View Details << Back

ਸ.ਸ.ਸ.ਸ.ਸਕਰੌਦੀ ਦਾ ਗੁਰਦਾਸ ਸਿੰਘ ਗੀਤ ਮੁਕਾਬਲੇ ਵਿੱਚ ਅਵਲ

ਭਵਾਨੀਗੜ ੭ ਅਗਸਤ {ਗੁਰਵਿੰਦਰ ਸਿੰਘ} ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ ।ਰਵਿੰਦਰ ਸਿੰਘ ਬਲਾਕ ਕੁਆਰਡੀਨੇਟਰ ਸੰਗਰੂਰ -2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਗੀਤ ਮੁਕਾਬਲੇ ਦੇ ਮਿਡਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਦੇ ਗੁਰਦਾਸ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਿਮਰਨਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਖੇੜੀ ਗਿੱਲਾਂ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।ਸੈਕੰਡਰੀ ਵਰਗ ਵਿਚ ਕਿਰਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਨੇ ਪਹਿਲਾ ਸਥਾਨ ਅਤੇ ਹਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸੁਖਵਿੰਦਰ ਕੌਰ ਸਿੱਧੂ ਨੋਡਲ ਅਫਸਰ ਨੇ ਜੇਤੂ ਵਿਦਿਆਰਥੀਆਂ ਸਕੂਲ ਪਿ੍ੰਸੀਪਲਾਂ ਗਾਈਡ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ।
ਗੁਰਦਾਸ ਸਿੰਘ


   
  
  ਮਨੋਰੰਜਨ


  LATEST UPDATES











  Advertisements