View Details << Back

ਗਰੀਬਾਂ ਦੀ ਹਮਦਰਦ ਅਖਵਾਉਣ ਵਾਲੀ ਕਾਂਗਰਸ ਨੇ ਡਕਾਰਿਆ ਗਰੀਬ ਬੱਚਿਆਂ ਦਾ ਵਜ਼ੀਫਾ :ਇਕੋਲਾਹੀ

ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਪੰਜਾਬ ਵਿੱਚ ਪਿਛਲੇ ਲੱਗਭਗ ਸਾਢੇ ਤਿੰਨ ਸਾਲਾਂ ਤੋਂ ਰਾਜ ਕਰ ਰਹੀ ਕੈਪਟਨ ਦੀ ਕਾਂਗਰਸ ਸਰਕਾਰ ਨੇ ਜਿਥੇ ਕੇ ਚੋਣਾਂ ਤੋਂ ਪਹਿਲਾਂ ਗਰੀਬ ਵਰਗ ਦੇ ਨਾਲ ਅਨੇਕਾਂ ਪ੍ਰਕਾਰ ਦੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਉਥੇ ਹੀ ਸੱਤਾ ਵਿੱਚ ਆਉਂਦਿਆ ਹੀ ਸਾਰੇ ਵਾਅਦੇ ਭੁਲਾ ਦਿੱਤੇ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਤੋਂ ਐਸ.ਸੀ.ਵਿੰਗ ਦੇ ਪ੍ਰਧਾਨ ਅਜਮੇਰ ਸਿੰਘ ਇਕੋਲਾਹੀ ਨੇ ਕੀਤਾ ।ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਚੌਣਾਂ ਤੋਂ ਪਹਿਲਾਂ 5-5 ਮਰਲੇ ਦੇ ਪਲਾਂਟ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਹੋਇਆ,ਸਗੋਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਕਾਸ ਜਰੂਰ ਕੀਤਾ।ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਹੁਣ ਤੱਕ ਸਭ ਤੋਂ ਘਟੀਆ ਸਰਕਾਰ ਸਾਬਤ ਹੋਈ ਹੈ ਜਿਸ ਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਿਆ ਚਾਹੇ ਉਹ ਪ੍ਰਧਾਨ-ਮੰਤਰੀ ਅੰਨ ਯੋਜਨਾ ਦੀ ਗੱਲ ਹੋਵੇ ਚਾਹੇ ਕਿ ਕਣਕ ਨਾਲ ਮਿਲਦੀ ਦਾਲ ਦੀ ਗੱਲ ਹੋਵੇ ।ਹੋਰ ਤਾਂ ਹੋਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਗਰੀਬ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਜਿਥੇ ਕਿ ਅਕਾਲੀ ਭਾਜਪਾ ਸਰਕਾਰ ਵੇਲੇ 12 ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਸਾਇਕਲ ਵੀ ਨਹੀਂ ਦਿੱਤੇ ਉਥੇ ਹੀ ਬੱਚਿਆਂ ਦਾ ਸੈਂਟਰ ਸਰਕਾਰ ਵਲੋਂ ਭੇਜਿਆ ਜਾਂਦਾ ਵਜ਼ੀਫਾ ਵੀ ਡਕਾਰ ਲਿਆ ਹੁਣ ਜਿਥੇ ਕਿ ਪੰਜਾਬ ਦੀ ਜੰਨਤਾ ਨੇ ਇਹ ਫੈਸਲਾ ਕਰ ਲਿਆ ਕਿ ਜਦੋਂ ਵੀ ਕਾਂਗਰਸ ਪਾਰਟੀ ਦਾ ਨੁਮਾਇੰਦਾ 2022 ਦੀਆਂ ਆ ਰਹੀਆਂ ਚੌਣਾਂ ਵਿੱਚ ਵੋਟਾਂ ਲਈ ਆਵੇਗਾ ਤਾਂ ਉਸ ਨੂੰ ਹਰ ਇਕ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਕੋਆਰਡੀਨੇਟਰ ਸ.ਕਰਮ ਸਿੰਘ ਗੋਹ, ਜਗਦੀਸ਼ ਸਿੰਘ ਰਾਣਾ ਭਾਦਲਾ, ਨੰਬਰਦਾਰ ਜਸਵੀਰ ਸਿੰਘ ਮਾਣਕ ਮਾਜਰਾ, ਲਖਵੀਰ ਸਿੰਘ ਭੱਟੀ, ਸੁਰਿੰਦਰ ਵੀਰ ਸਿੰਘ ਭੱਟੀਆਂ, ਅਵਤਾਰ ਸਿੰਘ ਕੌੜੀ ਸਾਬਕਾ ਸਰਪੰਚ, ਅਵਤਾਰ ਸਿੰਘ ਬੂਥਗੜ੍ਹ ਸਾਬਕਾ ਸਰਪੰਚ, ਕਰਮਜੀਤ ਸਿੰਘ ਮੰਡਿਆਲਾ ਸੀਨੀਅਰ ਮੀਤ ਪ੍ਰਧਾਨ ,ਮਨਜੀਤ ਸਿੰਘ ਬੀਜਾ ਸਾਬਕਾ ਸਰਪੰਚ, ਚਰਨ ਸਿੰਘ ਨੰਬਰਦਾਰ ਇਕੋਲਾਹੀ, ਜਸਵੰਤ ਸਿੰਘ ਇਕੋਲਾਹੀ ਆਦਿ ਆਗੂ ਹਾਜਰ ਸਨ ।

   
  
  ਮਨੋਰੰਜਨ


  LATEST UPDATES











  Advertisements