ਜਸਵਿੰਦਰ ਕੌਰ ਜਸ਼ਨ
ਈ ਟੀ ਟੀ ਅਧਿਆਪਕ ਖੇੜੀ ਗਿੱਲਾਂ
" />
   View Details << Back

ਜਸਵਿੰਦਰ ਕੌਰ ਜਸ਼ਨ
ਈ ਟੀ ਟੀ ਅਧਿਆਪਕ ਖੇੜੀ ਗਿੱਲਾਂ
" />

(ਮਿੰਨੀ ਕਹਾਣੀ )
"ਧਾਰੀਆਂ ਵਾਲਾ ਕੋਟ "

ਕਦੀ ਬੈਠੇ ਬੈਠੇ ਸੁਪਨਿਆਂ ਵਿੱਚ ਗੁਆਚਿਆ ਦੀਪ ਇੱਕ ਝਟਕੇ ਨਾਲ ਇਉਂ ਉੱਠਦਾ ਜਿਵੇਂ ਕਿਸੇ ਨੇ ਉਸ ਨੂੰ ਬਾਹੋਂ ਫੜ ਕੇ ਧੂਹ ਕੇ ਖਿੱਚਿਆ ਹੋਵੇ ਪਰ ਦੂਜੇ ਹੀ ਪਲ ਫਿਰ ਸੁਪਨਿਆਂ ਦੀ ਗਹਿਰਾਈ ਵਿੱਚ ਖੋ ਜਾਂਦਾ .ਸੋਚਦਾ ਸੋਚਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਪਿੱਛੇ ਚਲਾ ਗਿਆ ਜਦੋਂ ਉਹ ਇੱਕ ਪਾੜੂ ਮੁੰਡਾ ਹੁੰਦਾ ਸੀ ਇੱਕ ਛੋਟੇ ਜਿਹੇ ਪਿੰਡ ਦੇ ਸਾਦੇ ਜਿਹੇ ਘਰ ਵਿੱਚ ਰਹਿੰਦਾ ਸੀ ਉਸ ਦੇ ਸਿਰ ਤੇ ਪਰਿਵਾਰ ਦੀ ਕਬੀਲਦਾਰੀ ਸੀ ਜਿਸ ਨੂੰ ਦੀਪ ਖ਼ੁਸ਼ੀ ਖ਼ੁਸ਼ੀ ਨਿਭਾ ਰਿਹਾ ਸੀ ਪੁਰਾਣੀਆਂ ਗੱਲਾਂ ਯਾਦ ਕਰਦਾ ਕਰਦਾ ਅਚਾਨਕ ਦੀਪ ਦਾ ਚਿਹਰਾ ਕਦੀ ਖਿੜ ਜਾਂਦਾ ਤੇ ਕਦੇ ਮੁਰਝਾ ਜਾਂਦਾ ਉਸ ਨੂੰ ਆਪਣੀ ਦਿੱਖ ਧੁੰਦਲੀ ਲੱਗੀ.ਉਹ ਅੱਖਾਂ ਪਾੜ ਪੜ੍ਹ ਕੇ ਦੇਖਦਾ ਕਿ ਸ਼ਾਇਦ ਉਸ ਨੂੰ ਸਭ ਸਾਫ਼ ਸਾਫ਼ ਨਜ਼ਰ ਆ ਜਾਵੇ ਪਰ ਵਕਤ ਅਤੇ ਉਮਰ ਦਾ ਤਕਾਜ਼ਾ ਉਸ ਦੀ ਇਸ ਇੱਛਾ ਉੱਪਰ ਪਾਣੀ ਫਿਰ ਰਿਹਾ ਸੀ ਕਿਉਂਕਿ ਬੀਤ ਚੁੱਕਿਆ ਸਮਾਂ ਜਿਸਨੂੰ ਦੀਪ ਦੀਪ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸਮਾਂ ਪੰਜਾਹ ਸਾਲ ਪੁਰਾਣਾ ਸੀ ਅਤੇ ਹੁਣ ਦੀਪ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ ਜਿਸ ਕਾਰਨ ਉਸ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਸੀ।ਪਰ ਫਿਰ ਵੀ ਦੀਪ ਅੱਜ ਆਪਣੇ ਉਲਝੇਵਿਆਂ ਚੋਂ ਨਿਕਲ ਕੇ ਸਿਰਫ ਆਪਣੇ ਬਾਰੇ ਸੋਚ ਰਿਹਾ ਸੀ ਪਿਛਲਾ ਸਮਾਂ ਤਰਤੀਬ ਵਾਰ ਉਸ ਦੀਆਂ ਅੱਖਾਂ ਅੱਗੇ ਕਿਸੇ ਫਿਲਮ ਦੀ ਤਰ੍ਹਾਂ ਘੁੰਮ ਰਿਹਾ ਸੀ ਉਹ ਦਿਮਾਗ ਤੇ ਜ਼ੋਰ ਪਾ ਕੇ ਇੱਕ ਇੱਕ ਇੱਕ ਪਲ ਨੂੰ ਯਾਦ ਕਰਕੇ ਸ਼ਾਇਦ ਦੁਬਾਰਾ ਜਿਉਣਾ ਚਾਹੁੰਦਾ ਸੀ ਦੀਪ ਸੋਚਣ ਲੱਗਾ ਕਿ ਉਹ ਪੁਰਾਣੇ ਦਿਨਾਂ ਵਿੱਚ ਸ਼ਾਇਦ ਵਧੇਰੇ ਖੁਸ਼ ਸੀ ਪੈਸੇ ਥੋੜ੍ਹੇ ਸੀ ਪਰ ਸਕੂਨ ਸੀ ਦੀਪ ਦੇ ਮਾਂ ਬਾਪ ਹੀ ਉਸਦੀ ਜ਼ਿੰਦਗੀ ਸਨ ਛੋਟਾ ਜਿਹਾ ਪਰਿਵਾਰ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਪ੍ਰੰਤੂ ਹੁਣ ਵਾਲੀ ਜ਼ਿੰਦਗੀ ਵਿੱਚੋਂ ਕਿੰਨਾ ਉਲਝਿਆ ਪਿਆ ਹੈ ਉਸ ਕੋਲ ਆਪਣੇ ਲਈ ਸੋਚਣ ਦਾ ਵੀ ਸਮਾਂ ਨਹੀਂ ਪੈਸਾ ਬੇਹਿਸਾਬ ਸੀ ਪਰ ਨਿੱਕੇ ਨਿੱਕੇ ਪਲ ਜਿਹੜੇ ਕਿਸੇ ਸਮੇਂ ਦੀਪ ਦੀ ਜ਼ਿੰਦਗੀ ਸਨ ਉਨ੍ਹਾਂ ਨੂੰ ਖਰੀਦਣ ਦੀ ਉਸ ਦੀ ਔਕਾਤ ਨਹੀਂ ਸੀ ਅਜਿਹੀ ਮਾਇਆ ਵੀ ਕਿਹੜੇ ਕੰਮ ਦੀ ਜੋ ਇਨਸਾਨ ਤੋਂ ਉਸ ਦੀ ਅਸਲੀਅਤ ਹੀ ਖੋਹ ਲਵੇ !ਇਨਸਾਨ ਮਾਇਆ ਦਾ ਹੋ ਕੇ ਰਹਿ ਜਾਵੇ ਦੀਪ ਆਪ ਦੇ ਮਨ ਵਿੱਚ ਵਾਰੋ ਵਾਰੀ ਅਜਿਹੇ ਖਿਆਲ ਲਿਆਉਂਦਾ ਆਪ ਹੀ ਮੂੰਹ ਵਿੱਚੋਂ ਬੁੜਬੜਾਉਂਦਾ ਤੇ ਉਦਾਸ ਹੋ ਜਾਂਦਾ ,ਦੀਪ ਅੱਜ ਦੀ ਜ਼ਿੰਦਗੀ ਵਿੱਚ ਇੱਕ ਕਾਬਿਲ ਅਫਸਰ ਕਾਬਲ ਪੱਤੀ ਕਾਬਿਲ ਪਿਤਾ ਸੀ ਜਿਸ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵਕਤ ਰਹਿੰਦਿਆਂ ਪੂਰੀਆਂ ਕਰ ਦਿੱਤੀਆਂ ਸਨ ਉਹ ਆਪ ਰਿਟਾਇਰ ਹੋ ਚੁੱਕਾ ਹੈ ਬੱਚੇ ਪੜ੍ਹਾ ਲਿਖਾ ਕੇ ਕਿੱਤਿਆਂ ਤੇ ਲਗਾ ਦਿੱਤੇ ਸਨ ਘਰ ਦੀ ਥਾਂ ਆਲੀਸ਼ਾਨ ਬੰਗਲਾ ਉਸਾਰ ਦਿੱਤਾ ਸੀ ਹਰ ਸੁੱਖ ਸੁਵਿਧਾ ਕੰਮਾਂ ਕਾਰਾਂ ਲਈ ਨੌਕਰ ਚਾਕਰ ਦੀਪ ਦੀ ਵਹੁਟੀ ਵੀ ਹਰ ਪਲ ਦੀਪ ਦੇ ਨਾਲ ਹੀ ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਜਾਪਦੀ ਸੀ ਨਵਾਬਾਂ ਵਾਂਗ ਜ਼ਿੰਦਗੀ ਬਤੀਤ ਕਰ ਰਿਹਾ ਸੀ ਦੀਪ ਦਾ ਸਾਰਾ ਟੱਬਰ, ਪਰ ਅੱਜ ਉਸ ਦੇ ਮਨ ਵਿੱਚ ਇੱਕ ਇਹੋ ਜਿਹੀ ਬੇਚੈਨੀ ਲੱਗੀ ਹੈ ਜਿਸ ਕਾਰਨ ਉਹ ਟਿਕ ਕੇ ਬੈਠ ਨਹੀਂ ਸਕਦਾ ਸੀ ਉਹ ਅਚਾਨਕ ਘਰ ਦੇ ਬਾਹਰ ਬਗੀਚੇ ਵਿੱਚ ਆ ਕੇ ਟਹਿਲਣ ਲੱਗਿਆ ਬਗੀਚੇ ਦੇ ਇੱਕ ਇੱਕ ਫੁੱਲ ਨੂੰ ਇਉਂ ਨਿਹਾਰ ਰਿਹਾ ਸੀ ਜਿਵੇਂ ਉਨ੍ਹਾਂ ਨਾਲ ਗੱਲਾਂ ਕਰਦਾ ਹੋਵੇ ਪੌਦਿਆਂ ਕੋਲ ਜਾ ਕੇ ਇਸ ਤਰ੍ਹਾਂ ਜਾ ਕੇ ਬੈਠ ਜਾਂਦਾ ਜਿਵੇਂ ਉਨ੍ਹਾਂ ਤੋਂ ਕੋਈ ਸਵਾਲ ਪੁੱਛ ਰਿਹਾ ਹੋਵੇ। ਇਹੋ ਜਾਂ ਕੀ ਯਾਦ ਆ ਗਿਆ ਉਸ ਨੂੰ , ਦੀਪ ਦੇ ਮਨ ਅੰਦਰ ਅਜਿਹਾ ਕੀ ਚੱਲ ਰਿਹਾ ਸੀ ਜਿਸ ਕਾਰਨ ਉਹ ਆਪਣੇ ਅਤੀਤ ਨੂੰ ਦੁਬਾਰਾ ਜਿਉਣਾ ਚਾਹੁੰਦਾ ਸੀ !ਅਜਿਹਾ ਕਿ ਪਿੱਛੇ ਛੱਡ ਆਇਆ ਸੀ ਜਿਸ ਨੂੰ ਪਿੱਛੇ ਮੁੜ ਮੁੜ ਕੇ ਨਾਲ ਰਲਣਾ ਜਾਂਦਾ ਸੀ ਕਈ ਇਹੋ ਜਿਹੇ ਸਵਾਲ ਸਨ ਜੋ ਦੀਪ ਆਪਣੇ ਆਪ ਨੂੰ ਕਰ ਰਿਹਾ ਸੀ ਫਿਰ ਇੱਕ ਦਾ ਉੱਠਿਆਂ ਅਤੇ ਆਪਣੇ ਕਮਰੇ ਵਿੱਚ ਪੁਰਾਣੀਆਂ ਤਸਵੀਰਾਂ ਫਰੋਲਣ ਲੱਗ ਪਿਆ ,ਸਾਮਾਨ ਫ਼ਰੋਲਦੇ ਫ਼ਰੋਲਦੇ ਉਸ ਦੇ ਹੱਥ ਅਚਾਨਕ ਪੁਰਾਣੇ ਕੱਪੜਿਆਂ ਵਾਲਾ ਲਿਫਾਫਾ ਲੱਗਾ ਜਦੋਂ ਲਿਫ਼ਾਫ਼ੇ ਨੂੰ ਫਰੋਲ ਕੇ ਵੇਖਣ ਲੱਗਾ ਇਸ ਲਿਫਾਫੇ ਅੰਦਰ ਉਸ ਨੂੰ ਨੀਲੇ ਜਿਹੇ ਰੰਗ ਦਾ ਇੱਕ ਪੁਰਾਣਾ ਕੋਟ ਦਿੱਸਿਆ ਉਸ ਨੇ ਕੋਟ ਖਿੱਚ ਕੇ ਬਾਹਰ ਲਿਫਾਫੇ ਵਿੱਚੋਂ ਕੱਢਿਆ ਨਾਲ ਹੀ ਬਾਕੀ ਕੱਪੜੇ ਵੀ ਸਾਰੇ ਫਰਸ਼ ਉੱਤੇ ਖਿੱਲਰ ਗਏ .ਪ੍ਰਦੀਪ ਇਸ ਮਾਹੌਲ ਤੋਂ ਅਣਜਾਣ ਸੀ,ਕਿ ਆਲੇ ਦੁਆਲੇ ਕੀ ਹੋ ਰਿਹਾ ਹੈ। ਉਸ ਦਾ ਸਾਰਾ ਧਿਆਨ ਸਿਰਫ ਕੋਟ ਵੱਲ ਸੀ ਉਸਦੇ ਮੂੰਹ ਵਿਚੋਂ ਇਹ ਸ਼ਬਦ ਆਪ ਮੁਹਾਰੇ ਨਿਕਲ ਗਏ ਮੇਰਾ "ਧਾਰੀਆਂ ਵਾਲਾ ਕੋਟ" ਦੀਪ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਟਹਿਕਣ ਲੱਗ ਗਿਆ ਪਿਛਲੇ ਤੀਹ ਸਾਲਾਂ ਵਿੱਚ ਅਜਿਹੀ ਰੌਣਕ ਦੀਪ ਦੇ ਚਿਹਰੇ ਤੇ ਉਸ ਦੀ ਪਤਨੀ ਨੇ ਵੀ ਸ਼ਾਇਦ ਕਦੇ ਨਹੀਂ ਵੇਖੀ ਹੋਣੀ ਉਸ ਨੇ ਕਾਹਲੀ ਕਾਹਲੀ ਨਾਲ ਕੋਟ ਨੂੰ ਜ਼ੋਰ ਨਾਲ ਝਟਕਿਆਂ ਤੇ ਫਟਾ- ਫਟ ਕੋਟ ਪਹਿਨਣ ਵਿੱਚ ਰੁੱਝ ਗਿਆ ਕੋਟ ਪਹਿਨ ਕੇ ਡਰੈਸਿੰਗ ਰੂਮ ਵਿੱਚ ਲੱਗੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤੱਕ ਵਾਰ ਵਾਰ ਵੇਖਿਆ ਉਸ ਦਾ ਬੁੱਢਾ ਤੇ ਸਿਆਣਾ ਸਰੀਰ ਜਿਵੇਂ ਆਕੜਨ ਲੱਗਾ ਹੋਵੇ ਉਸ ਦਾ ਚਿਹਰਾ ਚਮਕ ਉੱਠਿਆ ਉਹ ਕੋਟ ਦੇ ਬਟਨ ਬੰਦ ਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਰੀਰ ਦੀ ਬਨਾਵਟ ਬਦਲਣ ਕਾਰਨ ਬਟਨ ਬੰਦ ਨਹੀਂ ਹੋ ਰਹੀ ਸੀ ਇਸ ਜੱਦੋ ਜਹਿਦ ਵਿੱਚ ਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ ਉਸ ਨੂੰ ਇੱਕ ਦਮ ਯਾਦ ਆਇਆ ਉਹ ਵੇਲ਼ਾ ਜਦੋਂ ਬੜੀਆਂ ਹੀ ਰੀਝਾਂ ਨਾਲ ਦੀਪ ਨੇ ਕੋਟ ਖਰੀਦਿਆ ਸੀ ਫਿਰ ਦੁਕਾਨਦਾਰ ਦੀਆਂ ਉਹ ਸਿਫਤਾਂ ਯਾਦ ਆਈਆਂ ਜੋ ਕੋਟ ਵੇਚਣ ਵੇਚਣ ਦੇ ਲਾਲਚ ਵਿੱਚ ਦੁਕਾਨਦਾਰ ਨੇ ਸ਼ਾਇਦ ਝੂਠੀਆਂ ਹੀ ਕੀਤੀਆਂ ਹੋਣ ਕਿ" ਸਰ ਇਹ ਕੋਟ ਪਹਿਨ ਕੇ ਤੁਸੀਂ ਅਫਸਰ ਲੱਗੋਗੇ ਅੱਜ ਭਾਵੇਂ ਉਹ ਸੱਚਮੁੱਚ ਦਾ ਅਫਸਰ ਬਣ ਗਿਆ ਬਣ ਕੇ ਰਿਟਾਇਰ ਹੋ ਚੁੱਕਿਆ ਸੀ ਪਰ ਕੋਟ ਪਹਿਨਣ ਤੋਂ ਬਾਅਦ ਅੱਜ ਫਿਰ ਉਸ ਨੂੰ ਉਹ ਸਮਾਂ ਯਾਦ ਆਇਆ ਜਦੋਂ ਪਹਿਲੀ ਵਾਰ ਉਸ ਨੇ ਕੋਟ ਪਹਿਨਿਆ ਸੀ!ਇੱਕ ਉਹ ਵੇਲਾ ਸੀ ਜਦੋਂ ਪੰਦਰਾਂ ਸੌ ਦੇ ਇਸ ਕੋਟ ਨੇ ਦੀਪ ਦੀ ਸਾਰੇ ਪਾਸੇ ਠੁੱਕ ਬਣਾ ਰੱਖੀ ਸੀ ਇਕ ਅੱਜ ਦਾ ਸਮਾਂ ਹੈ ਜਿੱਥੇ ਦੀਪ ਵੀਹ ਵੀਹ ਹਜ਼ਾਰ ਦੇ ਕੋਟ ਪਹਿਨਦਾ ਹੈ ਪਰ ਕਿਸੇ ਕੋਲ ਸਿਫ਼ਤ ਕਰਨ ਜੋਗਾ ਸਮਾਂ ਨਹੀਂ ਸੀ ਦੀਪ ਨੇ ਅੱਜ ਉਹ ਸਮਾਂ ਵੀ ਯਾਦ ਕੀਤਾ ਜਦੋਂ ਉਹ ਪਿੰਡ ਰਹਿੰਦਾ ਸੀ ਅਤੇ ਉਸ ਨੇ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾਇਆ ਸੀ ਉਸ ਘਰ ਵਿੱਚ ਕਰਵਾਏ ਇੱਕ ਇੱਕ ਕੰਮ ਦੀ ਦੀਪ ਕੋਲ ਪੂਰੀ ਡਿਟੇਲ ਸੀ ਕਿਸ ਤਰ੍ਹਾਂ ਪਲੱਸਤਰ ਕਰਵਾਇਆ ਕਿਵੇਂ ਛੱਤਾਂ ਤੇ ਫਰਸ਼ ਲਗਾਏ ਕਿਵੇਂ ਉਸ ਨੇ ਘਰ ਨੂੰ ਸਫ਼ੈਦੀ ਕਰਵਾਈ ਹਰ ਕੰਮ ਨੂੰ ਕ ਕਰਨ ਲਈ ਭਾਵੇਂ ਦੀਪ ਨੂੰ ਕਾਫ਼ੀ ਸਮਾਂ ਲੱਗਿਆ ਪਰ ਹਰ ਇੱਕ ਪਲ ਦਾ ਹਿਸਾਬ ਕਿਤਾਬ ਦੀ ਅਕਸਰ ਆਪਣੇ ਦੋਸਤਾਂ ਨਾਲ ਕਰਦਾ ਸੀ ਪਰ ਅੱਜ ਵਾਲੇ ਅਫਸਰ ਦੀਪ ਨੂੰ ਆਪਣੇ ਘਰ ਵਿੱਚ ਮੌਜੂਦ ਕਮਰਿਆਂ ਦੀ ਗਿਣਤੀ ਤੱਕ ਯਾਦ ਨਹੀਂ ਸੀ ਕਿੰਨਾ ਕੁਝ ਬਦਲ ਗਿਆ ਸਮਾਂ ਇੰਨੀ ਤੇਜ਼ੀ ਨਾਲ ਬੀਤਿਆ ਕਿ ਦੀਪ ਨੂੰ ਜ਼ਿੰਦਗੀ ਦੇ ਵਧੇਰੇ ਪਲ ਢੰਗ ਨਾਲ ਜਿਊਣ ਦਾ ਵੀ ਵਕਤ ਨਹੀਂ ਸੀ ਮਿਲਿਆ ਪਰ ਅੱਜ ਇਸ ਕੋਰਟ ਨੇ ਦੀਪ ਨੂੰ ਸਾਰਾ ਵਕਤ ਯਾਦ ਕਰਵਾ ਦਿੱਤਾ ਫਿਰ ਉਹ ਖੁਸ਼ੀਆਂ ਨੇ ਦੀਪ ਨੂੰ ਹਸਾਇਆ ਅਤੇ ਆਪਣੀ ਬਚਪਨ ਰੁੱਤੇ ਹਾੜ੍ਹ ਦੇ ਦੁਪਹਿਰੇ ਵਾਂਗ ਹੰਢਾਏ ਦੁੱਖਾਂ ਨੇ ਦੀਪ ਨੂੰ ਖੂਬ ਰੁਲਾਇਆ ਦੀਪ ਆਪਣੀ ਜ਼ਿੰਦਗੀ ਦੇ ਬੀਤ ਚੁੱਕੇ ਕੱਲ੍ਹ ਵਿੱਚ ਕਿੰਨਾ ਕੁਝ ਗੁਆ ਚੁੱਕਿਆ ਸੀ ਅੱਜ ਵੀ ਕੁਝ ਯਾਦਾਂ ਸੀ ਜਿਨ੍ਹਾਂ ਨੇ ਦੀਪ ਦੇ ਮੁਰਝਾਏ ਚਿਹਰੇ ਨੂੰ ਗੁਲਾਬ ਦੇ ਫੁੱਲ ਵਾਂਗ ਖੇਡਣ ਲਈ ਮਜਬੂਰ ਕਰ ਦਿੱਤਾ ਸੀ ਦੀਪ ਨੇ ਜਦੋਂ ਕੋਟ ਪਹਿਨ ਕੇ ਆਪਣੇ ਆਪ ਨੂੰ ਪੂਰਾ ਸ਼ੀਸ਼ੇ ਵਿੱਚ ਵੇਖਿਆ ਤਾਂ ਉਹ ਕਿਸੇ ਨਵਾਬ ਨਾਲੋਂ ਘੱਟ ਨਹੀਂ ਸੀ ਲੱਗ ਰਿਹਾ ਕਿੰਨਾ ਚਿਰ ਦੀਪ ਆਪਣੇ ਕਮਰੇ ਦੇ ਅੰਦਰ ਇਨ੍ਹਾਂ ਯਾਦਾਂ ਦੀ ਯਾਦਾਂ ਨਾਲ ਜ਼ਿੰਦਗੀ ਦੇ ਨਾ ਭੁੱਲਣਯੋਗ ਪਲਾਂ ਨੂੰ ਜੀਅ ਰਿਹਾ ਸੀ ਦੀਪ ਵਾਰੀ ਵਾਰੀ ਕਹਿ ਰਿਹਾ ਸੀ ਮੇਰਾ ਧਾਰੀਆਂ ਵਾਲਾ ਕੋਟ ਅਤੇ ਵਾਰੀ ਵਾਰੀ ਕੋਟ ਤੇ ਹੱਥ ਫੇਰ ਰਿਹਾ ਸੀ .ਕੁਝ ਬੁੜਬੁੜਾਉਂਦਾ ਹੋਇਆ ਬੈਠ ਗਿਆ ਫਿਰ ਉਸੇ ਤਰ੍ਹਾਂ ਬੈੱਡ ਤੇ ਲੇਟ ਗਿਆ ਪਤਾ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ ਉਸ ਦੀਆਂ ਯਾਦਾਂ ਉਸ ਵਕਤ ਉਡਾਰੀ ਮਾਰ ਗਈਆਂ ਜਦੋਂ ਨੌਕਰ ਨੇ ਆਵਾਜ਼ ਦਿੱਤੀ ਕਿ "ਸਾਹਿਬ ਖਾਣਾ ਲੱਗਿਆ ਹੈ ਮੈਡਮ ਟੇਬਲ ਪਰ ਆਪ ਕਾ ਇੰਤਜ਼ਾਰ ਕਰ ਰਹੀ ਹੈ "ਦੀਪ ਉੱਭੜਵਾਹੇ ਉੱਠ ਬੈਠਾ ਹੋਇਆ ਅਤੇ ਅੰਤਾਂ ਦੇ ਦੁਖੀ ਕਰਨ ਵਾਲੇ ਹਾਵ ਭਾਵ ਉਸ ਦੇ ਮੂੰਹ ਤੇ ਸਾਫ਼ ਦਿਖਾਈ ਦੇ ਰਹੇ ਸਨ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਨੀਂਦ ਦੌਰਾਨ ਦੀਪ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਧਾਰੀਆਂ ਵਾਲਾ ਕੋਟ ਪਾ ਘੁੰਮ ਰਿਹਾ ਹੋਵੇ ਅਤੇ ਸਾਰਾ ਪਿੰਡ ਹੀ ਉਸ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਿਹਾ ਹੋਵੇ ਤੇ ਅਚਾਨਕ ਉਸ ਦੀ ਨੀਂਦ ਟੁੱਟ ਗਈ ਅੱਖਾਂ ਖੁੱਲ੍ਹਣ ਤੋਂ ਬਾਅਦ ਉਸ ਨੂੰ ਇਹ ਸੋਚ ਕੇ ਦੁੱਖ ਹੋ ਰਿਹਾ ਸੀ ਕਿ ਉਹ ਸਭ ਤਾਂ ਦੀਪ ਕਦੋਂ ਦਾ ਗਵਾ ਚੁੱਕਾ ਹੈ ਦੀਪ ਪਾਗਲਾਂ ਵਾਂਗ ਏਧਰ ਉਧਰ ਵੇਖ ਰਿਹਾ ਸੀ ਉਹ ਕੋਟ ਪਹਿਨ ਕੇ ਬਾਹਰ ਨਹੀਂ ਜਾ ਸਕਦਾ ਸੀ ਪਰ ਉਹ ਇਸ ਕੋਟ ਨੂੰ ਆਪਣੇ ਸਰੀਰ ਤੋਂ ਵੱਖ ਵੀ ਨਹੀਂ ਕਰਨਾ ਚਾਹੁੰਦਾ ਸੀ ਇਹ ਕਿਹੋ ਜਿਹੀ ਕਸ਼ਮਕਸ਼ ਸੀ ਜਿਸ ਨੇ ਦੀਪ ਨੂੰ ਅੰਦਰ ਤੱਕ ਝੰਜੋੜ ਰੱਖ ਦਿੱਤਾ ਸੀ ਦੀਪ ਵਾਰੋ ਵਾਰੀ ਇਹੋ ਕਹਿ ਰਿਹਾ ਸੀ" ਮੇਰਾ ਧਾਰੀਆਂ ਵਾਲਾ ਕੋਟ -ਮੇਰਾ ਧਾਰੀਆਂ ਵਾਲਾ ਕੋਟ"
ਜਸਵਿੰਦਰ ਕੌਰ ਜਸ਼ਨ
ਈ ਟੀ ਟੀ ਅਧਿਆਪਕ ਖੇੜੀ ਗਿੱਲਾਂ


   
  
  ਮਨੋਰੰਜਨ


  LATEST UPDATES











  Advertisements