View Details << Back

ਕਰੋਨਾ ਸਬੰਧੀ ਜਾਗਰੂਕਤਾ ਸਾਇਕਲ ਯਾਤਰਾ
ਐਸ ਐਸ ਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲੀਸ ਕਾਂਸਟੇਬਲਾਂ ਚੁਕਿਆ ਬੀੜਾਂ

ਭਵਾਨੀਗੜ 27 ਜਲਾਈ { ਗੁਰਵਿੰਦਰ ਸਿੰਘ } ਕਰੋਨਾ ਤੋਂ ਬਚਾਅ ਸਬੰਧੀ ਜਾਗ੍ਰਿਤ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪੁਲੀਸ ਮੁਖੀ ਰਾਜ ਬਚਨ ਸਿੰਘ ਦੀ ਪ੍ਰੇਰਨਾ ਸਦਕਾ ਤਿੰਨ ਪੁਲੀਸ ਕਾਂਸਟੇਬਲ ਸਾਈਕਲ ਯਾਤਰਾ ਦੌਰਾਨ ਇੱਥੇ ਪਹੁੰਚੇ । ਇਥੇ ਉਨ੍ਹਾਂ ਦਾ ਰਘਵੀਰ ਸਿੰਘ ਬਾਜਵਾ ਅਤੇ ਹਰਸ਼ਵੀਰ ਸਿੰਘ ਬਾਜਵਾ ਨੇ ਸਵਾਗਤ ਕੀਤਾ। 15 ਦਿਨਾਂ ਦੀ ਸਾਈਕਲ ਦੌਰਾਨ ਇੱਥੇ ਪਹੁੰਚੇ ਪੁਲੀਸ ਮੁਲਾਜਮ ਗੁਰਸੇਵਕ ਸਿੰਘ , ਸਮਨਦੀਪ ਸਿੰਘ ਅਤੇ ਸਮਾਜ ਸੇਵਕ ਅਜੇ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਕਰੋਨਾ ਸਬੰਧੀ ਦੱਸੀਆਂ ਗਈਆਂ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਕਰਨ ਲਈ ਸਾਈਕਲ ਯਾਤਰਾ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ 15 ਜੁਲਾਈ ਤੋਂ ਸਾਈਕਲ ਯਾਤਰਾ ਸ਼ੁਰੂ ਕਰਕੇ ਉਨ੍ਹਾਂ ਵੱਲੋਂ ਫਰੀਦਕੋਟ ,ਤਰਨਤਾਰਨ, ਸ੍ਰੀ ਅੰਮ੍ਰਿਤਸਰ, ਪਠਾਨਕੋਟ , ਹੁਸ਼ਿਆਰਪੁਰ ,ਮੁਹਾਲੀ , ਰੋਪੜ ਅਤੇ ਪਟਿਆਲਾ ਵਿਖੇ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ , ਹੱਥ ਧੋਣੇ ਤੇ ਆਲੇ ਦੁਆਲੇ ਨੂੰ ਸੈਨੇਟਾਈਜ਼ਰ ਕਰਨਾ ਆਦਿ ਨੁਕਤਿਆਂ ਬਾਰੇ ਜਾਗਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਭਵਾਨੀਗੜ ਤੋਂ ਸੰਗਰੂਰ ,ਮਾਨਸਾ ,ਬਠਿੰਡਾ ਹੁੰਦੇ ਹੋਏ ਵਾਪਸ ਸ੍ਰੀ ਮੁਕਤਸਰ ਸਾਹਿਬ ਪੁੱਜਣਗੇ ।
ਕਰੋਨਾ ਸਬੰਧੀ ਜਾਗਰੂਕਤਾ ਸਾਇਕਲ ਯਾਤਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ.


   
  
  ਮਨੋਰੰਜਨ


  LATEST UPDATES











  Advertisements