View Details << Back

ਮਾਸਟਰ ਅਲਬੇਲ ਸਿੰਘ ਦੇ ਪਰਿਵਾਰ ਨਾਲ ਈਟੀਯੂ ਵੱਲੋਂ ਦੁੱਖ ਸਾਂਝਾ

ਖੰਨਾ 26 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਐਲੀਮੈਂਟਰੀ ਟੀਚਰਜ਼ ਯੂਨੀਅਨ ਮਾਸਟਰ ਅਲਬੇਲ ਸਿੰਘ ਪੁੜੈਣ ਦੇ ਨੌਜਵਾਨ ਪੁੱਤ ਦੀ ਬੇਵਕਤੀ ਮੌਤ ਦੇ ਦੁੱਖ ਵਿੱਚ ਸ਼ਾਮਿਲ ਅਧਿਆਪਕ ਆਗੂ ਮਾਸਟਰ ਅਲਬੇਲ ਸਿੰਘ ਪੁੜੈਣ ਜਿਲਾ ਲੁਧਿਆਣਾ ਦੇ ਨੌਜਵਾਨ ਪੁੱਤਰ ਈਸ਼ਰਪਰੀਤ ਸਿੰਘ ਦੀ ਬੇਵਕਤੀ ਮੌਤ ਦੀ ਖਬਰ ਸੁਣਦਿਆ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕ ਵਰਗ,ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਮੇਲ ਸਿੰਘ ਜੱਸਾ ਪੁੜੈਣ ਦਾ ਭਤੀਜਾ ਈਸ਼ਰਪ੍ਰੀਤ ਸਿੰਘ ਆਸਟਰੇਲੀਆ ਦੇ ਮੈਲਬਰਨ ਸਿਟੀ ਵਿੱਚ ਪੜਾਈ ਕਰ ਰਿਹਾ ਸੀ। ਮੰਦਭਾਗੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਬੇਵਕਤੀ ਮੌਤ ਨੇ ਮਾਪਿਆ ਤੇ ਅਕਹਿ,ਅਸਿਹ ਦੁੱਖਾਂ ਦਾ ਬੋਝ ਪਾ ਦਿੱਤਾ। ਜਿਲ੍ਹਾ ਲੁਧਿਆਣਾ ਦਾ ਸਮੁੱਚਾ ਅਧਿਆਪਕ ਵਰਗ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਸਤਵੀਰ ਸਿੰਘ ਰੌਣੀ,ਪਰਮਿੰਦਰ ਚੌਹਾਨ,ਸੁਖਦੇਵ ਸਿੰਘ,ਹਰਵਿੰਦਰ ਸਿੰਘ ਹੈਪੀ,ਜਗਰੂਪ ਸਿੰਘ ਢਿੱਲੋਂ,ਸੰਭੂ ਪ੍ਰਸ਼ਾਦ,ਨਰਿੰਦਰ ਰਾਏਕੋਟ,ਜਤਿੰਦਰਪਾਲ ਤਲਵੰਡੀ,ਜਰਨੈਲ ਸਿੰਘ,ਸਮਸ਼ੇਰ ਸਿੰਘ,ਜਸਮੇਲ ਸਿੰਘ,ਚਰਨਜੀਤ ਸ਼ਰਮਾ,ਅਸ਼ਵਨੀ ਕੁਮਾਰ,ਅਮਰਵੀਰ ਸਿੰਘ,ਬਰਜਿੰਦਰ ਸਿੰਘ ਲੁਧਿਆਣਾ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਅਤੇ ਮਾਪਿਆਂ ਤੇ ਆਪਣੀ ਕਿਰਪਾ ਰੱਖਣ ਦੀ ਬੇਨਤੀ ਕੀਤੀ।


   
  
  ਮਨੋਰੰਜਨ


  LATEST UPDATES











  Advertisements