View Details << Back

ਢਾਡੀ ਸਭਾ ਦੇ ਅਹੁਦੇਦਾਰਾ ਨੂੰ ਕੀਤਾ ਸਨਮਾਨਿਤ

ਖੰਨਾ 23 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਵਿਸ਼ਵ ਪੱਧਰ ਦੀ ਢਾਡੀ ਸਭਾ ਦੀ ਸਥਾਪਨਾ ਹੋਣ ਤੋ ਬਾਅਦ ਸਹੀਦ ਗੁਰਮੀਤ ਅਕੈਡਮੀ ਦੇ ਮੁੱਖ ਸੰਚਾਲਕ ਸੰਤ ਗਿਆਨੀ ਮਹਿੰਦਰ ਸਿੰਘ ਖਾਲਸਾ ਜੀ ਭੜੀ ਵਾਲੇ ਜੋ ਕਿ ਆਪ ਸਿੱਖੀ ਪ੍ਚਾਰ ਲਈ ਵਿਦੇਸ਼ ਦੌਰੇ ਤੇ ਗਏ ਹਨ , ਤੇ ਉਨ੍ਹਾਂ ਵੱਲੋਂ ਲਗਾਈ ਗਈ ਡਿਊਟੀ ਦੌਰਾਨ ਢਾਡੀ ਸਭਾ ਦੇ ਅਹੁਦੇਦਾਰਾ ਦਾ ਵਿਸ਼ੇਸ਼ ਸਨਮਾਨ ਕੀਤੀ ਗਿਆ । ਜਿਸ ਵਿੱਚ ਗਿਆਨੀ ਬਲਬੀਰ ਸਿੰਘ ਬੀਰ ਸਰਪ੍ਰਸਤ , ਗਿਆਨੀ ਮਲਕੀਤ ਸਿੰਘ ਪਪਰਾਲੀ ਪ੍ਰਧਾਨ , ਗਿਆਨੀ ਜਸਪਾਲ ਸਿੰਘ ਤਾਨ ਸੀਨੀਅਰ ਮੀਤ ਪ੍ਰਧਾਨ ,ਗਿਆਨੀ ਮਨਿੰਦਰ ਸਿੰਘ ਖਾਲਸਾ ਪ੍ਰੈੱਸ ਸਕੱਤਰ ,ਭਾਈ ਪਰਮਜੀਤ ਸਿੰਘ ਛੰਮਾ ਦਫਤਰ ਇੰਚਾਰਜ ,ਭਾਈ ਭੁਪਿੰਦਰ ਸਿੰਘ ਜੋਗੀ ਚੇਅਰਮੈਨ ਸੰਘਰਸ਼ ਕਮੇਟੀ ਆਦਿ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਭਾਈ ਸਿਮਰਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਢਾਡੀ ਜਥਿਆਂ ਦੀ ਸਿੱਖ ਪੰਥ ਨੂੰ ਬਹੁਤ ਵੰਡੀ ਦੇਣ ਹੈ , ਜੋ ਕਿ ਆਪਣੀ ਢਾਡੀ ਕਲਾਂ ਦੁਆਰਾ ਸੰਗਤਾ ਨੂੰ ਗੁਰੂ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਦੇ ਹਨ। ਇਸ ਸਭਾ ਦੇ ਹੋਦ ਵਿੱਚ ਆਉਣ ਨਾਲ ਢਾਡੀ ਸਿੰਘਾਂ ,ਪ੍ਰਚਾਰਕਾ ਵਿੱਚ ਆਸ ਦੀ ਕਿਰਨ ਜਾਗੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਚਾਰਕਾ ਦੀ ਬਾਹ ਫੜਨ ਲਈ ਕੋਈ ਸੰਸਥਾ ਅੱਗੇ ਆਵੇਗੀ । ਇਸ ਮੌਕੇ ਤੇ ਸੰਤ ਗਿਆਨੀ ਮਹਿੰਦਰ ਸਿੰਘ ਖਾਲਸਾ ਜੀ ਭੜੀ ਵਾਲਿਆਂ ਨੇ ਕੈਨੇਡਾ ਤੋ ਫੋਨ ਤੇ ਢਾਡੀ ਸਭਾ ਦੇ ਆਹੁਦੇਦਾਰਾ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਤਜਿੰਦਰ ਸਿੰਘ , ਹਰਕੀਤ ਸਿੰਘ ਭੜੀ ,ਜਸਮੇਰ ਸਿੰਘ ਖਾਲਸਾ ਆਦਿ ਤੋ ਇਲਾਵਾ ਜੱਥੇ ਦੇ ਹੋਰ ਸਿੰਘ ਵੀ ਹਾਜ਼ਰ ਸਨ ।



   
  
  ਮਨੋਰੰਜਨ


  LATEST UPDATES











  Advertisements