View Details << Back

ਸਫਾਈ ਕਰਮਚਾਰੀਆਂ ਮਨਾਇਆ ਰੋਸ ਦਿਵਸ

ਭਵਾਨੀਗੜ 23 ਜੁਲਾਈ (ਗੁਰਵਿੰਦਰ ਸਿੰਘ) ਨਗਰ ਕੌਂਸਲ ਭਵਾਨੀਗੜ ਦੇ ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਪ੍ਧਾਨ ਗੁਰਮੀਤ ਕੌਰ ਦੀ ਅਗਵਾਈ ਹੇਠ ਰੋਸ ਦਿਵਸ ਮਨਾਇਆ ਗਿਆ ਪੰਜਾਬ ਸਰਕਾਰ ਤੇ ਕੇਂcਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉਨ੍ਹਾਂ ਨੇ ਕਿਹਾ ਦੇਸ਼ ਵਿੱਚ ਉਥਲ ਪੁਥਲ ਮਚਾ ਰੱਖੀ ਹੈ ਕੋਰੋਨਾ ਦੀ ਆੜ ਵਿੱਚ ਸੰਸਦ ਦੇ ਦੋਹਾਂ ਸੰਸਥਾ ਵਿੱਚ ਮਨਜ਼ੂਰੀ ਤੋਂ ਬਿਨਾਂ ਨਿੱਤ ਨਵੇਂ ਬੋਝ ਪਾ ਕੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ ਕਰੋਨਾ ਵਾਇਰਸ ਦੀ ਆੜ ਹੇਠ ਕੇਂਦਰ ਸਰਕਾਰ ਨੇ 48ਲੱਖ ਕੇਂਦਰੀ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਾਂ ਡੀ ਏ ਬੰਦ ਕਰ ਦਿੱਤਾ ਇਸ ਰਾਹ ਤੇ ਚੱਲਦਿਆਂ ਪੰਜਾਬ ਸਰਕਾਰ ਨੇ ਵੀ ਡੀ ਏ ਦੀਆਂ ਕਿਸ਼ਤਾਂ 148 ਮਹੀਨੇਆ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ 6 ਵੇ ਤਨਖਾਹ ਕਮਿਸ਼ਨ ਦੀਆਂ ਮਿਆਦ 31ਦਸੰਬਰ 2020 ਤੱਕ ਅੱਗੇ ਪਾ ਦਿੱਤੀ ਗਈ ਹੈ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਅੱਜ ਵੀ ਅਧੂਰੀ ਹੈ ਇਸ ਤੋਂ ਅੱਗੇ ਵਧ ਕੇ ਸਰਕਾਰ ਨੇ ਨਵੀਂ ਭਰਤੀ ਸੈਂਟਰ ਸਰਕਾਰ ਦੇ ਸੈੱਲਾਂ ਅਨੁਸਾਰ ਕਰਨਾ ਚਾਹੁੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਘਟਾਇਆ ਜਾ ਸਕੇ ਅਤੇ 6 ਵਾ ਤਨਖ਼ਾਹ ਕਮਿਸ਼ਨ ਵੀ ਖ਼ਤਮ ਕਰ ਦਿੱਤਾ ਜਾ ਸਕੇ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸੈਂਟਰ ਸਰਕਾਰ ਦੇ ਸੈੱਲਾਂ ਅਨੁਸਾਰ ਕੀਤੇ ਤਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧ ਕਰਨਗੇ ਅਤੇ ਸਰਕਾਰ ਨਾਲ ਲੜਨ ਲਈ ਤਿਆਰ ਰਹਿਣਗੇ ਅੱਜ ਫੈਡਰੇਸ਼ਨ ਦੇ ਸੱਦੇ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਜਿਸ ਵਿੱਚ ਸਫ਼ਾਈ ਸੇਵਕ ਯੂਨੀਅਨ ਦੇ ਜਨਰਲ ਸਕੱਤਰ ਨੇ ਵੀ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ ॥


   
  
  ਮਨੋਰੰਜਨ


  LATEST UPDATES











  Advertisements