View Details << Back

ਅੱਜ ਬਾਰ ਐਸੋਸੀਏਸ਼ਨ ਪਾਇਲ ਦੀ ਹੋਈ ਹੰਗਾਮੀ ਮੀਟਿੰਗ
ਵਿਛੜੀ ਰੂਹ ਦੀ ਅੰਤਿਮ ਸ਼ਾਂਤੀ ਲਈ ਦੋ ਮਿੰਟ ਦਾ ਰੱਖਿਆ ਮੋਨ

ਖੰਨਾ 28 ਜੁਲਾਈ (ਇੰਦਰਜੀਤ ਸਿੰਘ ਦਹਿੜੂ) ਅੱਜ ਬਾਰ ਐਸੋਸੀਏਸ਼ਨ ਪਾਇਲ ਦੀ ਹੰਗਾਮੀ ਮੀਟਿੰਗ ਜਿਸ ਵਿੱਚ ਸ ਮਨਦੀਪ ਸਿੰਘ ਖੱਟੜਾ ਐਡਵੋਕੇਟ ਪ੍ਧਾਨ ਬਾਰ ਐਸੋਸੀਏਸ਼ਨ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰ ਬਸ਼ੇਸਰਪਾਲ ਮੂੰਡੀ ਦੀ ਮਾਤਾ ਦੇ ਕਤਲ ਸਾਲ ਦੀ ਕਰੜੇ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਵਿਛੜੀ ਰੂਹ ਦੀ ਅੰਤਿਮ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ ਬਾਰ ਐਸੋਸੀਏਸ਼ਨ ਪਾਇਲ ਨੇ ਮਤਾ ਪਾ ਕੇ ਮਾਨਯੋਗ ਐਸਐਸਪੀ ਪੁਲਿਸ ਜਿਲ੍ਹਾ ਖੰਨਾ ਤੋ ਮੰਗ ਕੀਤੀ ਕਿ ਦੋਸੀਆਨ ਨੂੰ ਗਿਰਫਤਾਰ ਕਰਕੇ ਸਭ ਤੋਂ ਸਖਤ ਸਜ਼ਾ ਸੱਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ ਅਤੇ ਇਹ ਮੰਗ ਕੀਤੀ ਗਈ ਕਿ ਸ਼੍ਰੀ ਬਸ਼ੇਸਰਪਾਲ ਸਿੰਘ ਐਡਵੋਕੇਟ ਨੂੰ ਵੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਮਾਨਯੋਗ ਐਸਐਸਪੀ ਖੰਨਾ ਤੋਂ ਇਹ ਵੀ ਮੰਗ ਕੀਤੀ ਗਈ ਕਿ ਤਹਿਸੀਲ ਕੰਪਲੈਕਸ ਪਾਇਲ ਵਿੱਚ ਵੀ ਪੁਲਿਸ ਸੁਰੱਖਿਆ ਪੁੱਖਤਾ ਪ੍ਬੰਧ ਕੀਤੇ ਜਾਣ ਵਕੀਲ ਸਾਹਿਬਾਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸ ਮੀਟਿੰਗ ਵਿੱਚ ਉੱਪ ਪ੍ਧਾਨ ਹਰਪ੍ਰੀਤ ਸਿੰਘ ਟਿਵਾਣਾ ਅਤੇ ਵਾਰ ਦੇ ਮੈਂਬਰਨਾ ਹਾਜ਼ਰ ਸਨ ਮੀਟਿੰਗ ਕਰਦਿਆਂ ਸਮੇਂ ਸੋਸ਼ਲ ਡਿਸਟੈਸਿੰਗ ਅਤੇ ਸਰਕਾਰ ਵੱਲੋਂ ਜਾਰੀ ਹੋਰ ਨਿਯਮਾਂ ਦਾ ਪੂਰਨ ਪਾਲਣਾ ਕੀਤਾ ਗਿਆ ।
ਬਾਰ ਐਸੋਸੀਏਸ਼ਨ ਪਾਇਲ ਦੀ ਮੀਟਿੰਗ ਦੌਰਾਨ .


   
  
  ਮਨੋਰੰਜਨ


  LATEST UPDATES











  Advertisements