View Details << Back

ਐਲੀਮੈਂਟਰੀ ਟੀਚਰਜ਼ ਯੂਨੀਅਨ ਕਰੇਗੀ ਸਾਂਝਾ ਮੁਲਾਜ਼ਮਾਂ ਮੰਚ ਦੇ ਪ੍ਰੋਗਰਾਗ 'ਚ ਸ਼ਮੂਲੀਅਤ
ਸੀਨੀਅਰਤਾ ਸੂਚੀ ਸਹੀ ਤਾਰੀਕੇ ਨਾਲ ਬਣਵਾਉਣ ਲਈ ਡੀਪੀਆਈ ਨੂੰ ਮਿਲਿਆ ਜਾਵੇਗਾ-ਸਤਵੀਰ ਰੌਣੀ

ਖੰਨਾ 4 ਅਗਸਤ( ਇੰਦਰਜੀਤ ਸਿੰਘ ਦੈਹਿੜੂ ) ਐਲੀਮੈਂਟਰੀ ਟੀਚਰਜ਼ ਯੂਨੀਅਨ ਲੁਧਿਆਣਾ ਦੇ ਆਗੂ ਹਰਵਿੰਦਰ ਸਿੰਘ ਹੈਪੀ,ਜਗਰੂਪ ਸਿੰਘ ਢਿੱਲੋਂ ਨੇ ਦੱਸਿਆ ਜਿਲ੍ਹੇ ਦੇ ਐਲੀਮੈਂਟਰੀ ਅਧਿਆਪਕਾਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਅਤੇ ਪਰਮਿੰਦਰ ਚੌਹਾਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਫੈਸਲੇ ਅਨੁਸਾਰ ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ ਟੀ ਨੇ ਬਾਕੀ ਫੈਡਰੈਸ਼ਨਾ ਨੂੰ ਨਾਲ ਲੈਕੇ ਪੇ ਕਮਿਸ਼ਨ,/ਡੀ ਏ/ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਕੱਚੇ ਮੁਲਜਾਮ ਪੱਕੇ ਤੇ ਹੋਰ ਬਾਕੀ ਅਹਿਮ ਵਿੱਤੀ ਮੰਗਾਂ ਨੂੰ ਲੈਕੇ ਸਮੁੱਚੇ ਪੰਜਾਬ ਵਿੱਚ ਸਾਂਝੇ ਤੌਰ ਹੋ ਰਹੇ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਦਿਆਂ 4 ਅਗਸਤ ਨੂੰ ਜ਼ਿਲਾ ਪੱਧਰ ਤੇ ਡੀ.ਸੀ ਦਫਤਰ ਅੱਗੇ ਅਰਥੀ ਫੂਕ ਮੁਜ਼ਾਹਰੇ ,15 ਅਗਸਤ ਨੂੰ ਸਮੂਹ ਵਿਭਾਗਾਂ ਦੇ ਗੇਟਾਂ ਅੱਗੇ ਰੋਸ਼ ਰੈਲੀਆਂ ਅਰਥੀ ਫੂਕ ਮੁਜ਼ਾਹਰੇ ਅਤੇ10 ਅਗਸਤ ਤੋਂ 14 ਅਗੱਸਤ ਤੱਕ ਪੰਜਾਬ ਦੇ 117 ਐਮ.ਐਲ.ਏਜ਼ ਦੇ ਘਰਾਂ ਅੱਗੇ ਸਾਂਝੇ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਫ਼ਰੰਟ ਵਲੋਂ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ,ਕਾਲੇ ਚੋਗੇ ਪਾ ਕੇ ਦਿੱਤੇ ਜਾ ਰਹੇ ਰੋਸ਼ ਪੱਤਰਾਂ ਵੇਲੇ ਐਲੀਮੈਂਟਰੀ ਅਧਿਆਪਕ ਸ਼ਾਮਿਲ ਹੋਣਗੇ ।ਇਸ ਉਪਰੰਤ 15 ਅਗਸਤ ਨੂੰ ਗ਼ੁਲਾਮੀ ਦਿਵਸ ਵਜੋਂ ਮਨਾਏ ਜਾਣ ਦੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਮੂਹ ਮੁਲਾਜਮ ਅਤੇ ਪੈਨਸ਼ਨਰਜ਼ ਆਪਣੇ-ਆਪਣੇ ਘਰਾਂ ਤੇ ਪਰਿਵਾਰਾਂ ਸਮੇਤ ਵੱਡੇ ਕਾਲੇ ਝੰਡੇ ਚਾੜਨਗੇ ਅਤੇ ਤਸਵੀਰਾਂ ਸੋਸ਼ਲ ਮੀਡੀਏ ਤੇ ਲਾਕੇ ਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਨਗੇ ਇਸ ਤੋਂ ਅੱਗੇ ਸਾਂਝੇ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਵਲੋਂ ਸਾਂਝੇ ਰੂਪ ਵਿੱਚ ਐਲਾਨ ਕੀਤਾ ਗਿਆ ਕਿ 18 ਅਗਸਤ ਨੂੰ ਸਮੂਹ ਵਿਭਾਗਾਂ ਸਮੇਂਤ ਸਕੱਤਰੇਤ ਡਾਇਰੈਕਟੋਰੇਟ ਦਾ ਕੰਮਕਾਜ ਠੱਪ ਕਰਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜ਼ੇਕਰ ਸਰਕਾਰ ਫਿਰ ਵੀ ਟਸ ਤੋਂ ਮਸ ਨਾ ਹੋਈ ਤੁਰੰਤ ਮੀਟਿੰਗ ਕਰਕੇ ਤਿਖੇ ਅਤੇ ਨਿਘਰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਐਲੀਮੈਂਟਰੀ ਅਧਿਆਪਕ ਵਰਗ ਨੂੰ ਅਪੀਲ ਕਰਦੇ ਹਾਂ ਕਿ ਜਿਵੇ ਕਿ ਐਲੀਮੈਂਟਰੀ ਟੀਚਰਜ ਯੂਨੀਅਨ (ਈ ਟੀ ਯੂ) ਪੰਜਾਬ (ਰਜਿ;) ਸਾਾਂਝੇ ਮੁਲਜਾਮ ਮੰਚ ਦਾ ਹਿੱਸਾ ਹੈ। ਆਉ,ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਡੱਟ ਕੇ ਵਿਰੋਧ ਕੀਤਾ ਜਾ ਸਕੇ।ਇਸ ਸਬੰਧੀ ਜਿਲ੍ਹਾ ਭਰ ਦੇ ਸਮੂਹ ਈਟੀਯੂ ਅਧਿਆਪਕ ਹਿੱਸਾ ਲੈਣਗੇ। ਜਿਲ੍ਹੇ ਵਿੱਚ ਅਧਿਆਪਕਾਂ ਦੀਆਂ ਪਰਮੋਸ਼ਨਾਂ ਅਤੇ ਪੰਜਾਬ ਵਿੱਚ ਬਣ ਰਹੀ ਗਲਤ ਤਾਰੀਕੇ ਨਾਲ ਸੀਨੀਆਰਤਾ ਸੂਚੀ ਸੰਬੰਧੀ ਜਲਦ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ,ਸਤੀਸ਼ ਕੁਮਾਰ ਮਾਛੀਵਾੜਾ ਸਾਹਿਬ,ਲਖਵਿੰਦਰ ਸਿੰਘ ਗਰੇਵਾਲ,ਸੁਖਵਿੰਦਰ ਸਿੰਘ ਰੋਹਣੋ,ਜਸਵੀਰ ਸਿੰਘ ਰੌਣੀ,ਸੰਦੀਪ ਸਿੰਘ ਜਰਗ,ਕੁਲਵੰਤ ਸਿੰਘ ਰੋੜਿਆਂ,ਅਮਨਦੀਪ ਸਿੰਘ ਜਰਗ,ਪਰਮਿੰਦਰ ਸਿੰਘ ਗੋਹ,ਸੁਖਵਿੰਦਰ ਇਕੋਲਾਹਾ,ਮਨਿੰਦਰ ਸ਼ਰਮਾ,ਨਰਿੰਦਰ ਸਿੰਘ,ਰਣਜੋਧ ਸਿੰਘ ਭੁਮੱਦੀ,ਪ੍ਰਹਿਲਾਦ ਸਿੰਘ,ਨਰਿੰਦਰ ਸਿੰਘ ਘਰਾਲਾ,ਸੋਹਣ ਸਿੰਘ ਕਰੌਦੀਆਂ,ਅਮਨਦੀਪ ਸਿੰਘ ਚਕੋਹੀ ਅਤੇ ਵਿਕਾਸ ਕਪਿਲਾ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements