View Details << Back

ਬੇ ਸਹਾਰਾ ਪਸ਼ੂਆ ਨੂੰ ਲੈ ਕੇ ਸ਼ਿਵ ਸੈਨਾ ਨੇ ਪ੍ਗਟਾਈ ਚਿੰਤਾ
ਕਾਰੋਬਾਰੀ ਸੋਚ ਨਾਲ ਚਲਾਈਆ ਜਾ ਰਹੀਆਂ ਨੇ ਗਓੂਸ਼ਾਲਾ : ਮਹੰਤ ਕਸ਼ਮੀਰ ਗਿਰੀ

ਖੰਨਾ 19 ਜੁਲਾਈ ( ਇੰਦਰਜੀਤ ਸਿੰਘ ਦੈਹਿੜੂ ) ਗਓੂ ਮਾਤਾ ਦਾ ਜਿਥੇ ਹਿੰਦੂ ਧਰਮ ਵਿੱਚ ਪੂਰਾ ਸਤਿਕਾਰ ਕੀਤਾ ਜਾਦਾ ਹੈ ਓੁਥੇ ਹੀ ਗਓੂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਪੂਰੇ ਭਾਰਤ ਅੰਦਰ ਗਓੂਸ਼ਾਲਾ ਵੀ ਬਣੀਆਂ ਹੋਈਆਂ ਹਨ ਪਰ ਹੈਰਾਨੀ ਅਤੇ ਦੁੱਖ ਓੁਸ ਵੇਲੇ ਹੁੱਦਾ ਹੈ ਜਦੋ ਰਾਤ ਵੇਲੇ ਦਰਜਨਾ ਪਸ਼ੂ ਸੜਕਾਂ ਤੇ ਨਜਰ ਆਓੁਣੇ ਸ਼ੁਰੂ ਹੁੰਦੇ ਹਨ ਅਤੇ ਕਈ ਵਾਰ ਭਿਆਨਕ ਹਾਦਸਿਆ ਦਾ ਕਾਰਨ ਵੀ ਇਹ ਪਸ਼ੂ ਬਣਦੇ ਹਨ ਜਿਸ ਤੇ ਸਮਾਜ ਵਿੱਚ ਕਈ ਤਰਾ ਦੀਆਂ ਚਰਚਾਵਾ ਵੀ ਚਲਦੀਆਂ ਹਨ ਅਤੇ ਕਈ ਵਾਰ ਇਸ ਦੇ ਦੋਸ਼ੀ ਵਜੋ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਦਾ ਹੈ ਜਿਸ ਤੇ ਚਿੰਤਾ ਜਾਹਿਰ ਕਰਦਿਆਂ ਅੱਜ ਸ਼ਿਵ ਸੈਨਾ ਪੰਜਾਬ ਦੀ ਇੱਕ ਮਹੱਤਵਪੂਰਣ ਮੀਟਿੰਗ ਮਹੰਤ ਕਸ਼ਮੀਰ ਗਿਰੀ ਰਾਸ਼ਟਰੀ ਪ੍ਚਾਰਕ ਸ਼ਿਵ ਸੈਨਾ ਪੰਜਾਬ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੂਬੇ ਅੰਦਰ ਗਓੂ ਮਾਤਾ ਦੇ ਰੱਖ ਰਖਾਓ ਨੂੰ ਲੈਕੇ ਇੱਕ ਲੋਕ ਲਹਿਰ ਖੜੀ ਕੀਤੀ ਜਾਵੇਗੀ ਅਤੇ ਹਮਖਿਆਲੀ ਅਤੇ ਗਓੂ ਰਕਸ਼ਕਾਂ ਨੂੰ ਨਾਲ ਲੈਕੇ ਸਰਕਾਰਾਂ ਨੂੰ ਵੀ ਜਗਾਇਆ ਜਾਵੇਗਾ ਕਿਓੁਕਿ ਸੂਬਾ ਸਰਕਾਰ ਵਲੋ ਗਓੂ ਸੈਸ ਤਾ ਲਿਆ ਜਾ ਰਿਹਾ ਹੈ ਪਰ ਆਪਣਾ ਫਰਜ ਪੂਰਾ ਨਹੀ ਕੀਤਾ ਜਾ ਰਿਹਾ । ਓੁਹਨਾ ਦੁੱਖ ਪ੍ਗਟ ਕਰਦਿਆਂ ਆਖਿਆ ਕਿ ਕਈ ਗਓੂਸਾਲਾ ਸਿਰਫ ਕਮਾਈ ਕਰਨ ਲਈ ਹੀ ਸਾਬਤ ਹੋ ਰਹੀਆਂ ਹਨ ਤੇ ਓੁਸ ਤੇ ਕਾਬਜ ਲੋਕਾਂ ਨੇ ਇਸ ਨੂੰ ਕਾਰੋਬਾਰ ਬਣਾ ਰੱਖਿਆ ਹੈ । ਅਵਾਰਾ ਪਸ਼ੂਆ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ । ਓੁਹਨਾ ਦੋਸ਼ ਲਾਓੁਦਿਆ ਆਖਿਆ ਕਿ ਕੋਈ ਵੀ ਹਿੰਦੂ ਪਰਿਵਾਰ ਗਓੂ ਯਾ ਦੁੱਧ ਦੇਣ ਵਾਲੇ ਪਸ਼ੂ ਨਹੀ ਰੱਖਦੇ ਪਰ ਜਦੋ ਕੋਈ ਹਾਦਸਾ ਵਾਪਰਦਾ ਹੈ ਤਾ ਓੁਹਨਾ ਨੂੰ ਨਿਸ਼ਾਨਾ ਬਣਾਉਣਾ ਕਿੰਨਾ ਕੁ ਜਾਇਜ ਹੈ ਓੁਹਨਾ ਆਖਿਆ ਕਿ ਗਓੂਆ ਸੜਕਾ ਤੱਕ ਕਿਵੇ ਪੁੱਜਦੀਆ ਹਨ ਜੋ ਲੋਕ ਪਹਿਲਾਂ ਦੁੱਧ ਲਈ ਗਓੂਆ ਰੱਖਦੇ ਹਨ ਅਤੇ ਜਦੋ ਗਓੂ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾ ਇਹ ਲੋਕ ਚੁੱਪ ਚੁਪੀਤੇ ਇਸਨੂੰ ਸੜਕਾ ਤੇ ਛੱਡ ਜਾਦੇ ਹਨ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਹੁਣ ਜਾਗਣ ਦਾ ਵੇਲਾ ਆ ਗਿਆ ਹੈ । ਓੁਹਨਾ ਸਰਕਾਰ ਤੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਗਓੂਧਨ ਨੂੰ ਸੰਭਾਲਣ ਲਈ ਠੋਸ ਓੁਪਰਾਲੇ ਨਾ ਕੀਤੇ ਤਾ ਮਜਬੂਰਨ ਸ਼ਿਵ ਸੈਨਾ ਪੰਜਾਬ ਨੂੰ ਵੱਡਾ ਸੰਘਰਸ਼ ਓੁਲੀਕਣਾ ਪਵੇਗਾ ਤੇ ਸ਼ਿਵ ਸੈਨਾ ਵਲੋ ਸੜਕਾ ਤੇ ਘੁੰਮ ਰਹੇ ਪਸ਼ੂਆ ਨੂੰ ਸਰਕਾਰੀ ਦਫ਼ਤਰਾਂ ਵਿੱਚ ਛੱਡਣਾ ਪਵੇਗਾ ਅਤੇ ਹੋਣ ਵਾਲੇ ਕਿਸੇ ਵੀ ਹਾਦਸੇ ਲਈ ਪ੍ਸ਼ਾਸਨ ਹੀ ਜੁੰਮੇਵਾਰ ਹੋਵੇਗਾ । ਇਸ ਮੋਕੇ ਲਲਿਤ ਸ਼ਰਮਾ ਸੂਬਾ ਸੈਕਟਰੀ ਸਿਵ ਸੈਨਾ. ਸੰਜੀਵ ਕੁਮਾਰ ਚੇਅਰਮੈਨ. ਮੁਨੀਸ਼ ਬਾਟਾ. ਮਿੱਤਲ ਗੁਪਤਾ ਵੀ ਮੋਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements