View Details << Back

ਅਕਾਲੀ ਦਲ ਦੇ ਐਸਸੀ ਵਿੰਗ ਤੇ ਯੂਥ ਅਕਾਲੀ ਦਲ ਨੇ ਸੂਬਾ ਸਰਕਾਰ ਖਿਲਾਫ ਕੀਤਾ ਪ੍ਦਰਸ਼ਨ

ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) -ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਧਾਨ ਗੁਰਮੀਤ ਸਿੰਘ ਭੌਰਲਾ ,ਤੇ ਐਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਪਪੜੋਦੀ ਅਤੇ ਭਗਵਾਨ ਸਿੰਘ ਰੁਪਾਲੋਂ ਸਰਕਲ ਪ੍ਰਧਾਨ ਲੋਪੋ ਦੀ ਅਗਵਾਈ ਵਿਚ ਇਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਗੁਰਮੀਤ ਸਿੰਘ ਭੋਰਲਾ ਤੇ ਸਰਬਜੀਤ ਸਿੰਘ ਪਪੜੋਦੀ ਅਤੇ ਭਗਵਾਨ ਸਿੰਘ ਰੁਪਾਲੋਂ ਨੇ ਬੋਲਦਿਆਂ ਕਿਹਾ ਕਾਂਗਰਸ ਸਰਕਾਰ ਦਲਿਤ-ਵਿਰੋਧੀ ਹੈ ਜਿਸ ਵਿਚ ਉਹਨਾਂ ਨੇ ਚੋਣ ਮੈਨੀਫੈਸਟੋ ਇਕ ਵਾਅਦਾ ਕੀਤਾ ਸੀ ਕਿ ਦਲਿਤ ਭਾਈਚਾਰੇ ਦੀ ਲੜਕੀ ਨੂੰ ਵਿਆਹ ਮੌਕੇ 51000/- ਦਿੱਤਾ ਜਾਵੇਗਾ ਅਤੇ ਦਲਿਤ ਭਾਈਚਾਰੇ ਨੂੰ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ ਐਸਸੀ-ਬੀਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਣਗੇ ਰਾਸ਼ਨ ਮੁਹਈਆ ਕਰਾਇਆ ਜਾਵੇਗਾ ਪਰ ਇਸ ਦੇ ਬਿਲਕੁਲ ਉਲਟ ਅਕਾਲੀ ਦਲ ਵੱਲੋਂ ਬਣੇ ਨੀਲੇ ਕਾਰਡ ਵੀ ਕਟ ਦਿੱਤੇ ਜਿਸ ਵਿੱਚ ਚੁਣ-ਚੁਣ ਕੇ ਸਿਰਫ ਕਾਂਗਰਸ ਵੋਟਰਾਂ ਦੇ ਕਾਰਡ ਰੱਖੇ ਗਏ ਪੂਰੀ ਤਰ੍ਹਾਂ ਲੋਕ ਮਾਰੂ ਨੀਤੀ ਵਰਤ ਗਈ ਜੋ ਕਿ ਦਲਿਤ ਭਾਈਚਾਰੇ ਦੇ ਖਿਲਾਫ ਇਕ ਸਾਜਿਸ਼ ਸੀ ਅਕਾਲੀ ਦਲ ਨੇ ਹਮੇਸ਼ਾਂ ਦਲਤ ਭਾਈਚਾਰੇ ਦਾ ਮਾਣ ਕੀਤਾ ਹੈ ਅਤੇ ਕਰਦਾ ਰਹੇਗਾ ਅੱਜ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ ਨੂੰ ਯਾਦ ਕਰਦੇ ਹਨ ਕੀ ਉਹ ਅੱਜ ਮੁੱਖ ਮੰਤਰੀ ਹੂਦੇ ਤਾ ਪੰਜਾਬ ਦੇ ਲੋਕ ਭੁੱਖੇ ਨਾ ਮਰਦੇ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਅਕਾਲੀ ਦਲ ਸੰਘਰਸ਼ ਹੋਰ ਤੇਜ਼ ਕਰੇਗਾ ਅਤੇ ਕਾਂਗਰਸ ਨੂੰ ਕੀਤੇ ਵਾਧੇ ਯਾਦ ਕਰਾਵਾਵਾਗੇ ਝੂਠ ਬੋਲ ਕੇ ਆਈ ਕਾਂਗਰਸ ਸਰਕਾਰ ਨੂੰ ਲੋਕ ਲਾਭੇ ਕਰਨਗੇ ਗੁਰਮੀਤ ਭੌਰਲਾ ਤੇ ਸਰਬਜੀਤ ਸਿੰਘ ਪਪੜੋਦੀ ਅਤੇ ਭਗਵਾਨ ਸਿੰਘ ਰੁਪਾਲੋਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਏ ਅੱਜ ਲੋਕ ਨਸ਼ੇ ਨਾਲ ਜ਼ਹਿਰੀਲੀ ਸ਼ਰਾਬ ਨਾਲ ਮਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਅੱਖਾਂ ਬੰਦ ਕਰਕੇ ਆਪਣੇ ਫਾਰਮ ਤੇ ਬੈਠੇ ਹਨ ਇਸ ਮੌਕੇ ਵਿਚ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਸਰਕਲ ਪ੍ਰਧਾਨ ਗੁਰੀ ਢੀਂਡਸਾ , ਬਲਵਿੰਦਰ ਸਿੰਘ ਬੰਬ ਕੌਮੀ ਜਨਰਲ ਸਕੱਤਰ ਐਸ. ਸੀ. ਵਿੰਗ, ਭਗਵਾਨ ਸਿੰਘ ਰੁਪਾਲੋਂ ਸਰਕਲ ਪ੍ਰਧਾਨ ਲੋਪੋਂ, ਮਨਜੀਤ ਸਿੰਘ ਢੀਂਡਸਾ ,ਨਿਰਮਲ ਸਿੰਘ ਬਗਲੀ ਖੁਰਦ, , ਹਰਨੇਕ ਸਿੰਘ ਰੁਪਾਲੋਂ, ਮਨਦੀਪ ਸਿੰਘ ਸੋਨੂੰ ,ਬਲਵੀਰ ਸਿੰਘ ਬਗਲੀ ,ਤੇਜਪਾਲ ਸਿੰਘ, ਕਸ਼ਮੀਰਾ ਸਿੰਘ ਮਾਦਪੁਰ, ਕਮਿਕਰ ਸਿੰਘ ,ਸੁਰਿੰਦਰ ਸਿੰਘ ਪੰਚ ਢੀਂਡਸਾ, ਜੈ ਸਿੰਘ ਢੀਂਡਸਾ, ਜਸਵੀਰ ਸਿੰਘ ਜੱਸ ਘੜੀਸਾ, ਰਣਜੀਤ ਸਿੰਘ ਬਗਲੀ, ਸੋਹਣ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਸਤਿਨਾਮ ਸਿੰਘ ,ਬਿੱਲੂ ਪੰਚ, ਰਿੰਕੂ ਬਗਲੀ, ਬਲਵੀਰ ਸਿੰਘ ਭੀਰਾ ,ਅਵਤਾਰ ਸਿੰਘ ਤਾਰੀ , ਗੁਲਜ਼ਾਰ ਸਿੰਘ , ਅੰਗਰੇਜ਼ ਸਿੰਘ , ਮੇਜਰ ਸਿੰਘ ਆਦਿ ਵਰਕਰਾਂ ਨੇ ਸ਼ਿਰਕਤ ਕੀਤੀ।

   
  
  ਮਨੋਰੰਜਨ


  LATEST UPDATES











  Advertisements