View Details << Back

ਤਰਨਤਾਰਨ ਵਿਖੇ ਆਸ਼ਾ ਵਰਕਰ ਦੀ ਹੋਈ ਕੁੱਟਮਾਰ ਦੀ ਨਿਖੇਧੀ
ਜਥੇਬੰਦੀ ਨੂੰ ਤੋੜਨ ਵਾਲੇ ਅਨਸਰਾ ਤੋ ਰਹੋ ਸਾਵਧਾਨ : ਖੇੜੀਗਿੱਲਾ

ਭਵਾਨੀਗੜ 30 ਜੁਲਾਈ ( ਗੁਰਵਿੰਦਰ ਸਿੰਘ ) ਆਸ਼ਾ ਵਰਕਰਾਂ ਅਤੇ ਫੈਸਲੀਟੇਟਰ ਯੂਨੀਅਨ ਬਲਾਕ ਭਵਾਨੀਗੜ ਦੀ ਇੱਕ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਰਾਣੋ ਖੇੜੀਗਿੱਲਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਭਵਾਨੀਗੜ ਵਿਖੇ ਹੋਈ ਜਿਸ ਵਿੱਚ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਸੂਬਾ ਸਕੱਤਰ ਰਣਜੀਤ ਸਿੰਘ ਈਸਾਪੁਰ ਜਿਲਾ ਪ੍ਰਧਾਨ ਜਸਵੀਰ ਕੋਰ ਕੁੱਪਕਲਾ ਓੁਚੇਚੇ ਤੋਰ ਤੇ ਹਾਜਰ ਹੋਏ । ਮੀਟਿੰਗ ਵਿੱਚ ਮੋਜੂਦ ਆਸ਼ਾ ਵਰਕਰਾਂ ਨੇ ਇੱਕਮੁੱਠ ਹੋ ਕੇ ਅੈਲਾਨ ਕੀਤਾ ਕਿ ਜੇਕਰ ਸੂਬਾ ਸਰਕਾਰ ਨੇ ਸਾਡੀਆਂ ਜਾਇਜ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਓੁਹ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਹਲਣ ਲਈ ਮਜਬੂਰ ਹੋਣਗੇ। ਇਸ ਮੋਕੇ ਬੁਲਾਰਿਆ ਨੇ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾ ਨੂੰ ਸੁਚੇਤ ਕਰਦਿਆਂ ਆਖਿਆ ਕਿ ਜਥੇਬੰਦੀ ਨੂੰ ਤੋੜਣ ਦੀਆਂ ਚਾਲਾ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ਤੇ ਜਥੇਬੰਦੀ ਤੋੜਣ ਵਾਲਿਆਂ ਤੋ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਓੁਹਨਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਜਿਲਾ ਤਰਨਤਾਰਨ ਵਿੱਚ ਆਸ਼ਾ ਵਰਕਰਾਂ ਨਾਲ ਕੀਤੀ ਕੁੱਟਮਾਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਕੁੱਟਮਾਰ ਕਰਨ ਵਾਲਿਆਂ ਖਿਲਾਫ ਜਲਦ ਤੋ ਜਲਦ ਕਾਨੂੰਨੀ ਕਾਰਵਾਈ ਕਰੇ ਨਹੀ ਤਾ ਆਸ਼ਾ ਵਰਕਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੀਆ। ਇਸ ਮੋਕੇ ਰਾਣੀ ਕੋਰ ਨਦਾਮਪੁਰ. ਸਰਬਜੀਤ ਕੋਰ ਡੇਹਲੇਵਾਲ. ਆਸ਼ਾ ਰਾਣੀ ਬਟਰਿਆਣਾ. ਕਮਲਜੀਤ ਕੋਰ ਭਟੀਵਾਲ ਖੁਰਦ. ਸਰਬਜੀਤ ਕੋਰ ਰਾਏਸਿੰਘ ਵਾਲਾ. ਸਿਮਰਜੀਤ ਬਖੋਪੀਰ. ਹਰਵਿੰਦਰ ਕੋਰ. ਕੁਲਦੀਪ ਕੋਰ ਪੰਨਵਾ ਵੀ ਮੋਜੂਦ ਸਨ।


   
  
  ਮਨੋਰੰਜਨ


  LATEST UPDATES











  Advertisements