View Details << Back

ਗੁਰੂ ਸਾਹਿਬ ਨੂੰ ਸ੍ਰੀ ਰਾਮ ਚੰਦਰ ਦੇ ਵੰਸਜ਼ ਕਹਿਣ ਤੇ ਗਰਮਾਇਆ ਮਾਮਲਾ
ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਗਲਤ ਬਿਆਨੀ ਕਰਨ ਵਿਰੁੱਧ ਕੀਤਾ ਜਾਵੇ ਤਲਬ :ਫੈਡਰੇਸ਼ਨ

ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਧਾਨ ਸ੍ ਜਗਰੂਪ ਸਿੰਘ ਚੀਮਾ ਨੇ ਜਾਰੀ ਸਾਝੇ ਬਿਆਨ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋ ਰਾਮ ਜਨਮ ਭੂਮੀ ਪੂਜਨ ਮੌਕੇ ਪੈ੍ਸ ਨੂੰ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲੈਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗਿ਼ਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਉਹ ਇਕਬਾਲ ਸਿੰਘ ਵਲੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਚੰਦਰ ਦੇ ਤੇ ਲਵ ਤੇ ਕੁਸ਼ ਦੇ ਵੰਸਜ਼ ਆਖ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਉਹਨਾਂ ਤੇ ਤੁਰੰਤ ਧਾਰਮਿਕ ਕਾਰਵਾਈ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਕੇ ਕਹਿਣ ਦੇ ਦੋਸ਼ ਚ ਅਕਾਲ ਤੱਖਤ ਸਾਹਿਬ ਵਿਖੇ ਵੀ ਤਲਬ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਇਹ ਉਹੀ ਗਿਆਨੀ ਇਕਬਾਲ ਸਿੰਘ ਹੈ ਜਿਸ ਦੇ ਲੜਕੇ ਗੁਰਪ੍ਸਾਦ ਸਿੰਘ ਨੂੰ ਸਿਗਰਟ ਪੀਣ ਦੀ ਵੀਡੀਓ ਜਾਰੀ ਹੋਈ ਸੀ ਜਿਸ ਤੋ ਬਾਅਦ ਇਸ ਨੇ ਆਪਣੀ ਅਤੇ ਸਿੱਖ ਕੌਮ ਦੀ ਭਾਰੀ ਨਮੋਸ਼ੀ ਕਰਾਈ ਸੀ ਇਸ ਨੇ ਤਿੰਨ ਵਿਆਹ ਕਰਾਏ ਹਨ ਤੇ ਇਸ ਦੀ ਪਟਨਾ ਸਾਹਿਬ ਵਾਲੀ ਪਤਨੀ ਨੇ ਕਈ ਗੰਭੀਰ ਗੰਭੀਰ ਦੋਸ਼ ਵੀ ਇਸ ਤੇ ਲਗਾਏ ਸਨ । ਇਸ ਤੋ ਪਹਿਲਾ ਵੀ ਇਕਬਾਲ ਸਿੰਘ ਨੇ ਕਈ ਘੋਰ ਗਲਤੀਆ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ । ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਕਬਾਲ ਸਿੰਘ ਇੱਕ ਅਗਿਆਨੀ ਬੰਦਾ ਹੈ ਪਰ ਅਖਵਾਉਦਾ ਆਪਣੇ ਆਪ ਨੂੰ ਗਿਆਨੀ ਹੈ ਇਸ ਤੋ ਇਸ ਦੇ ਨਾਮ ਨਾਲ ਗਿਆਨੀ ਵਰਗਾ ਪਵਿੱਤਰ ਸਬਦ ਸੋਭਦਾ ਨਹੀ । ਉਹਨਾ ਕਿਹਾ ਕਿ ਸਿੱਖ ਇੱਕ ਵੱਖਰੀ ਪਹਿਚਾਣ ਵਾਲੀ ਵਿਲੱਖਣ ਕੌਮ ਹੈ ਜਿਸ ਨੂੰ ਹਿੰਦੂ ਧਰਮ ਨਾਲ ਜੋੜਨਾ ਬਜਰ ਗੁਨਾਹ ਹੈ । ਇਕਬਾਲ ਸਿੰਘ ਦੀ ਗਲਤ ਬਿਆਨੀ ਉਸ ਦਾ ਲੋਭ ਲਾਲਚ ਹੈ ਇਸੇ ਕਰਕੇ ਉਸਨੇ ਅਜਿਹੀ ਗਲਤ ਬਿਆਨੀ ਕੀਤੀ ਹੈ ।

   
  
  ਮਨੋਰੰਜਨ


  LATEST UPDATES











  Advertisements