View Details << Back

ਆਦਰਸ਼ ਸਕੂਲ ਬਲਦ ਖੁਰਦ ਦੇ ਨਤੀਜੇ ਰਹੇ ਸ਼ਾਨਦਾਰ
ਦਿਲਪ੍ਰੀਤ ,ਦਮਨਪ੍ਰੀਤ,ਪਰਮਿੰਦਰ ਕੌਰ ,ਦੀਪਾਲੀ ,ਜਸਪ੍ਰੀਤ, ਮਨਪ੍ਰੀਤ ਨੇ ਮਾਰੀ ਬਾਜੀ

ਭਵਾਨੀਗੜ 16 ਜੁਲਾਈ {ਗੁਰਵਿੰਦਰ ਸਿੰਘ} : ਸੀ.ਬੀ.ਅੈਸ.ਈ. ਦਿੱਲੀ ਬੋਰਡ ਵਲੋ ਦਸਵੀਂ ਅਤੇ ਬਾਰਵੀ ਕਲਾਸ ਦੇ ਨਤੀਜੇ ਐਲਨ ਕੀਤੇ ਹਨ ਜਿਸ ਵਿਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਅਦ ਖੁਰਦ ਦਾ ਬਾਰ੍ਹਵੀਂ ਅਤੇ ਦਸਵੀਂ ਦਾ ਨਤੀਜਾ ਸੈਸ਼ਨ 2019-20 ਵਿੱਚ ਬਾਰ੍ਹਵੀਂ ਜਮਾਤ ਦੇ ਕੁੱਲ 103 ਵਿਦਿਆਰਥੀ ਨੇ ਬੋਰਡ ਪ੍ਰੀਖਿਆ ਦਿੱਤੀ ਕਾਮਰਸ ਆਰਟਸ ਅਤੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਬੁਲੰਦੀਆਂ ਨੂੰ ਛੂੰਹਦੇ ਹੋਏ 98% ਰਿਜ਼ਲਟ ਦਿੱਤਾ ਇਸੇ ਤਰ੍ਹਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਬੋਰਡ ਦੇ ਰਿਜ਼ਲਟ ਵਿੱਚ ਤਸੱਲੀ ਬਖ਼ਸ਼ ਮੱਲਾਂ ਮਾਰੀਆਂ ਬਾਰ੍ਹਵੀਂ ਦੇ ਰਿਜ਼ਲਟ ਵਿੱਚੋਂ ਦਿਲਪ੍ਰੀਤ ਕੌਰ ਕਮਰਸ ਗਰੁੱਪ ਦਮਨਪ੍ਰੀਤ ਸਿੰਘ ਸਾਇੰਸ ਗਰੁੱਪ ਅਤੇ ਪਰਮਿੰਦਰ ਕੌਰ ਆਰਟਸ ਗਰੁੱਪ ਵਿੱਚੋਂ ਟਾਪਰ ਰਹੇ ਦੱਸਵੀ ਜਮਾਤ ਵਿੱਚੋਂ ਦੀਪਾਲੀ ਜਸਪ੍ਰੀਤ ਕੌਰ ਮਨਪ੍ਰੀਤ ਕੌਰ ਪਹਿਲੀਆਂ ਪੁਜੀਸ਼ਨਾਂ ਤੇ ਰਹੇ ਇਸ ਮੌਕੇ ਤੇ ਪਿ੍ੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਨੇ ਜਿਥੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਓਹਨਾ ਦੇ ਚੰਗੇ ਅਤੇ ਉਜਵਲ ਭਵਿੱਖ ਲਈ ਸੁਭ ਕਾਮਨਾਵਾਂ ਭੇਟ ਕੀਤੀਆਂ ਓਥੇ ਹੀ ਸਕੂਲ ਦੇ ਅਧਿਆਪਕਾਂ ਅਤੇ ਸਮੂਹ ਸਟਾਫ ਦਾ ਵੀ ਧੰਨਵਾਦ ਕੀਤਾ ਅਤੇ ਆਸ ਪ੍ਗਟ ਕੀਤੀ ਕਿ ਭਵਿੱਖ ਵਿਚ ਵੀ ਓਹਨਾ ਦਾ ਸਕੂਲ ਹਰ ਖੇਤਰ ਵਿਚ ਵਧੀਆਂ ਪ੍ਦਰਸ਼ਨ ਕਰੇਗਾ ।
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਸਟਾਫ ।


   
  
  ਮਨੋਰੰਜਨ


  LATEST UPDATES











  Advertisements