View Details << Back

ਸੀ. ਆਈ. ਡੀ. ਦਫ਼ਤਰ ਖੰਨਾ ਦੇ ਥਾਣੇਦਾਰ ਸੁਰਿੰਦਰ ਸਿੰਘ ਪਦ ਉਨਤ ਹੋ ਕੇ ਬਣੇ ਇੰਸਪੈਕਟਰ

ਖੰਨਾ, 6 ਅਗਸਤ (ਇੰਦਰਜੀਤ ਸਿੰਘ ਦੈਹਿੜੂ ) -ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਸਮੇਤ ਹੋਰਨਾਂ ਵਿਭਾਗਾਂ ਵਿਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀਆਂ ਦੇ ਕੇ ਨਿਵਾਜ਼ਿਆ ਜਾ ਰਿਹਾ ਹੇ। ਇਸ ਤਹਿਤ ਸੀ. ਆਈ. ਡੀ. ਦਫ਼ਤਰ ਖੰਨਾ ਵਿਚ ਤੈਨਾਤ ਥਾਣੇਦਾਰ ਸੁਰਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਖੁਫ਼ੀਆ ਵਿਭਾਗ ਵੱਲੋਂ ਥਾਣੇਦਾਰ ਤੋਂ ਪਦਉਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਵਿਭਾਗ ਤੇ ਡੀ. ਐਸ. ਪੀ. ਨਰੋਤਮ ਕੁਮਾਰ ਅਤੇ ਇੰਸ. ਜੋਗਿੰਦਰ ਸਿੰਘ ਲੁਧਿਆਣਾ ਨੇ ਸਟਾਰ ਲਗਾਏ। ਇਸ ਮੌਕੇ ਨਵ ਨਿਯੁਕਤ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੀ ਡਿਉੂਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਵਿਭਾਗ ਤੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਤੇ ਕਰਮਜੀਤ ਸਿੰਘ ,ਰਾਜੀਵ ਕੁਮਾਰ ਅਤੇ ਰਮਨਦੀਪ ਸਿੰਘ , ਮਨਜੀਤ ਸਿੰਘ ਨੇ ਵੀ ਸੁਰਿੰਦਰ ਸਿੰਘ ਤਰੱਕੀ ਪਾ ਕੇ ਇੰਸਪੈਕਟਰ ਬਣਨ 'ਤੇ ਵਧਾਈ ਦਿੱਤੀ।

ਨਵ ਨਿਯੁਕਤ ਇੰਸ ਸੁਰਿੰਦਰ ਸਿੰਘ ਦੇ ਡੀਐਸਪੀ ਨਰੋਤਮ ਕੁਮਾਰ ਸਟਾਰ ਲਗਾਉਂਦੇ ਹੋਏ।


   
  
  ਮਨੋਰੰਜਨ


  LATEST UPDATES











  Advertisements