View Details << Back

ਤਰਸੇਮ ਦਾਸ ਬਾਬਾ ਬਸਪਾ ਦੇ ਹਲਕਾ ਸੰਗਰੂਰ ਦੇ ਸੈਕਟਰੀ ਬਣੇ

ਭਵਾਨੀਗੜ 5 ਅਗਸਤ {ਗੁਰਵਿੰਦਰ ਸਿੰਘ} ਬਹੁਜਨ ਸਮਾਜ ਪਾਰਟੀ ਦੇ ਸੁਬ੍ਹਾ ਪ੍ਧਾਨ ਸ੍ਰ ਜਸਬੀਰ ਸਿੰਘ ਜੀ ਗੜ੍ਹੀ ਸਾਹਿਬ ਦੇ ਅਦੇਸਾ ਅਨੁਸਾਰ ਸੁਬ੍ਹਾ ਜਰਨਲ ਸੈਕਟਰੀ ਸ੍ਰ ਚਮਕੌਰ ਸਿੰਘ ਵੀਰ ਜੀ ਦੀ ਅਗਵਾਈ ਹੇਠ ਭਵਾਨੀਗੜ੍ਹ ਦੇ ਮਿਹਨਤੀ ਪੁਰਾਣੇ ਆਗੂ ਬਾਬਾ ਤਰਸੇਮ ਦਾਸ ਜੀ ਨੂੰ ਬਸਪਾ ਹਲਕਾ ਸੰਗਰੂਰ ਦੇ ਸੈਕਟਰੀ ਲਗਾਇਆ ਗਿਆ । ਮੌਕੇ ਤੇ ਜਿਲਾ ਇੰਚਾਰਜ ਚੰਦ ਸਿੰਘ ਰਾਮਪੁਰਾ , ਵਿਧਾਨ ਸਭਾ ਜਨਰਲ ਸੈਕਟਰੀ ਹੰਸ ਰਾਜ ਨਫਰੀਆ ਅਤੇ ਬਸਪਾ ਆਗੂ ਜਸਵਿੰਦਰ ਸਿੰਘ ਚੋਪੜਾ ਨੇ ਬਹੁਜਨ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਧੰਨਵਾਦ ਕਰਦਿਆਂ ਕਿਹਾ ਦਿਨੋਂ ਦਿਨ ਵੱਧ ਰਿਹਾ ਬਸਪਾ ਦਾ ਕਾਫ਼ਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੜੀ ਸਾਹਿਬ ਨੂੰ ਮੁੱਖ ਮੰਤਰੀ ਅਤੇ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾ ਕੇ ਹੀ ਦਮ ਲਵੇਗਾ , ਉਨਾਂ ਨੇ ਹੋਰ ਨੌਜਵਾਨਾਂ ਨੂੰ ਵੀ ਬਸਪਾ ਨਾਲ਼ ਜੁੜਨ ਲਈ ਬੇਨਤੀ ਕੀਤੀ । ਇਸ ਮੋਕੇ ਅਮਨਦੀਪ ਕੁਮਾਰ, ਸੁਖਜੀਤ ਫੱਗੂਵਾਲਾ ,ਜਰਨੈਲ ਸਿੰਘ ਬੀਬੜ ,ਦਰਸੀ ਸਿੰਘ, ਕਾਲਾ ਸਿੰਘ , ਸੱਕਤਰ ਰਣਧੀਰ ਸਿੰਘ ਮਾਝੀ ਹਾਜ਼ਰ ਸਨ।
ਮੀਟਿੰਗ ਉਪਰੰਤ ਯਾਦਗਾਰੀ ਤਸਵੀਰ ਵਿਚ ਨਵ ਨਿਯੁਕਤ ਅਹੁਦੇਦਾਰ


   
  
  ਮਨੋਰੰਜਨ


  LATEST UPDATES











  Advertisements