਥੀਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁਟਾਉਣ ਤੇ ਲੱਗੀ ਹੋਈ ਹੈ।ਜਿਸ ਦੇ ਲਈ ਅਕਾਲੀ ਭਾਜਪਾ ਤੇ ਕਾਂਗਰਸੀ ਦੋਨੋਂ ਪਾਰਟੀਆਂ ਜ਼ਿੰਮੇਵਾਰ ਹਨ ।ਬਾਂਸਲ ਨੇ ਕਿਹਾ ਕਿ ਸਤਾ ਤੇ ਕਾਬਜ ਹੋਣ ਲਈ ਧਰਮ ਨੂੰ ਵਰਤ ਕੇ ਸੱਤਾ ਉੱਪਰ ਕਾਬਜ਼ ਹੋਣਾ ਅਤੀ ਨਿੰਦਣਯੋਗ ਹੈ ਇਸ ਦੇ ਲਈ ਕੈਪਟਨ ਅਤੇ ਬਾਦਲ ਦੋਨੋਂ ਦੋਸੀਂ ਹਨ।ਉਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਉਣ ਲਈ ਅਪੀਲ ਕੀਤੀ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਯੂਥ ਆਗੂ ਗੁਰਪ੍ਰੀਤ ਸਿੰਘ ਆਲੋਅਰਖ਼,ਫਾਊਂਡਰ ਮੈਂਬਰ ਇੰਦਰਪਾਲ ਸਿੰਘ ਸੰਗਰੂਰ ,ਜ਼ਿਲ੍ਹਾ ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ, ਬਲਜਿੰਦਰ ਸਿੰਘ ਬਾਲਦਖ਼ੁਰਦ,ਜਨਾਬ ਨਵਾਬ ਗੁਲਾਬ ਖਾਨ ਫੱਗੂਵਾਲਾ,ਗੁਰਪ੍ਰੀਤ ਸਿੰਘ ਲਾਰਾ ਬਲਿਆਲ ,ਬਲਕਾਰ ਸਿੰਘ ਬਲਿਆਲ, ਰਾਮ ਗੋਇਲ ਭਵਾਨੀਗੜ,ਮਨਦੀਪ ਸਿੰਘ ਜਲਾਨ,ਆਦਿ ਆਗੂ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements