View Details << Back

ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਣ ਵਾਲਾ ਕੈਪਟਨ ਨਸ਼ਾ ਰੋਕਣ ਚ ਰਿਹਾ ਨਾਕਾਮ - ਪਪੜੌਦੀ, ਢੀਂਡਸਾ

ਖੰਨਾ , 4 ਅਗਸਤ (ਇੰਦਰਜੀਤ ਸਿੰਘ ਦੈਹਿੜੂ )- ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕਾਂਗਰਸ ਨੇ ਜੋ ਝੂਠੀ ਸਹੁੰ ਖਾ ਕੇ ਅਤੇ ਵਾਅਦੇ ਕਰਕੇ ਜੋ ਕੈਪਟਨ ਸਰਕਾਰ ਬਣਾਈ ਸੀ ਉਹ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਇਸ ਗੱਲ ਦੀ ਤਾਜ਼ਾ ਉਦਾਹਰਨ ਮਾਝੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਵਧੇਰੇ ਹੋਈਆ ਬੇਗੁਨਾਹ ਵਿਅਕਤੀਆਂ ਦੀਆਂ ਮੌਤਾਂ ਤੋ ਸਿੱਧ ਹੋ ਗਿਆ ਹੈ ਨਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੀ ਵਿੱਕਰੀ ਵੱਲ ਮੌਜੂਦਾ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈ ਤੇ ਨਾ ਹੀ ਮੁੱਖ ਮੰਤਰੀ ਅਤੇ ਹੋਰ ਕਿਸੇ ਕੈਬਨਿਟ ਮੰਤਰੀਆਂ ਵਲੋਂ ਪੀੜਤ ਪਰਿਵਾਰਾਂ ਦੇ ਘਰਾਂ 'ਚ ਜਾ ਕੇ ਹਮਦਰਦੀ ਸਾਂਝੀ ਕੀਤੀ ਗਈ ਹੈ | ਇਸ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਹੋਈਆ ਮੌਤਾਂ ਦੇ ਬਦਲੇ ਸਰਕਾਰ ਵਲੋਂ ਕੁਝ ਕੁ ਐਕਸਾਈਜ਼ ਤੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਅਪਣਾ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਐਸੀ ਵਿੰਗ ਸਰਬਜੀਤ ਸਿੰਘ ਪਪੜੌਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਢੀਂਡਸਾ ਨੇ ਸਾਂਝੇ ਤੌਰ 'ਤੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜ਼ਹਿਰੀਲੀ ਸ਼ਰਾਬ ਦੇ ਰੈਕਟ ਨੂੰ ਚਲਾਉਣ ਵਾਲੇ ਆਕਾ ਨੂੰ ਫੜਨ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਕੇ ਜਲਦ ਤੋਂ ਜਲਦ ਇਸ ਮਾਮਲੇ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਪੰਜਾਬ ਪ੍ਰਤੀ ਇਮਾਨਦਾਰੀ ਦਾ ਸਬੂਤ ਦੇਣ ਅਤੇ ਭਵਿੱਖ 'ਚ ਇਹੋ ਜਿਹਾ ਮੰਦਭਾਗਾ ਹਾਦਸਾ ਹੈ
ਸਰਬਜੀਤ ਸਿੰਘ ਪਪੜੌਦੀ ਤੇ ਗੁਰਮੀਤ ਸਿੰਘ ਢੀਂਡਸਾ


   
  
  ਮਨੋਰੰਜਨ


  LATEST UPDATES











  Advertisements