View Details << Back

ਕਾਂਗਰਸ ਤੇ ਆਪ ਦੋਵੇ ਗਰੀਬ ਮਾਰੂ
ਕਾਂਗਰਸ ਨੇ ਪੰਜਾਬ ਵਿੱਚ ਅਤੇ ਆਮ ਆਦਮੀ ਪਾਰਟੀ ਨੇ ਗਰੀਬਾਂ ਦੇ ਹੱਕਾਂ ਮਾਰੇ :ਇਕੋਲਾਹੀ, ਮੰਡਿਆਲਾ

ਖੰਨਾ 20 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਅਤੇ ਦਿੱਲੀ ਵਿੱਚ ਇਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਇਹਨਾਂ ਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨਾ ਸੁਰੂ ਕਰ ਦਿੱਤਾ ।ਜਿਥੇ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਕਾਂਗਰਸ ਦਾ ਸਾਥ ਆਮ ਆਦਮੀ ਪਾਰਟੀ ਨੇ ਦਿੱਤਾ ਠੀਕ ਉਸੇ ਤਰਾਂ ਆਪਣੇ ਵਾਅਦੇ ਮੁਤਾਬਿਕ ਦਿੱਲੀ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਸਾਥ ਬਾਖੂਬੀ ਨਿਭਾਇਆ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਹਲਕਾ ਖੰਨਾ ਦਿਹਾਤੀ ਦੇ ਪ੍ਰਧਾਨ ਸ.ਅਜਮੇਰ ਸਿੰਘ ਇਕੋਲਾਹੀ ਅਤੇ ਸੀਨੀਅਰ ਮੀਤ ਪ੍ਰਧਾਨ ਸ.ਕਰਮਜੀਤ ਸਿੰਘ ਮੰਡਿਆਲਾ ਕਲਾਂ ਨੇ ਕੀਤਾ।ਕੇਂਦਰ ਦੀ ਸਰਕਾਰ ਵਲੋਂ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਵਿੱਚ ਰਾਜਾਂ ਨੂੰ ਭੇਜਿਆ ਗਿਆ ਰਾਸ਼ਨ ਜਿਥੇ ਪੰਜਾਬ ਵਿੱਚ ਜਲੰਧਰ ਦੇ ਇੱਕ ਨਿੱਜੀ ਹੋਟਲ ਵਿੱਚ ਮਿਲਣਾ ਜਿਸ ਵਿੱਚ ਕਾਂਗਰਸ ਦੇ ਇੱਕ ਐਮ.ਐਲ.ਏ.ਨਾਮ ਸਾਹਮਣੇ ਆ ਜਾਣਾ ਕਿੱਡੀ ਸਰਮਨਾਕ ਘਟਨਾ ਹੈ ।ਉਥੇ ਹੀ ਕੈਗ ਦੀ ਰਿਪੋਰਟ ਮੁਤਾਬਿਕ ਦਿੱਲੀ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੇ 5400 ਕਰੋੜ ਦਾ ਘਪਲਾ ਕਰ ਕੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ ।ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੁਣ ਕਿਉਂ ਨਹੀਂ ਬੋਲ ਰਿਹਾ ।ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਇਹ ਦੋਵੇਂ ਪਾਰਟੀਆਂ ਕਦੇ ਵੀ ਗਰੀਬਾਂ ਦਾ ਭਲਾ ਨਹੀਂ ਕਰ ਸਕਦੀਆਂ ।ਸਗੋਂ ਇੱਕ ਦੂਸਰੇ ਦੀ ਮੱਦਦ ਕਰ ਕੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਣਾ ਚਾਹੁੰਦੀਆਂ ਹਨ।ਪੰਜਾਬ ਦੇ ਗਰੀਬ ਲੋਕ ਜਿਥੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ ਉਥੇ ਹੀ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਪਹਿਲਾਂ ਵਾਂਗ ਮਿਲ ਰਹੀਆਂ ਸਹੂਲਤਾਂ ਨੂੰ ਬਹਾਲ ਕਰਵਾ ਕੇ ਇਤਿਹਾਸ ਸਿਰਜਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਕੋਆਰਡੀਨੇਟਰ ਡਾ.ਕਰਮ ਸਿੰਘ ਗੋਹ, ਮਨਜੀਤ ਸਿੰਘ ਬੀਜਾ ਮੈਂਬਰ ਬਲਾਕ ਸੰਮਤੀ, ਹਰਮਿੰਦਰ ਸਿੰਘ ਜਟਾਣਾ ਸਾਬਕਾ ਸਰਪੰਚ, ਸੁਖਬੀਰ ਸਿੰਘ ਭੁਮੱਦੀ, ਅਵਤਾਰ ਸਿੰਘ ਕੌੜੀ ਸਾਬਕਾ ਸਰਪੰਚ, ਚਰਨ ਸਿੰਘ ਨੰਬਰਦਾਰ ਇਕੋਲਾਹੀ ਆਦਿ ਆਗੂ ਹਾਜਰ ਸਨ ।


   
  
  ਮਨੋਰੰਜਨ


  LATEST UPDATES











  Advertisements