View Details << Back

ਪੇ-ਕਮਿਸ਼ਨ ਵਿੱਚ ਦੇਰੀ ,ਕੀਤੇ ਵਾਦਿਆਂ ਤੋਂ ਭੱਜੀ ਸੂਬਾ ਸਰਕਾਰ :ਰਾਮ ਕੁਮਾਰ
ਸੂਬੇ ਦੇ ਮੁੱਖ ਮੰਤਰੀ ਨੂੰ ਭੇਜਿਆ ਰੋਸ ਪੱਤਰ

ਖੰਨਾ 21 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਐਲੀਮੈਂਟਰੀ ਟੀਚਰਜ਼ ਯੂਨੀਅਨ ਦੀਆਂ ਆਨਲਾਈਨ ਮੀਟਿੰਗ ਵਿੱਚ ਆਗੂਆਂ ਨੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਮੁਤਾਬਿਕ ਪੇ-ਕਮਿਸ਼ਨ ਰਿਪੋਰਟ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਦੇਰੀ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ,ਮੁਲਾਜ਼ਮਾਂ ਦੇ ਡੀਏ ਦੀਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਦੇ ਰੋਸ ਵਜੋਂ ਈਟੀਯੂ ਦੀ ਲੁਧਿਆਣਾ ਇਕਾਈ ਵੱਲੋਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਮ ਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਜੀ ਲੁਧਿਆਣਾ ਨੂੰ ਮੇਲ ਦੇ ਰਾਹੀ ਰੋਸ ਪੱਤਰ ਭੇਜਿਆ।ਅਧਿਆਪਕ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਸਮੁੱਚਾ ਮੁਲਾਜ਼ਮ ਵਰਗ ਕਰੋਨਾ ਵਾਰੀਅਜ਼ ਦੇ ਤੌਰ ਤੇ ਕੰਮ ਕਰ ਰਿਹਾ ਹੈ,ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਵੱਲੋਂ ਵੋਟਾਂ ਸਮੇਂ ਮੁਲਾਜ਼ਮਾਂ ਨਾਲ ਵਾਆਦਾ ਕੀਤਾ ਸੀ,ਕਿ ਸਰਕਾਰ ਬਣਨ ਤੇ ਉਹਨਾਂ ਨੂੰ ਇੱਕ ਮਹੀਨੇ ਵਿੱਚ ਪੇ-ਕਮਿਸ਼ਨ ਲਾਗੂ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਨੀਤੀਆਂ ਅਪਣਾ ਰਹੀ ਹੈ,ਪੰਜਾਬ ਦੇ ਪੇ-ਕਮਿਸ਼ਨ ਦਾ ਭੋਗ ਪਾ ਕੇ ਸੈਂਟਰ ਦਾ ਪੇ-ਕਮਿਸ਼ਨ ਲਾਗੂ ਕਰਕੇ ਮੁਲਾਜ਼ਮਾਂ ਦੀਆਂ ਤਨਖ਼ਾਹ ਘਟਾਉਣ,ਵੱਖ-ਵੱਖ ਵਿਭਾਗਾਂ ਵਿੱਚ ਪੋਸਟਾਂ ਖਤਮ ਕਰਨ,ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ ਵਰਗੇ ਨਾਦਰਸ਼ਾਹੀ ਫ਼ੈਸਲੇ ਲਾਗੂ ਕਰ ਰਹੀ ਹੈ।ਸਿੱਖਿਆ ਵਿਭਾਗ ਵਿੱਚ ਹੈੱਡ ਟੀਚਰ ਦੀਆਂ1904 ਪੋਸਟਾਂ ਘਟਾਈਆਂ ਗਈਆਂ ਹਨ। ਦੂਸਰੇ ਪਾਸੇ ਐਮ.ਐਲ.ਏ,ਐਮ.ਪੀ,ਮੰਤਰੀਆਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਹੈ। ਮੁਲਾਜ਼ਮਾਂ,ਅਧਿਆਪਕਾਂ ਦੇ ਟੈਕਸ ਵਿੱਚੋਂ ਰਾਜਨੀਤਿਕ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੁਲਾਜ਼ਮ ਤੇ ਅਧਿਆਪਕ ਵਿਰੋਧੀ ਫੈਸਲਿਆਂ ਦਾ ਯੂਨੀਅਨ ਆਗੂਆਂ ਵੱਲੋਂ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੰਟਰੈਕਟ ਬੇਸ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ,ਅਧਿਆਪਕ ਵਰਗ ਦੀਆਂ ਹਰ ਤਰ੍ਹਾਂ ਦੀਆਂ ਰਹਿੰਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ।ਆਗੂਆਂ ਨੇ ਕਿਹਾ ਗਿਆ ਜੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ, ਪਰਮਿੰਦਰ ਚੌਹਾਨ,ਸੁਖਦੇਵ ਬੈਨੀਪਾਲ,ਰਾਮ ਕੁਮਾਰ ਮਾਛੀਵਾੜਾ,ਗੁਰਦੀਪ ਸੈਣੀ,ਮਨਿੰਦਰਪਾਲ ਸਿੰਘ ਝੱਮਟ,ਬਲਜਿੰਦਰ ਸਿੰਘ ਕਾਕਾ,ਹਰਵਿੰਦਰ ਸਿੰਘ ਹੈਪੀ,ਜਗਰੂਪ ਸਿੰਘ ਢਿੱਲੋਂ, ਜਗਤਾਰ ਸਿੰਘ ਹੋਲ,ਧਰਮਿੰਦਰ ਸਿੰਘ ਚਕੋਹੀ,ਦਵਿੰਦਰ ਸਿੰਘ ਮਾਛੀਵਾੜਾ,ਜਗਤਾਰ ਸਿੰਘ ਕਾਉਂਕੇ,ਜਰਨੈਲ ਸਿੰਘ ਸਿੱਧਵਾਂ,ਬਰਜਿੰਦਰ ਸਿੰਘ ਲੁਧਿਆਣਾ,ਜਤਿੰਦਰ ਕੁਮਾਰ,ਬਲਵੰਤ ਸਿੰਘ ਲਹਿਰਾ,ਜਸਵੀਰ ਸਿੰਘ ਰੌਣੀ, ਨਵਜੀਵਨ ਸਿੰਘ ਸਿਹੌੜਾ,ਦਲਜੀਤ ਸਿੰਘ ਭੱਟੀ,ਜਸਵੀਰ ਸਿੰਘ ਬੂਥਗੜ੍ਹ,ਰੰਜੀਵ ਮਲੌਦ,ਗੁਰਭਗਤ ਸਿੰਘ ਰੌਣੀ ਆਗੂ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements