View Details << Back

ਸਰਕਾਰੀ ਰਾਸ਼ਨ ਲਈ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਲੋੜਵੰਦ
ਸਰਕਾਰੀ ਬਾਬੂ ਕਰ ਰਹੇ ਕਾਂਗਰਸੀ ਵਰਕਰ ਦਾ ਕੰਮ :-ਚੰਨੀ

ਖੰਨਾ :-17 ਜੁਲਾਈ (ਇੰਦਰਜੀਤ ਸਿੰਘ ਦੈਹਿੜੂ)ਕੇਂਦਰ ਸਰਕਾਰ, ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਕੀ ਜਰੂਰਤ ਮੰਦਾ ਨੂੰ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਪ੍ਰੰਤੂ ਜ਼ਮੀਨੀ ਹਕੀਕਤਾਂ ਚ ਰਾਸ਼ਨ ਲੈਣ ਲਈ ਜਰੂਰਤ ਮੰਦਾਂ ਲੋਕਾਂ ਨੂੰ ਕਿੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸਦੀ ਮਿਸਾਲ ਅੱਜ ਖੰਨਾ ਦੇ ਏ ਐਸ ਸੀਨੀਅਰ ਸਕੈਂਡਰੀ ਸਕੂਲ, ਨੇੜੇ ਮਲੇਰ ਕੋਟਲਾ ਰੋਡ ਚੌਕ ਜਿੱਥੇ ਸਰਕਾਰੀ ਰਾਸ਼ਨ ਲੈਣ ਲਈ ਉਹਨਾਂ ਨੂੰ ਕਈ ਦਿਨ ਹੋ ਗਏ ਸਰਕਾਰੀ ਬਾਬੂ ਚੱਕਰ ਤੇ ਚੱਕਰ ਲਗਵਾ ਰਹੇ ਹਨ 'ਔਰਤਾਂ ਗੋਦ ਚ ਬੱਚੇ ਹੱਥਾਂ ਵਿੱਚ ਫਾਰਮ ਚੁੱਕੀ ਸਰਕਾਰੀ ਰਾਸ਼ਨ ਲਈ ਕੱਢ ਰਹੀਆਂ ਚੱਕਰ ਤੇ ਚੱਕਰ---- ਉਹਨਾਂ ਦਾ ਕਹਿਣਾ ਪਰ ਸਰਕਾਰੀ ਬਾਬੂ ਜਿੰਦਾ ਲਗਾਕੇ ਤੁਰ ਜਾਂਦਾ ਕਹਿੰਦਾ ਫ਼ੇਰ ਆਉਣਾ-- ਸਾਨੂੰ ਸਵੇਰ ਤੋਂ ਇਸੇ ਤਰ੍ਹਾਂ ਭੁੱਖੀਆਂ ਨੂੰ ਸ਼ਾਮ ਹੋ ਜਾਂਦੀ ਹੈ ਅੱਜ ਤੀਜਾ ਦਿਨ ਹੈ ਦੂਜੇ ਪਾਸੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪਹਿਲਾ ਫਾਰਮਾਂ ਦੀ ਜਾਂਚ ਹੁੰਦੀ ਹੈ ਕਿ ਨੀਲਾ ਕਾਰਡ ਤਾਂ ਨਹੀਂ ਬਣੀਆਂ ਜਿਸਦਾ ਨੀਲਾ ਕਾਰਡ ਬਣਿਆ ਏ ਉਹਨੂੰ ਦੋਬਾਰਾ ਰਾਸ਼ਨ ਨਹੀਂ ਮਿਲਣਾ ,ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਇਕਬਾਲ ਸਿੰਘ ਚੰਨੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਸਰਕਾਰੀ ਬਾਬੂ ਜੋ ਕਾਂਗਰਸੀ ਆਕਾ ਇਹਨਾਂ ਨੂੰ ਕਹਿੰਦੇ ਉਹਨਾਂ ਦੀ ਗੱਲ ਮਨਕੇ ਉਸੇ ਤਰ੍ਹਾਂ ਕੰਮ ਕਰ ਰਹੇ ਇਹ ਸਰਕਾਰੀ ਅਫਸਰ ਬਣਕੇ ਨਹੀਂ ਕਾਂਗਰਸੀ ਵਰਕਰ ਬਣਕੇ ਕੰਮ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਨ ਲੈਣ ਆਇਆਂ ਸੰਨੀ ਸਟੇਟ ਕੋਲੋਨੀ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਸਾਨੂੰ ਸਿਸਟਮ ਦਾ ਪਤਾ ਨਹੀਂ ਲੱਗਿਆ ਕਿ ਸਰਕਾਰੀ ਬਾਬੂ ਕੀ ਕਰਦੇ ਨੇ ਪਹਿਲਾਂ ਪੁੱਛਦੇ ਨੇ ਤੁਹਾਨੂੰ ਕਿਹਣੇ ਭੇਜਿਆ ਹੈ ਸਾਨੂੰ ਕਹਿੰਦੇ ਰਾਸ਼ਨ ਹੈ ਨਹੀਂ ਪਰ 2,2 ਟਰਾਲੀਆਂ ਭਰ ਭਰਕੇ ਕਿੱਥੇ ਭੇਜਦੇ ਹਨ ਸਾਨੂੰ ਨਹੀਂ ਪਤਾ ਸਾਡੀ ਗਲੀ ਮੁਹੱਲੇ ਵਾਲੇ ਕਈ ਲੈ ਗਏ ਅਸੀਂ ਸਾਰੇ ਫਾਰਮ ਭਰਕੇ ਪੂਰੇ ਪਰਿਵਾਰ ਦੇ ਆਧਾਰ ਕਾਰਡ ਦੀ ਕਾਪੀ ਨਾਲ ਲਗਾਕੇ ਫਾਰਮ ਦੇ ਰਹੇ ਹਾਂ ਅਸੀਂ ਕਿਹਾ ਸਾਡਾ ਚੈਕ ਕਰ ਲਵੋ ਸਾਡਾ ਨੀਲਾ ਕਾਰਡ ਨਹੀਂ ਬਣਿਆ ਪਰ ਕੋਈ ਸੁਣਦਾ ਨਹੀਂ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਲੋਕਾਂ ਨੂੰ ਉਸੇ ਤਰ੍ਹਾਂ ਦਇ ਜਾ ਰਹੇ ਕਿ ਪਤਾ ਉਹਨਾਂ ਦੀ ਕੋਈ ਵੱਡੀ ਸਿਫਾਰਸ਼ ਹੋਵੇ ਇਸ ਮੌਕੇ ਤੇ ਜੋਤੀ, ਬੇਬੀ,ਕੰਚਨ,ਚਾਂਦਨੀ,ਅਰਚਨਾ, ਅੰਜੁ,ਊਸ਼ਾ ,ਰਾਣੀ ਕੰਚਨ,ਉਰਮਿਲਾ, ਧਨਮੰਤ੍ਰੀ ਦੇਵੀ, ਮੀਨਾ,ਰਾਜ,ਆਦਿ ਹਾਜਰ ਸਨ .


   
  
  ਮਨੋਰੰਜਨ


  LATEST UPDATES











  Advertisements