View Details << Back

ਲੋਕ ਵਿਰੋਧੀ ਨੀਤੀਆਂ ਖਿਲਾਫ਼ ਬੀ,ਡੀ ਪੀ ਨੂੰ ਦਿੱਤਾ ਮੰਗ ਪੱਤਰ

ਖੰਨਾ 23 ਜੁਲਾਈ (ਇੰਦਰਜੀਤ ਸਿੰਘ ਦੈਹਿੜੂੂ ) ਪੰਜਾਬ ਸੀਟੂ ਦੇ ਸੂਬਾ ਪਧਾਨ ਕਾਮਰੇਡ ਮਹਾਂ ਸਿੰਘ ਰੋੜੀ ਅਤੇ ਕਾਮਰੇਡ ਰਘੂਨਾਥ ਸਿੰਘ ਜਨਰਲ ਸਕੱਤਰ ਪੰਜਾਬ (ਸੀਟੂ) ਦੇ ਦਿਸਾ ਨਿਰਦੇਸ਼ ਤਹਿਤ ਕਾਮਰੇਡ ਪਰਮਜੀਤ ਸਿੰਘ ਨੀਲੋਂ ਸੂਬਾ ਮੀਤ ਪ੍ਧਾਨ ਸੀਟੂ ਪੰਜਾਬ, ਕਾਮਰੇਡ ਅਮਰ ਨਾਥ ਕੂਮਕਲਾ,ਆਂਗਣਵਾੜੀ ਮੁਲਾਜਮ ਯੂਨੀਅਨ ਸੀਟੂ ਬਲਾਕ ਮਾਛੀਵਾੜਾ ਸਾਹਿਬ ਜਨਰਲ ਸੈਕਟਰੀ ਕੁਲਵੰਤ ਕੌਰ ਨੀਲੋਂ, ਦੀ ਅਗਵਾਈ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕਾਂ ਵਿਰੋਧੀ ਨੀਤੀਆਂ ਖਿਲਾਫ਼ ਮਜ਼ਦੂਰਾਂ, ਆਂਗਣਵਾੜੀ,ਪੇਂਡੂ ਚੋਕੀਦਾਰ ਆਸਾ ਵਰਕਰਾਂ ਮਿਡ ਡੇਅ ਮੀਲ, ਮਨਰੇਗਾ ਮਜ਼ਦੂਰ,ਕਿਸਾਨਾਂ ਦੀਆਂ ਲਾਕਡਾਊਨ ਕਾਰਨ ਵਧ ਰਹੀਆਂ ਮੁਸਕਲਾ ਅਤੇ ਮੰਗਾਂ ਦੇ ਹਲ ਲਈ ਮੰਗ ਪੱਤਰ ਦਿੱਤਾ ਗਿਆ ।ਮਜ਼ਦੂਰਾਂ ਦੀਆਂ ਉਜਰਤਾ 21000/ਰੁਪਏ ਕੀਤੀਆਂ ਜਾਣ,ਮਨਰੇਗਾ ਮਜਦੂਰਾ ਨੂੰ ਸਾਲ ਵਿਚ 200ਦਿਨ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700/ਰੁਪਏ ਕੀਤੀ ਜਾਵੇ ਕਾਨੂੰਨਾਂ ਮੁਤਾਬਕ ਕੰਮ ਪੂਰੇ ਦਿਤਾ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਆਸਾ ਵਰਕਰਾਂ ਨੂੰ 21000/ਉਜਰਤ ਦਿੱਤੀ ਜਾਵੇ ਅਤੇ ਸਰਕਾਰੀ ਮੁਲਾਜਮ ਬਣਾਇਆ ਜਾਵੇ, ਕੋਰਨਾਵਾਇਰਸ ਤੇ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਪੇਂਡੂ ਚੋਕੀਦਾਰ,ਆਸਾ ਵਰਕਰ 50ਲਖ ਬੀਮਾ ਕੀਤਾ ਜਾਵੇ ,ਜੋ ਲੋਕਾਂ ਇਨਕਮ ਟੈਕਸ ਦੇ ਘੇਰੇ ਵਿੱਚ ਨਹੀਂਆਉਦੇ ਉਹਨਾਂ ਨੂੰ ਕੇਰਲਾ ਸਰਕਾਰ ਦੀ ਤਰਜ 7500/ ਰੁਪਏ ਪ੍ਰਤੀ ਮਹੀਨਾ ਕੈਸ਼ ਦਿੱਤਾ ਜਾਵੇ, ਅਤੇ 10-10 ਕਿਲੋ ਅਨਾਜ ਪ੍ਰਤੀ ਵਿਅਕਤੀ ਫਰੀ ਦਿੱਤਾ ਜਾਵੇ, ਕੋਰਨਾ ਮਹਾਂਮਾਰੀ ਵਿਰੁੱਧ ਫਰੰਟ ਲਾਈਨ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਦੀ ਸੁਰੱਖਿਅਤ ਯਕੀਨੀ ਬਣਾਉਣ ਲਈ ਸੁਰਖਿਅਤ ਕਿਟਾ ਪੂਰੀ ਮਾਤਰਾ ਵਿੱਚ ਸਪਲਾਈ ਕੀਤੀਆਂ ਜਾਣ ਅਤੇ ਡਿਊਟੀ ਦੌਰਾਨ ਮੌਤ ਹੋ ਜਾਣ ਤੇ50ਲਖ ਰੁਪਏ ਬੀਮਾ ਦਿੱਤਾ ਜਾਵੇ, ਸਰਕਾਰੀ- ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਗੈਰ ਕਾਨੂੰਨੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟ ਸ਼ੋਰਸਿੰਗ ਉੱਤੇ ਰੋਕ ਲਗਾਈ ਜਾਵੇ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣ ,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਕੀਤੀਆਂ ਜਾ ਰਹੀਆਂ ਸੋਧਾਂ ਵਾਪਸ ਲ ਈਆ ਜਾਣ,ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਰੁੱਧ ਜਾਰੀ ਕੀਤੇ ਗਏ ਤਿੰਨ ਆਰਡੀਨੈਂਸ ਰਦ ਕੀਤੇ ਜਾਣ ਅਤੇ ਬਿਜਲੀ ਬਿੱਲ 2020ਨੂੰ ਵਾਪਸ ਲਿਆ ਜਾਵੇ, ਕੋਰਨਾ ਕਾਰਨ ਪੈਦਾ ਹੋਈ ਹਾਲਤ ਦੀ ਦੁਰਵਰਤੋਂ ਕਰਕੇ ਮਜਦੂਰਾ ਦੇ ਜਮਹੂਰੀ ਹੱਕਾ ਤੇ ਹਮਲੇ ਫੌਰੀ ਬੰਦ ਕੀਤੇ ਜਾਣ, ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਡੀ,ਏ ਤੇ ਲਾਈ ਰੋਕ ਹਟਾਈ ਜਾਵੇ, ਪੰਜਾਬ ਦੇ ਮਜ਼ਦੂਰਾਂ ਦੇ ਡੀ,ਈ,ਸੰਬੰਧੀ ਪਹਿਲੀ ਮ ਈ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਤੂਰੰਤ ਲਾਗੂ ਕੀਤਾ ਜਾਵੇ, ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਕਿਰਤੀਆਂ ਕਿਸਾਨਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਮਨੇਰਗਾ ਮੰਗਾਂ ਨਾ ਮੰਨੀਆਂ 9ਅਗਸਤ ਸੱਤਿਆ ਗਹਿ ਕਰਕੇ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇ ।ਇਸ ਮੌਕੇ ਹਰੀ ਰਾਮ ਭੱਟੀ, ਸਿਕੰਦਰ ਬਖਸ, ਫਲੂਕੀ ਰਾਮ,ਮੱਖਣ ਸਿੰਘ ਢੇਲਣਵਾਲ,ਮੱਖਣ ਸਿੰਘ ਭਮਾ,ਕਸਮੀਰੀ ਲਾਲ ਜਸੋਵਾਲ ,ਚੰਦ ਰਾਮ, ਆਦਿ ਸਾਮਲ ਸੀ ।


   
  
  ਮਨੋਰੰਜਨ


  LATEST UPDATES











  Advertisements