View Details << Back

ਬਾਦਲ ਦੀ ਅਗਵਾਈ ਚ ਮਜਬੂਤ ਹੈ ਅਕਾਲੀਦਲ
ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਵਰਕਰ ਨੇ ਇੱਕਜੁੱਟ:-ਬੈਨੀਪਾਲ, ਮੰਡਿਆਲਾ

ਖੰਨਾ 27 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹਲਕਾ ਖੰਨਾ ਦੇ ਸੀਨੀਅਰ ਯੂਥ ਆਗੂ ਅਤੇ ਆਈ,ਟੀ ਵਿੰਗ ਦੇ ਪ੍ਧਾਨ ਗੌਰਵਜੀਤ ਸਿੰਘ ਬੈਨੀਪਾਲ ਅਤੇ ਸੀਨੀਅਰ ਮੀਤ ਪ੍ਧਾਨ ਕਰਮਜੀਤ ਸਿੰਘ ਰਾਜਾ ਮੰਡਿਆਲਾ ਨੇ ਕਿਹਾ ਕਿ ਖੰਨਾ ਹਲਕੇ ਵਿੱਚ ਅਕਾਲੀ ਵਰਕਰ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕਜੁੱਟ ਹਨ। ਬੈਨੀਪਾਲ ਤੇ ਮੰਡਿਆਲਾ ਨੇ ਆਪਣੇ ਸਾਂਝੇ ਬਿਆਨ ਰਾਹੀਂ ਸੁਖਦੇਵ ਸਿੰਘ ਢੀਂਡਸਾ ਤੇ ਤੰਜ਼ ਕਸਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਜਿਹੜਾ ਢੀਂਡਸਾ ਪਰਿਵਾਰ ਪਹਿਲਾਂ ਪਾਰਟੀ ਵਿੱਚ ਰਹਿਕੇ ਸੱਤਾ ਦਾ ਹਰ ਸੁੱਖ ਸਹੂਲਤਾਂ ਦਾ ਅਨੰਦ ਲੈ ਚੁੱਕਿਆ ਹੈ, ਅੱਜ ਉਹ ਕਿਹੜ੍ਹੇ ਮੂੰਹ ਨਾਲ ਅਕਾਲੀ ਦਲ ਬਾਦਲ ਪਾਰਟੀ ਨੂੰ ਮਾੜਾ ਕਹਿ ਰਿਹਾ ਹੈ। ਜਦੋਂ ਕਿ ਇਹ ਦੋਵੇਂ ਪਿਉ ਪੁੱਤ ਇਸੇ ਪਾਰਟੀ ਅੰਦਰ ਵਜ਼ੀਰੀਆਂ ਦੀਆਂ ਕੁਰਸੀਆਂ ਉਪਰ ਬੈਠ ਕੇ ਪਾਰਟੀ ਦੇ ਹਰ ਫ਼ੈਸਲੇ ਉਪਰ ਦਸਖ਼ਤ ਕਰਦੇ ਰਹੇ ਸੀ। ਦੋਵਾਂ ਆਗੂਆਂ ਨੇ ਕੈਪਟਨ ਦੀ ਕਾਂਗਰਸ ਸਰਕਾਰ ਤੇ ਵੀ ਹਮਲਾ ਕਰਦਿਆਂ ਕਿਹਾ ਅੱਜ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਹਰ ਪੱਖੋਂ ਫੇਲ ਹੋ ਚੁੱਕੀ ਹੈ। ਕੈਪਟਨ ਦੀ ਸਰਕਾਰ ਵੱਲੋਂ ਪੈਨਸ਼ਨਕਾਰਾਂ ਕੋਲ਼ੋਂ ਰਿਕਵਰੀ ਕਰਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ ਅਤੇ ਕਿਹਾ ਕਿ ਪਹਿਲਾਂ ਹੀ 2500 ਦੀ ਪੈਨਸ਼ਨ ਰਾਸ਼ੀ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਪੈਨਸ਼ਨਾਂ ਦੀ ਰਾਸ਼ੀ ਵਧਾਉਣ ਦੀ ਥਾਂ ਛਾਂਟੀ ਦੇ ਨਾਂਅ ਤੇ ਪੈਨਸ਼ਨਾਂ ਕੱਟਣ ਤੇ ਤੁੱਲੀ ਹੋਈ ਹੈ ਸੋ ਸਰਾਸਰ ਪੰਜਾਬ ਦੇ ਗਰੀਬ ਮਜ਼ਦੂਰ ਪਰਿਵਾਰਾਂ ਨਾਲ ਧੋਖਾ ਹੈ। ਇਨ੍ਹਾਂ ਗ਼ਰੀਬ ਲੋਕਾਂ ਉਪਰ ਹੋ ਰਹੇ ਧੱਕੇ ਅਕਾਲੀ ਦਲ ਬਾਦਲ ਭਰਵਾਂ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਜੁਝਾਰੂ ਯੋਧਿਆਂ ਦੇ ਖੂਨ ਨਾਲ ਸਿੰਜੀ ਹੋਈ ਪਾਰਟੀ ਹੈ। ਅੱਜ ਖੰਨਾ ਹਲਕੇ ਦੇ ਵਰਕਰਾਂ ਦੀ ਪੂਰੀ ਦੀ ਪੂਰੀ ਟੀਮ ਪਾਰਟੀ ਨਾਲ ਚਟਾਨ ਵਾਂਗ ਖੜ੍ਹੀ ਹੈ। ਦੋਵਾਂ ਆਗੂਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਹੋ ਚੁੱਕੀ ਹੈ। ਪਾਰਟੀ ਜਲਦ ਹੀ ਖੰਨਾ ਹਲਕੇ ਵਾਰੇ ਫੈਸਲਾ ਕਰੇਗੀ। ਇਸ ਮੌਕੇ ਰਣਜੀਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਮਾਂਗਟ ਪੰਚ, ਅਜਮੇਰ ਸਿੰਘ ਇਕੋਲਾਹੀ ਪ੍ਰਧਾਨ ਐਸ,ਸੀ, ਵਿੰਗ ਦਿਹਾਤੀ, ਰਘਬੀਰ ਸਿੰਘ ਮੰਡਿਆਲਾ, ਗੁਰਜੰਟ ਸਿੰਘ, ਦਲਵੀਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਕੁਲਵੰਤ ਕੌਰ ਪੰਚ, ਡ.ਕਰਮ ਸਿੰਘ ਗੌਹ, ਗੁਰਪ੍ਰੀਤ ਸਿੰਘ ਸਿਆਣ,ਅਮਰੀਕ ਸਿੰਘ ਛਿੱਬਰ, ਰਜਿੰਦਰ ਸਿੰਘ ਕਾਹਲੋ ।

   
  
  ਮਨੋਰੰਜਨ


  LATEST UPDATES











  Advertisements