View Details << Back

ਸੁਰ ਸਾਜ਼ ਸੰਗੀਤ ਵੈੱਲਫੇਅਰ ਸੁਸਾਇਟੀ ਦੀ ਹੋਈ ਚੋਣ
ਬਿੱਲੀ ਜਰਗ ਪ੍ਧਾਨ,ਲਖਵਿੰਦਰ ਸਿੰਘ ਮੁੱਖ ਸਲਾਹਕਾਰ,ਬਿੱਲਾ ਲਸੋਈ ਵਾਈਸ ਚੇਅਰਮੈਨ ਬਣੇ

ਖੰਨਾ 21 ਜੁਲਾਈ {ਇੰਦਰਜੀਤ ਸਿੰਘ ਦੈਹਿੜੂ}ਸੰਗੀਤਕ ਖੇਤਰ ਵਿਚ ਜਿਥੇ ਪਿਛਲੇ ਲੰਮੇ ਸਮੇ ਤੋਂ ਕਲਾਕਾਰ ਆਪਣਾ ਆਪਣਾ ਯੋਗਦਾਨ ਪਾ ਕੇ ਜਿਥੇ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਤਨੋ ਮਨੋ ਕੰਮ ਕਰ ਰਹੇ ਹਨ ਓਥੇ ਹੀ ਮੌਜੂਦਾ ਹਾਲਾਤਾਂ ਕਾਰਨ ਇਸ ਖਿਤੇ ਨਾਲ ਜੁੜੇ ਕਲਾਕਾਰ , ਗੀਤਕਾਰ , ਸਾਜੀ, ਹੁਣ ਕਰੋਨਾ ਕਾਲ ਦੇ ਚਲਦਿਆਂ ਪ੍ਰੇਸ਼ਾਨੀ ਵਿਚ ਹਨ ਜਿਸ ਦੇ ਚਲਦਿਆਂ ਹੁਣ ਸਮੂਹ ਕਲਾਕਾਰਾਂ ,ਗੀਤਕਾਰਾਂ ਵਲੋਂ ਓਹਨਾ ਨੂੰ ਆ ਰਹੀਆਂ ਦਰਪੇਸਦਸ਼ ਸਮੱਸਿਆਵਾਂ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਖੰਨਾ ਇਲਾਕੇ ਦੇ ਕਲਾਕਾਰਾਂ ਨੇ ਹਿਸਾ ਲਿਆ ਜਿਸ ਵਿਚ ਖੰਨਾ ਸਹਿਰ ਦੇ ਵੱਖ ਵੱਖ ਪਿੰਡ ਵਿੱਚ ਜਾ ਕੇ ਸੰਗੀਤ ਪਰਿਵਾਰ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਫੁੱਲਤ ਕਰਨ ਵਾਲੇ ਗਾਇਕ ਤੇ ਸਾਜੀ ਗੀਤਕਾਰ, ਲੋਕ ਨਾਚ,ਗਿੱਧਾ ਤੇ ਭੰਗੜਾ ਗਰੁੱਪ ,ਕੁੱਵਾਲ , ਕਮੇਡੀ ਕਲਾਕਾਰ , ਸੰਗੀਤਕਾਰ ਤੇ ਸਾਉਡ ਸਿਸਟਮ ਨਾਲ ਰਵਤਾ ਕਾਇਮ ਕੀਤਾ ਗਿਆ ਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸੁਰ ਸਾਜ਼ ਸੰਗੀਤ ਸਭਾ ਵੈੱਲਫੇਅਰ ਸੁਸਾਇਟ ਦੇ ਚੇਅਰਮੈਨ ਵਿਜੇ ਮਾਨ ਤੇ ਪੰਜਾਬ ਦੇ ਪ੍ਰਧਾਨ ਗੁਲਾਮ ਅਲੀ ਅਤੇ ਵਾਈਸ ਪ੍ਰਧਾਨ ਲੈਵੀ ਨਗਰੀਆ ਵਾਈਸ ਚੇਅਰਮੈਨ ਹਰਮੇਸ ਰਸੀਲਾ, ਸੈਕਟਰੀ ਰਿੱਕੀ ਪ੍ਰੀਤ , ਕੈਸ਼ੀਅਰ ਬੁਧੂ ਸਾਹ , ਮੁੱਖ ਸਲਾਹਕਾਰ ਵਿਜੇ ਤੇਹਿੰਗ ਇਹਨਾਂ ਦੀ ਆਗਵਾਹੀ ਹੇਠ ਖੰਨਾ ਸਹਿਰ ਦੇ ਪ੍ਧਾਨ ਸਾਹਨਿਵਾਜ ਖਾਨ ਬਿੱਲੀ ਜਰਗ ਨੂੰ ਲਗਾਇਆ ਗਿਆ ਤੇ ਹੋਰ ਵੀ ਅਹੁਦੇਦਾਰੀਆਂ ਦਿੱਤੀਆਂ ਗਈਆਂ । ਖੰਨਾ ਸ਼ਹਿਰ ਦੇ ਪ੍ਰਧਾਨ ਸ਼ਾਹਨਿਵਾਜ ਖਾਂ ਬਿੱਲੀ ਜਰਗ ,ਵਾਈਸ ਪ੍ਰਧਾਨ ਸਤਨਾਮ ਸਿੰਘ (ਸਰਪੰਚ ਛੰਦੜਾ ), ਵਾਈਸ ਚੇਅਰਮੈਨ ਦਰਸ਼ਨ ਸਿੰਘ ਬਿੱਲਾ ਲਸੋਈ ਗੀਤਕਾਰ , ਜਰਨਲ ਸਕੱਤਰ ਸੰਦੀਪ ਲਾਲੀ ਮੰਜਾਲੀਆ ਖੁਰਦ ,ਸਟੇਜ ਸਕੱਤਰ ਅਮਰਜੀਤ ਸਿੰਘ ਗੁਰਦਿੱਤਪੁਰਾ , ਜੁਆਈਟ ਸਕੱਤਰ ਸਾਬਰ ਅਲੀ ਸ਼ਾਹ ਜਰਗ , ਮੁੱਖ ਸਲਾਹਕਾਰ ਲਖਵਿੰਦਰ ਸਿੰਘ ਪਪੜੌਦੀ ,ਖ਼ਜ਼ਾਨਚੀ ਰਜਿੰਦਰ ਕੁਮਾਰ ਰੋਮੀ ਸਾਹਨੇਵਾਲ ,ਮੀਤ ਖ਼ਜ਼ਾਨਚੀ ਸੋਨੀ ਹੋਲ ਤੇ ਮਨਪ੍ਰੀਤ ਛੰਦੜਾ,ਪ੍ਰੈੱਸ ਸਕੱਤਰ ਪ੍ਰਭਜੋਤ ਸਿੰਘ ਭੱਟੀ ਤੇ ਇੰਦਰਜੀਤ ਸਿੰਘ ਦੈਹਿੜੂ,ਜੀਆ ਨਾਗਰਾ , ਗੁਰਵਿੰਦਰ ਛੰਦੜਾ, ਮੇਜਰ ਪਪੜੌਦੀ , ਸੰਦੀਪ ਸਾਰੇ ਮੇੈਬਰਾ ਨੂੰ ਸਰਬ ਸੰਮਤੀ ਨਾਲ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ।


   
  
  ਮਨੋਰੰਜਨ


  LATEST UPDATES











  Advertisements