View Details << Back

ਸਮਾਰਟ ਸਕੂਲ ਫੱਗੂਵਾਲਾ ਦੇ ਮੈਰਿਟ ਵਾਲੇ ਬੱਚੇ ਸਨਮਾਨਿਤ
ਸਾਬਕਾ ਲੈਕਚਰਾਰ ਬਲਦੇਵ ਕੌਰ ਵਲੋਂ ਕੀਤਾ ਸਨਮਾਨ

ਭਵਾਨੀਗੜ 29 ਜੁਲਾਈ (ਗੁਰਵਿੰਦਰ ਸਿੰਘ })ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ,ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ ਦੀ ਬਾਰਵੀਂ ਕਲਾਸ ਦੇ ਨਤੀਜੇ ਵਿੱਚ 100 ਫ਼ੀਸਦੀ ਵਿਦਿਆਰਥੀ ਪਾਸ ਹੋਏ | ਇਹ ਸਭ ਕੁੱਝ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੂਰਅੰਦੇਸ਼ੀ ਅਤੇ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਢਾਂਚੇ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਕੀਤੀ ਗਈ ਮਿਹਨਤ ਦਾ ਨਤੀਜਾ ਹੈ | ਇਸੇ ਸੰਦਰਭ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ (ਸੰਗਰੂਰ ) ਦਾ ਨਤੀਜਾ ਵੀ 100 ਪ੍ਤੀਸਤ ਰਿਹਾ। ਇਸ ਸਮੇਂ ਮੈਡਮ ਬਲਦੇਵ ਕੌਰ ਜੀ ਸਾਬਕਾ ਲੈਕਚਰਾਰ ਵਲੋਂ ਸਾਰੇ ਬੱਚਿਆਂ ਨੂੰ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ, ਜੋ 80 ਪ੍ਤੀਸਤ ਨੰਬਰਾਂ ਤੋਂ ਵੱਧ ਨੰਬਰ ਲੈ ਕੇ ਅਵਲ ਰਹੇ। ਅਰਜੋਤ ਕੌਰ ਜੀ ਪ੍ਰਿੰਸੀਪਲ ਸਾਹਿਬ, ਚੇਅਰਮੈਨ ਐਸ ਐਮ ਸੀ ਪਰਮਜੀਤ ਸਿੰਘ ( ਪੰਮੀ ਫੱਗੂਵਾਲੀਆ), ਸਰਪੰਚ ਸ ਕਰਮਜੀਤ ਸਿੰਘ ਘੁੰਮਣਅਤੇ ਸਮੁੱਚੇ ਸਟਾਫ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਲੈਕਚਰਾਰ ਪਰਮਜੀਤ ਸਿੰਘ, ਲੈਕਚਰਾਰ ਭੁਪਿੰਦਰ ਸਿੰਘ, ਜੂਨੀਅਰ ਸਹਾਇਕ ਸ ਜਸਪਾਲ ਸਿੰਘ ਤੂਰ ਅਤੇ ਸਮੂੰਹ ਸਟਾਫ ਅਤ ਮੈਂਬਰ ਜਸਪ੍ਰੀਤ ਸਿੰਘ ਹਾਜ਼ਿਰ ਸਨ।




   
  
  ਮਨੋਰੰਜਨ


  LATEST UPDATES











  Advertisements