View Details << Back

ਕੇਂਦਰ ਖਿਲਾਫ ਕਿਸਾਨ ਸੜਕਾਂ ਤੇ
ਜਾਰੀ ਕੀਤੇ ਆਰਡੀਨੈਂਸ ਵਾਪਸ ਲਓ : ਕਿਸਾਨ ਆਗੂ

ਖੰਨਾ,20 ਜੁਲਾਈ ( ਇੰਦਰਜੀਤ ਸਿੰਘ ਦੈਹਿੜੁ)ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਂ ਤੇ ਜਾਰੀ ਕੀਤੇ ਤਿੰਨ ਆਰਡੀਨੈਂਸ ਤੇ ਬਿਜਲੀ ਬਿੱਲ 2020 ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਧਾਨ ਨੇਤਰ ਸਿੰਘ ਨਾਗਰਾ ਅਤੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਸੂਬਾ ਮੀਤ ਪ੍ਧਾਨ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਦੀ ਅਗਵਾਈ ਵਿੱਚ ਮਜਦੂਰ ਜਥੇਬੰਦੀਆਂ ਨਾਲ ਮਿਲਕੇ ਨੇੜਲੇ ਪਿੰਡ ਇਕੋਲਾਹੀ ਵਿਖੇ ਸੜਕਾ ਤੇ ਟਰੈਕਟਰ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤਾਗਿਆ। ਇਸ ਮੌਕੇ ਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਹਰੇ ਵੀ ਲੱਗੇ। ਇਸ ਮੌਕੇ ਵਿਸੇਸ ਤੋਰ ਤੇ ਪੁੱਜੇ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਸੁਧਾਰ ਦੇ ਨਾਮ ਤੇ ਕਿਸਾਨਾਂ, ਮਜਦੂਰਾਂ, ਆੜਤੀਆ ਅਤੇ ਟਰਾਂਸਪੋਰਟਰਾ ਨੂੰ ਬਰਬਾਦ ਕਰਨਾ ਚਾਉਂਦੀ ਹੈ ਕੇਂਦਰ ਸਰਕਾਰ ਨੇ ਖੇਤੀ ਖੇਤਰ ਲਈ ਤਿੰਨ ਆਰਡੀਨੈਂਸ ਜਾਰੀ ਕਰਕੇ ਪੰਜਾਬ ਦੀ ਕਿਸਾਨੀ ਨੂੰ ਤਬਾਹੀ ਵੱਲ ਧੱਕ ਰਹੀ ਹੈ।ਜਿਸ ਨਾਲ ਸਰਕਾਰੀ ਖਰੀਦ ਖ਼ਤਮ ਕਰਕੇ ਕਿਸਾਨਾਂ ਨੂੰ ਕਾਰਪੋਰੇਟ ਤੇ ਵਪਾਰੀਆਂ ਦੀ ਲੁੱਟ ਦੀ ਖੁੱਲ ਖੇਡ ਹੋ ਜਾਵੇਗੀ ਅਤੇ ਮੰਡੀਕਰਨ ਤਬਾਹ ਹੋ ਜਾਵੇਗਾ ਕਿਸਾਨਾਂ ਦੀਆਂ ਫ਼ਸਲਾਂ ਘੱਟ ਭਾਅ ਤੇ ਲੁੱਟੀਆਂ ਜਾਣਗੀਆਂ ਜਿਸ ਤਰ੍ਹਾਂ ਮੱਕੀ ਜਿਸਦੀ ਐਮਐਸਪੀ 1840 ਰੁਪਏ ਹੈ ਉਹ ਵਪਾਰੀਆ ਵਲੋਂ 600/- ਤੋਂ 1200/- ਤੱਕ ਪ੍ਰਤੀ ਕੁਇੰਟਲ ਖਰੀਦ ਕੇ ਕਿਸਾਨਾਂ ਕਿਸਾਨਾਂ ਦੀ ਮੌਜੂਦਾ ਸਮੇਂ ਵਿੱਚ ਲੁੱਟ ਕਰਕੇ ਟਰੇਲਰ ਦਿਖਾ ਦਿੱਤਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਦਲਵਾਰਾ ਸਿੰਘ ਅਜ਼ਾਦ, ਲਵਪ੍ਰੀਤ ਸਿੰਘ ਇਕੋਲਾਹਾ, ਬਹਾਲ ਸਿੰਘ ਨਾਗਰਾ,ਲਖਵੀਰ ਸਿੰਘ, ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਜੀਤ ਸਿੰਘ, ਬਾਬਾ ਕਰਨੈਲ ਸਿੰਘ, ਬਲਦੇਵ ਸਿੰਘ ਬਿੰਦਰਾ, ਗੁਰਵਿੰਦਰ ਸਿੰਘ, ਜਥੇਦਾਰ ਸੁਰਜੀਤ ਸਿੰਘ ਖੱਟੜਾ, ਹਰਦੀਪ ਸਿੰਘ, ਸੇਵਾ ਸਿੰਘ ਪ੍ਰਧਾਨ,ਮੋਹਣ ਸਿੰਘ, ਕੁਲਦੀਪ ਸਿੰਘ, ਅਮ੍ਰਿਤਪਾਲ ਸਿੰਘ ਬੈਨੀਪਾਲ ,ਅਮਰਜੋਤ ਸਿੰਘ ਖੱਟੜਾ ,ਦੀਪਇੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements