View Details << Back

ਵਿਦਿਆਰਥੀਆ ਦੇ ਮਾਪਿਆ ਉਤੇ ਦਰਜੇ ਕੀਤੇ ਮਾਮਲੇ ਦੀ ਆਲੋਚਨਾ
ਵਿਦਿਆਰਥੀਆ ਅਤੇ ਮਾਪਿਆਂ ਨਾਲ ਧੱਕੇਸਾਹੀ ਨਹੀ ਹੋਣ ਦੇਣਗੇ :- ਪ੍ਦੀਪ ਵਰਮਾ

ਪ੍ਦੀਪ ਵਰਮਾ ਪੰਜਾਬ ਇੰਚਾਰਜ ਵਿਦਿਆਰਥੀ ਵਿੰਗ ਸਿਵ ਸੇਨਾ ਹਿੰਦੁਸਤਾਨ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਹਿਰ ਪਟਿਆਲਾ ਵਿੱਚ ਨਿੱਜੀ ਸਕੂਲਾਂ ਖਿਲਾਫ ਕੱਢ ਰਹੇ ਰੋਸ ਰੈਲੀ ਦੇ ਵਿਚ ਸਕੂਲ ਵਿਦਿਆਰਥੀਆ ਦੇ ਮਾਪਿਆ ਉਤੇ ਪਟਿਆਲਾ ਪੁਲਿਸ ਵੱਲੋ ਦਰਜੇ ਕੀਤੇ ਗਏ ਪਰਚੇ ਦੀ ਸਖਤ ਅਲੋਚਨਾ ਕੀਤੀ ਹੈ ਅਤੇ ਵਰਮਾ ਜੀ ਨੇ ਕਿਹਾ ਹੈ ਕਿ ਪੁਲਿਸ ਪ੍ਸਾਸਨ ਦੀ ਸਖਤੀ ਨਾਲ ਅਾਮ ਲੋਕਾਂ ਦੀ ਅਵਾਜ ਨੂੰ ਦਬਾ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੁਆਰਾ ਲੋਕਤੰਤਰੀ ਰਾਜ ਦਾ ਖਾਤਮਾ ਕੀਤਾ ਜਾ ਰਿਹਾ ਹੈ , ਜਦੋ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ ਉਦੋ ਤੋ ਹੀ ਜਿਲਾਂ ਪਟਿਆਲਾ ਵਿੱਚ 144 ਦੀ ਧਾਰਾ ਲੱਗੀ ਹੋਈ ਹੈ ਅਤੇ ਕਿਸਾਨਾਂ ਦੁਆਰਾ ਟਰੈਕਰਾਂ ਉਤੇ ਵੀ ਬਹੁਤ ਵੱਡੀ ਰੋਸ ਰੈਲੀ ਕੱਢੀ ਗਈ ਸੀ ਉਹਨਾਂ ਉਤੇ ਪਟਿਆਲਾ ਪੁਲਿਸ ਪ੍ਸਾਸਨ ਨੇ ਪਰਚੇ ਕਿਉ ਨਹੀ ਕੀਤੇ ਅਤੇ ਉਹਨਾਂ ਨੂੰ ਕਿਉ ਨਹੀ ਰੋਕਿਆ? ਪਟਿਆਲਾ ਪੁਲਿਸ ਪ੍ਸਾਸਨ ਦੇ ਐਸ.ਐਸ.ਪੀ.ਸਾਹਿਬ ਨੇ ਕੀ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਰੋਸ ਰੈਲੀ ਕੱਢਵਾਈ ਵੋਟ ਬੈਂਕ ਲਈ , ਪਟਿਆਲਾ ਪੁਲਿਸ ਪ੍ਸਾਸਨ ਇਸ ਦਾ ਜਵਾਬ ਦੇਹੀ ਹੋਵੇ ਕਿਉ ਸਕੂਲੀ ਵਿਦਿਆਰਥੀਆ ਦੇ ਮਾਪਿਆ ਉਤੇ ਪਰਚਾ ਦਰਜ ਕੀਤਾ ਗਿਆ ਜਦੋ ਕਿ ਉਹ ਵੀ ਤਾਂ ਰੋਸ ਰੈਲੀ ਕੱਢ ਰਹੇ ਸਨ ਕਿਉਕਿ ਕਰੋਨਾ ਮਹਾਮਾਰੀ ਦੇ ਦੋਰਾਨ ਜਦੋ ਨਿੱਜੀ ਸਕੂਲ ਬੰਦ ਪਏ ਹਨ ਅਤੇ ਅਤੇ ਸਾਰੇ ਵਿਦਿਆਰਥੀ ਆਪਣੇ -2 ਘਰਾਂ ਵਿੱਚ ਹਨ ਤਾਂ ਸਕੂਲ ਫੀਸ ਕਿਸ ਨਾਮ ਦੀ ਮੰਗ ਰਹੇ ਹਨ ਨਿੱਜੀ ਸਕੂਲ ਜਦੋ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੁਆਰਾ ਪੂਰਨ ਤੋਰ ਉਤੇ ਬੰਦ ਦਾ ਕਾਨੂੰਨ ਲਾਗੂ ਕੀਤਾ ਹੋਇਆ ਸੀ ਤਾਂ ਕਿਉ ਮੁਫਤ ਦੀ ਫੀਸ ਨਿੱਜੀ ਸਕੂਲਾਂ ਦਿੱਤੀ ਜਾਵੇ, ਜਦੋ ਕਿਸੇ ਸਕੂਲ ਵਿੱਚ ਕੋਈ ਵਿਦਿਆਰਥੀ ਅਾ ਨਹੀ ਰਹੇ ਅਤੇ ਕੋਈ ਸਕੂਲਾਂ ਵਿੱਚ ਪੜਾਈ ਨਹੀ ਹੋ ਰਹੀ ਅਤੇ ਨਾ ਹੀ ਕੋਈ ਸਕੂਲੀ ਵਾਹਨ ਦੀ ਵਰਤੋ ਹੋ ਰਹੀ ਹੈ ਤਾਂ ਕਿਸ ਕੰਮ ਲਈ ਨਿੱਜੀ ਸਕੂਲਾਂ ਨੂੰ ਫੀਸ ਦਿੱਤੀ ਜਾਵੇ , ਜੇਕਰ ਕੋਈ ਕੁਦਰਤੀ ਅਾਫਤ ਅਾਉਦੀ ਹੈ ਤਾਂ ਉਸ ਸਮੇ ਜੋ ਵੀ ਨੁਕਸਾਨ ਹੁੰਦਾ ਹੈ ਉਸਦੀ ਭਰਪਾਈ ਰਾਜ ਅਤੇ ਕੇਂਦਰ ਸਰਕਾਰ ਦੁਆਰਾ ਕੀਤਾ ਜਾਂਦਾ ਨਾ ਕਿ ਉੱਥੋ ਦੇ ਨਗਰਿਕਾਂ ਵਲੋਂ,ਜੇਕਰ ਕੁਦਰਤੀ ਮਹਾਂਮਾਰੀ ਕਰੋਨਾ ਕਾਰਨ ਨਿੱਜੀ ਸਕੂਲਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ ਤਾਂ ਉਹ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਤੋ ਮਦਦ ਰਾਸੀ ਮੰਗਣ ਨਾ ਕਿ ਵਿਦਿਆਰਥੀਆ ਤੋ ਜਿਹੜੇ ਸਕੂਲ ਵਿੱਚ ਅਾਏ ਤੱਕ ਨਹੀ, ਵਰਮਾ ਨੇ ਕਿਹਾ ਹੈ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਪੰਜਾਬ ਵਿੱਚ ਅਾਮ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਪੁਲਿਸ ਪ੍ਸਾਸਨ ਦਾ ਇਸਤੇਮਾਲ ਕਰ ਰਹੀ ਹੈ ਜਿਸ ਨਾਲ ਪੰਜਾਬ ਵਿੱਚ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ।ਵਰਮਾ ਨੇ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕੀਤੀ ਹੈ ਕਿ ਨਿੱਜੀ ਸਕੂਲ ਦੇ ਮਾਪਿਆ ਉਤੇ ਦਰਜ ਪਰਚਾ ਰੱਦ ਕੀਤੇ ਜਾਣ ਤਾਂ ਕਿ ਪੰਜਾਬ ਵਿੱਚ ਲੋਕਤੰਤਰ ਬਰਕਰਾਰ ਰਹਿ ਸਕੇ, ਨਹੀ ਜੋ ਵਿਦਿਆਰਥੀ ਇਕ ਚੰਗੇ ਰਾਸਟਰ ਦੇ ਨਿਰਮਾਣ ਕਰਤਾ ਹੁੰਦੇ ਹਨ ਉਹਨਾਂ ਵਿੱਚ ਅਸੰਤੋਖ ਦੀ ਭਾਵਨਾਵਾਂ ਪੈਦਾ ਨਾ ਹੋ ਜਾਵੇ, ਜਿਸਦਾ ਖਮਿਆਜਾ ਪੂਰੀ ਕੈਪਟਨ ਦੀ ਕਾਂਗਰਸ ਸਰਕਾਰ ਨੂੰ ਭੁਗਤਣਾ ਪਵੇ,, ਜਿਹੜੇ ਸਮਰਾਟ ਫੋਨ ਵਿਦਿਆਰਥੀਆ ਨੂੰ ਦੇਣੇ ਹਨ ਉਸ ਉਤੇ ਲੱਗਣ ਵਾਲੀ ਰਕਮ ਨੂੰ ਨਿੱਜੀ ਸਕੂਲਾਂ ਨੂੰ ਕੁਦਰਤੀ ਅਾਫਤ ਦੀ ਰਾਸੀ ਵਜੋ ਦੇਵੇ ।ਕੈਪਟਨ ਸਰਕਾਰ ਤਾਂ ਕਿ ਨਿੱਜੀ ਸਕੂਲਾਂ ਦਾ ਜੋ ਵਿੱਤੀ ਘਾਟਾ ਕਰੋਨਾ ਵਾਇਰਸ ਮਹਾਂਮਾਰੀ ਦੇ ਦੋਰਾਨ ਪਿਆ ਹੈ ਉਹ ਪੂਰਾ ਕਰੇ ਪੰਜਾਬ ਸਰਕਾਰ ਵਿਦਿਆਰਥੀਆ ਦੇ ਹਿੱਤ ਲਈ,,ਪੰਜਾਬ ਦੇ ਵਿਦਿਆਰਥੀ ਦੇ ਹਿੱਤਾਂ ਦੀ ਰਾਖੀ ਕਰਨ ਲਈ ਹਮੇਸਾ ਤੱਤਪਰ ਹੈ ਹਿੰਦੁਸਤਾਨ ਵਿਦਿਆਰਥੀ ਸਾਖਾ ਸਿਵ ਸੇਨਾ ਹਿੰਦੁਸਤਾਨ ਦਾ ਸੰਗਠਨ, ਪੰਜਾਬ ਦੀ ਕਾਂਗਰਸ ਸਰਕਾਰ ਦਾ ਵਿਦਿਆਰਥੀਆ ਨਾਲ ਧੱਕਾ ਕਰਨਾ ਬਹੁਤ ਵੱਡਾ ਨੁਕਸਾਨ ਦਾ ਕਾਰਨ ਬਣੇਗਾ ਜਿਸਦੇ ਸਿੱਟੇ ਗੰਭੀਰ ਨਿਕਲਣਗੇ।ਹਿੰਦੁਸਤਾਨ ਵਿਦਿਆਰਥੀ ਸੈਨਾ ਵਿਦਿਆਰਥੀਆਂ ਦੇ ਮਾਪਿਆਂ ਦੇ ਸੰਘਰਸ਼ ਵਿੱਚ ਨਾਲ ਖੜੀ ਹੈ।

   
  
  ਮਨੋਰੰਜਨ


  LATEST UPDATES











  Advertisements