View Details << Back

ਦਲਿਤ ਵਰਗ ਦੀਆਂ ਮੰਗਾਂ ਸੰਬੰਧੀ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਦਰਸ਼ਨ

ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਅਨੁਸਾਰ ਪਿੰਡ ਪੱਧਰੀ ਰੋਸ ਪ੍ਦਰਸ਼ਨ ਦੀ ਕੜੀ ਤਹਿਤ ਪਿੰਡ ਦੁਧਾਲ ਉਕਸੀ ਵਿਖੇ ਸਰਕਲ ਮਲੌਦ ਯੂਥ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਰਿੰਕਾ, ਯੂਥ ਆਗੂ ਵਿੱਕੀ ਦੁਧਾਲ, ਜਬਰ ਸਿੰਘ ਦੁਧਾਲ, ਯਾਦਵਿੰਦਰ ਸਿੰਘ ਉਕਸੀ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਦਲਜੀਤ ਸਿੰਘ ਸੋਮਲ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਜ਼ਿਲ੍ਹਾ ਪ੍ਰਧਾਨ ਜਥੇ ਰਘਬੀਰ ਸਿੰਘ ਸਹਾਰਨ ਮਾਜਰਾ, ਸਾਬਕਾ ਸਰਕਲ ਜਥੇ. ਗੁਰਜੀਤ ਸਿੰਘ ਪੰਧਰ ਖੇੜੀ, ਪ੍ਰਧਾਨ ਪਿਰਤਪਾਲ ਸਿੰਘ ਝਮਟ ਆਦਿ ਕਿਹਾ ਕਿ ਕਾਂਗਰਸ ਸਰਕਾਰ ਨੇ ਆਟਾ ਦਾਲ ਸਕੀਮ ਲਈ ਨੀਲੇ ਕਾਰਡ ਕੱਟਣੇ, ਬਿਜਲੀ ਬਿਲਾਂ ਵਿਚ ਅੰਤਾਂ ਦਾ ਵਾਧਾ ਕਰਨਾ, ਐਸ ਸੀ ਬੀ ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਰੋਕਣੇ, ਕੱਟੀਆਂ ਪੈਨਸ਼ਨਾਂ ਬਹਾਲ ਕਰਵਾਉਣ ਅਤੇ ਬਕਾਏ ਦੇ ਨੋਟਿਸ ਵਾਪਸ ਲੈਣ ਸਬੰਧੀ, ਗਰੀਬ ਲੋਕਾਂ ਦੀ ਮੁਫ਼ਤ ਸਿਹਤ ਸਹੂਲਤ ਬੰਦ ਕਰਨ ਬਾਰੇ, ਵਾਅਦੇ ਮੁਤਾਬਿਕ ਸ਼ਗਨ ਸਕੀਮ 51,000 ਰੁਪਏ ਨਾ ਦੇਣ ਦੇ ਵਿਰੋਧ ਵਿੱਚ ਅਤੇ ਦਲਿਤ ਭਾਈਚਾਰੇ ਨਾਲ ਕੀਤੇ ਹੋਰ ਵਾਅਦੇ ਪੂਰੇ ਨਾ ਕਰਨ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸੋਨੀ ਸੋਮਲ ਖੇੜੀ, ਸ਼ਗਨਪ੍ਰੀਤ ਸਿੰਘ ਦੁਧਾਲ, ਯੂਥ ਆਗੂ ਹਰਿੰਦਰਪਾਲ ਸਿੰਘ ਦੁਧਾਲ, ਬਲਜਿੰਦਰ ਸਿੰਘ ਬਿੱਲੂ, ਗੋਗੀ ਮਾਡਲ ਟਾਊਨ, ਇਸਤਰੀ ਵਿੰਗ ਆਗੂ ਬੀਬੀ ਅਮਨਦੀਪ ਕੌਰ, ਜਗਤਾਰ ਸਿੰਘ, ਜਸਪ੍ਰੀਤ ਸਿੰਘ ਸਾਬਕਾ ਸਰਪੰਚ ਮਾਲੋ ਦੋਦ, ਸੁਰਜੀਤ ਸਿੰਘ, ਪੰਮੀ ਸਿੰਘ, ਭੋਲਾ ਉਕਸੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਆਦਿ ਹਾਜ਼ਰ ਸਨ।
ਪ੍ਦਰਸ਼ਨ ਕਰਦੇ ਹੋਏ ਹਲਕਾ ਇੰਚਾਰਜ, ਯੂਥ ਸਰਕਲ ਪ੍ਧਾਨ ਰਿੰਕਾ ਦੁਧਾਲ ।


   
  
  ਮਨੋਰੰਜਨ


  LATEST UPDATES











  Advertisements