View Details << Back

ਆਸ਼ਾ ਵਰਕਰ ਤੇ ਫੈਸਲੀਟੇਟਰ ਨਿਰੋਲ ਯੂਨੀਅਨ ਦੀ ਹੋਈ ਚੋਣ
ਰਾਜਵਿੰਦਰ ਭਟੀਵਾਲ ਬਣੇ ਯੂਨੀਅਨ ਦੇ ਨਵੇ ਪ੍ਧਾਨ

ਭਵਾਨੀਗੜ 28 ਜੁਲਾਈ ( ਗੁਰਵਿੰਦਰ ਸਿੰਘ ) ਅੱਜ ਆਸ਼ਾ ਵਰਕਰ ਅਤੇ ਫੈਸਲੀਟੇਟਰ ਨਿਰੋਲ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਕਿਰਨਦੀਪ ਕੋਰ ਪੰਜੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਵੀ ਚੋਣ ਕੀਤੀ ਗਈ । ਇਸ ਮੀਟਿੰਗ ਵਿੱਚ ਰਾਜਿੰਦਰ ਕੋਰ ਕਾਕੜਾ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ । ਇਸ ਮੋਕੇ ਰਾਜਿੰਦਰ ਕੋਰ ਕਾਕੜਾ ਨੇ ਕਿਹਾ ਕਿ ਸਾਨੂੰ ਆਪਣੀਆਂ ਹੱਕੀ ਮੰਗਾਂ ਲਈ ਖੁੱਦ ਹੰਭਲਾ ਮਾਰਨਾ ਪਵੇਗਾ । ਇਸ ਮੋਕੇ ਕੀਤੀ ਚੋਣ ਵਿੱਚ ਚੁਣੇ ਅੋਹਦੇਦਾਰਾ ਵਿੱਚ ਰਾਜਵਿੰਦਰ ਕੋਰ ਭੱਟੀਵਾਲ ਪ੍ਰਧਾਨ . ਰਾਜਿੰਦਰ ਕੋਰ ਕਾਕੜਾ ਸੀਨੀਅਰ ਮੀਤ ਪ੍ਰਧਾਨ . ਸੁਰਿੰਦਰ ਕੋਰ ਸਕਰੋਦੀ ਜਰਨਲ ਸੈਕਟਰੀ . ਜਿੰਦਰ ਕੋਰ ਰੇਤਗੜ ਕੈਸ਼ੀਅਰ. ਅਮਨ ਫੱਗੂਵਾਲਾ ਤੇ ਸੀਮਾ ਆਲੋਅਰਖ . ਸਰਬਜੀਤ ਡੇਹਲੇਵਾਲ ਜੁਆਇੰਟ ਸੈਕਟਰੀ . ਕੁਲਦੀਪ ਕੋਰ ਪੰਨਵਾ. ਆਸ਼ਾ ਰਾਣੀ. ਰਾਣੀ ਨਦਾਮਪੁਰ. ਚਰਨਜੀਤ ਕੋਰ ਚੁਣੇ ਗਏ। ਚੋਣ ਓੁਪਰੰਤ ਸਭਨਾ ਆਗੂਆਂ ਨੇ ਇੱਕੋ ਸੁਰ ਵਿੱਚ ਆਸ਼ਾ ਵਰਕਰਾ ਨੂੰ ਆ ਰਹੀਆਂ ਦਰਪੇਸ ਸਮੱਸਿਆਵਾਂ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਤੇ ਜੋਰ ਦਿੰਦਿਆਂ ਆਖਿਆ ਕਿ ਓੁਹਨਾ ਦੀ ਪੂਰੀ ਟੀਮ ਸੂਬਾ ਕਮੇਟੀ ਦੇ ਹਰ ਹੁਕਮ ਤੇ ਫੁੱਲ ਚੜਾਏਗੀ ਅਤੇ ਸੂਬਾ ਕਮੇਟੀ ਵਲੋ ਦਿੱਤੀ ਹਰ ਡਿਓੁਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੋਕੇ ਸੂਬਾ ਪ੍ਰਧਾਨ ਕਿਰਨਦੀਪ ਕੋਰ ਪੰਜੋਲਾ ਨੇ ਜਿਥੇ ਨਵੀ ਚੁਣੀ ਟੀਮ ਨੂੰ ਵਧਾਈਆ ਦਿੱਤੀਆਂ ਓੁਥੇ ਹੀ ਓੁਹਨਾ ਕਿਹਾ ਕਿ ਅਗਰ ਕੋਈ ਵੀ ਮੈਬਰ ਯਾ ਕਮੇਟੀ ਆਗੂ ਸੰਸਥਾ ਦੇ ਅਸੂਲਾਂ ਨੂੰ ਤੋੜਦਾ ਹੈ ਤਾ ਓੁਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ।
ਚੋਣ ਓੁਪਰੰਤ ਚੁਣੇ ਗਏ ਅਹੁਦੇਦਾਰ ਤੇ ਸੂਬਾ ਪ੍ਧਾਨ।


   
  
  ਮਨੋਰੰਜਨ


  LATEST UPDATES











  Advertisements