View Details << Back

ਰਾਸ਼ਨ ਦੀ ਵੰਡ ਬਾਈਓਮੈਟ੍ਰਿਕ ਮਸ਼ੀਨਾਂ ਤੋੰ ਬਿਨਾ ਕਰਵਾਈ ਜਾਵੇੇ: ਡਿੱਪੂ ਹੋਲਡਰ
ਡਿੱਪੂ ਹੋਲਡਰਾਂ ਵੱਲੋੰ ਅੈੱਸਡੀਅੈਮ ਨੂੰ ਦਿੱਤਾ ਮੰਗ ਪੱਤਰ

ਭਵਾਨੀਗੜ 7 ਅਗਸਤ (ਗੁਰਵਿੰਦਰ ਸਿੰਘ): ਬਲਾਕ ਦੇ ਰਾਸ਼ਨ ਡਿੱਪੂ ਹੋਲਡਰਜ਼ ਦੀ ਇੱਕ ਮੀਟਿੰਗ ਇੱਥੇ ਨਵੀੰ ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਸਮੂਹ ਮੈੰਬਰਾਂ ਨੇ ਭਾਗ ਲਿਆ| ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਕਰਨ ਉਪਰੰਤ ਬਾਇਓਮੈਟ੍ਰਿਕ\ ਫਿੰਗਰ ਪ੍ਰਿੰਟ ਮਸ਼ੀਨਾਂ ਰਾਹੀਂ ਰਾਸ਼ਨ ਅਤੇ ਕਣਕ ਦੀ ਵੰਡ ਨੂੰ ਲੈ ਕੇ ਕੋਰੋਨਾ ਬਿਮਾਰੀ ਫੈਲਣ ਦੇ ਖਤਰੇ ਸਬੰਧੀ ਜਾਣੂ ਕਰਵਾਉਣ ਲਈ ਡਿੱਪੂ ਹੋਲਡਰਾਂ ਵੱਲੋੰ ਇੱਕ ਮੰਗ ਪੱਤਰ ਅੈੱਸਡੀਅੈਮ ਭਵਾਨੀਗੜ ਨੂੰ ਦਿੱਤਾ ਗਿਆ| ਜਿਸ ਵਿੱਚ ਡਿੱਪੂ ਹੋਲਡਰਾਂ ਨੇ ਦੱਸਿਆ ਕਿ ਜੋ ਰਾਸ਼ਨ ਦੀ ਵੰਡ ਮਸ਼ੀਨਾ ਰਾਹੀੰ ਕੀਤੀ ਜਾਣੀ ਹੈ ਉਸ ਦੌਰਾਨ ਪਬਲਿਕ ਵੱਲੋੰ ਸ਼ੋਸ਼ਲ ਡਿਸਟੈੰਸਿੰਗ ਦੀ ਕੋਈ ਵੀ ਪਾਲਣਾ ਨਹੀੰ ਕੀਤੀ ਜਾਂਦੀ ਤੇ ਇਸ ਤੋੰ ਵੱਡੀ ਗੱਲ ਇਹ ਹੈ ਕਿ ਮਸ਼ੀਨ ਦੇ ਇੱਕੋ ਸਕਰੀਨ ਪੋਰਟ 'ਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਹਰੇਕ ਵਿਅਕਤੀ ਨੁੰ ਅੰਗੂਠਾ ਲਗਾਉਣਾ ਪੈੰਦਾ ਹੈ ਇਸ ਤਰ੍ਹਾਂ ਨਾਲ ਸੰਪਰਕ ਚੈਨ ਜੁੜਦੀ ਹੈ ਤੇ ਕੋਰੋਨਾ ਬਿਮਾਰੀ ਫੈਲਣ ਦਾ ਵੱਡਾ ਖਤਰਾ ਬਣ ਜਾਂਦਾ ਹੈ| ਡਿੱਪੂ ਹੋਲਡਰਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਮਈ-ਜੂਨ ਮਹੀਨੇ ਵਿੱਚ ਰਾਸ਼ਨ ਦੀ ਵੰਡ ਕੀਤੀ ਗਈ ਸੀ ਉਸੇ ਤਰ੍ਹਾਂ ਮਸ਼ੀਨਾਂ ਦੀ ਵਰਤੋਂ ਨਾ ਕਰਵਾ ਕੇ ਵੰਡ ਕਰਵਾਈ ਜਾਵੇ| ਡਿੱਪੂ ਹੋਲਡਰਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸੋਸ਼ਲ ਡਿਸਟੈੰਸ ਵੀ ਬਰਕਰਾਰ ਰਹਿ ਸਕੇਗਾ ਤੇ ਕੋਰੋਨਾ ਦੇ ਫੈਲਣ ਦੇ ਸੰਭਾਵੀ ਖਤਰੇ ਤੋਂ ਵੀ ਬਚਿਆ ਜਾ ਸਕੇਗਾ| ਇਸ ਮੌਕੇ ਕ੍ਰਿਸ਼ਨ ਚੰਦ, ਦਲਜੀਤ ਸਿੰਘ, ਬਚਨ ਦਾਸ, ਬਰਖਾ ਸਿੰਘ, ਨਰਿੰਦਰ ਸਿੰਘ, ਨਰੇਸ਼ ਸਿੰਘ, ਬਲਦੇਵ ਸਿੰਘ, ਮੁਕੇਸ਼ ਸਿੰਗਲਾ, ਸ਼ੰਕਰ ਧਵਨ, ਭੋਲਾ, ਗਿਆਨ ਚੰਦ, ਨਰੇਸ਼ ਕੁਮਾਰ, ਅਵਨੀਸ਼ ਕੁਮਾਰ, ਰੂਪ ਚੰਦ ਗੋਇਲ, ਅਵਤਾਰ ਸਿੰਘ, ਜਗਤਾਰ ਘਰਾਚੋੰ, ਮਨੋਜ ਕੁਮਾਰ ਆਸ਼ੂ ਵੀ ਹਾਜ਼ਰ ਸਨ |

   
  
  ਮਨੋਰੰਜਨ


  LATEST UPDATES











  Advertisements