View Details << Back

ਹਰਿਆਵਲ ਮੁਹਿੰਮ ਤਹਿਤ ਸਮਾਰਟ ਸਕੂਲ ਸਕਰੌਦੀ ਵਿਚ ਬੂਟੇ ਲਾਏ

ਭਵਾਨੀਗੜ 5 ਅਗਸਤ {ਗੁਰਵਿੰਦਰ ਸਿੰਘ} ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਸੁਰਿੰਦਰ ਸਿੰਘ ਭਰੂਰ (ਸਟੇਟ ਐਵਾਰਡੀ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਕਰੌਦੀ ਦੇ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਜੀ ਦੀ ਯੋਗ ਅਗਵਾਈ ਵਿੱਚ ਡਾ. ਇਕਬਾਲ ਸਿੰਘ, ਪ੍ਰਿੰ. ਸਸਸਸਸ ਛਾਜਲੀ ਨੇ ਸਕੂਲ ਕੰਪਲੈਕਸ ਨੂੰ ਸੋਹਣਾ ਅਤੇ ਹਰਿਆ ਭਰਿਆ ਬਣਾਉਣ ਲੲਈ ਬੂਟੇ ਲਗਾਏ ਅਤੇ ਗਿਆਰਾਂ ਹਜ਼ਾਰ ਰੁਪਏ ਸਕੂਲ ਲਈ ਦਿੱਤੇ। ਇਸ ਮੌਕੇ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਨੇ ਕਿਹਾ ਕਿ ਡਾ. ਇਕਬਾਲ ਸਿੰਘ ਦਾ ਜੱਦੀ ਪਿੰਡ ਸਕਰੌਦੀ ਹੈ ਅਤੇ ਉਹ ਇਸੇ ਸਕੂਲ ਦੇ ਵਿਦਿਆਰਥੀ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਜੀਵਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਮੈਡਮ ਜਸਵੀਰ ਕੌਰ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਨਰਿੰਜਣ ਸਿੰਘ ਗਰੇਵਾਲ, ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਸਤਵਿੰਦਰ ਸਿੰਘ, ਸੰਦੀਪ ਸਿੰਘ ਅਤੇ ਲਾਲ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਨੇ ਡਾ. ਇਕਬਾਲ ਸਿੰਘ ਅਤੇ ਪਿੰਡ ਦੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਆਲਾ ਦੁਆਲਾ ਹਰਿਆ ਭਰਿਆ ਬਣਾਉਣ ਲਈ ਬੂਟੇ ਲਾਉਦੇ ਹੋਏ


   
  
  ਮਨੋਰੰਜਨ


  LATEST UPDATES











  Advertisements