View Details << Back

ਹੱਕੀ ਮੰਗਾਂ ਲਈ ਕਾਲੀਆਂ ਪੱਟੀ ਬੰਨ ਕੇ ਕੀਤਾ ਰੋਸ ਪ੍ਦਰਸ਼ਨ

ਖੰਨਾ 7 ਅਗਸਤ (ਇੰਦਰਜੀਤ ਸਿੰਘ ਦੈਹਿੜੂ )ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਮੰਗਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕਾਂ ਵਿਰੋਧੀ ਨੀਤੀਆਂ ਖਿਲਾਫ਼ ਪਰਮਜੀਤ ਸਿੰਘ ਨੀਲੋਂ ਸੂਬਾ (ਸੀਟੂ) ਪੰਜਾਬ ਮੀਤ ਦੀ ਅਗਵਾਈ ਵਿਚ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਕਿ ਲੇਬਰ ਕਾਨੂੰਨਾਂ ਵਿੱਚ ਸੋਧਾਂ ਕਰਕੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਨੂੰ ਸਰਕਾਰੀਮੁਲਾਜਮ ਦਾ ਦਰਜਾ ਨਾ ਦੇਣ ਵਲੋਂ ਕਾਲੀਆਂ ਪੱਟੀ ਬੰਨ੍ਹ ਕੇ ਹਥਾਂ ਵਿਚ ਮਾਟੋ ਮੰਗਾਂ ਫੜ ਕੇ ਕੀਤਾ ਰੋਸ ਪ੍ਰਦਰਸ਼ਨ ।ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਨੀਲੋਂ ਸੂਬਾ ਮੀਤ ਪ੍ਰਧਾਨ ਸੀਟੂ ਪੰਜਾਬ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਜਰਨਲ ਸਕੱਤਰਕਾਮਰੇਡ ਅਮਰ ਨਾਥ ਕੂਮ ਕਲਾਂ ਅਤੇ ਕੁਲਵੰਤ ਕੌਰ ਨੀਲੋਂ ਆਂਗਣਵਾੜੀ ਮੁਲਾਜਮ ਯੂਨੀਅਨ ਸੀਟੂ ਬਲਾਕ ਮਾਛੀਵਾੜਾ ਸਾਹਿਬ ਜਨਰਲ ਸਕੱਤਰ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਵਾਰ ਵਾਰ ਮੰਗਾਂ ਪੱਤਰ ਦਿੱਤਾ ਗਿਆ ਕਿ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਕਿ ਲੇਬਰ ਕਾਨੂੰਨਾਂ ਵਿੱਚ ਸੋਧਾਂ ਕਰਕੇ ਕਿਰਤੀਆਂ ਦੇ ਕਾਨੂੰਨ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਮੁਲਾਜਮ ਦਾ ਦਰਜਾ ਦੇਣ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ ਦੇ ਮਾਣ ਭੱਤਾ ਵਿਚ ਵਾਧਾ ਕੀਤਾ ਜਾਵੇ ਅਤੇ ਕਿਰਤ ਕਾਨੂੰਨਾਂ ਅਨੁਸਾਰ ਸਕੀਮ ਵਰਕਰਾਂ ਨੂੰ 21000/ਰੁਪਏ ਮਾਣ ਭੱਤਾ ਤੁਰੰਤ ਦਿੱਤਾ ਜਾਵੇ ।ਕੋਵਿਡ 19ਵਿਰੁੱਧ ਫਰੰਟ ਵਿਚ ਕੰਮ ਕਰਨ ਵਾਲੇ ਪੇਂਡੂ ਚੋਕੀਦਾਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਆਸਾ ਵਰਕਰਾਂ ਨੂੰ 50 ਲੱਖ ਬੀਮਾ ਯੋਜਨਾ ਤਹਿਤ ਬੀਮਾ ਵਿਚ ਸਾਮਲ ਕੀਤਾ ਜਾਵੇ, ਕੋਰੋਨਾ ਦਰਮਿਆਨ 25000ਇਨਸੈਟਿਵ ਦਿੱਤਾ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਪੇਂਡੂ ਚੋਕੀਦਾਰ, ਆਸਾ ਵਰਕਰਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ,ਇਹਨਾਂ ਦੇ ਪਰਿਵਾਰਾਂ ਦਾ ਹਸਪਤਾਲ ਵਿੱਚ ਇਲਾਜ ਮੁਫ਼ਤ ਕੀਤਾ ਜਾਵੇ ।ਚਿਰਾਂ ਤੋਂ ਲਟਕਦੀਆਂ ਲਟਕਦੀਆਂ ਮੰਗਾਂ ਮੰਨੀਆਂ ਜਾਣ ।ਆਗੂਆਂ ਨੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਕੀਮ ਵਰਕਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ 9ਅਗਸਤ ਸੱਤਿਆ ਗ੍ਰਹਿ ਤਹਿਤ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇ ।ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨਾਗੇ।ਇਸ ਮੌਕੇ ਹਰੀ ਰਾਮ ਭੱਟੀ, ਛਿੰਦਰਪਾਲ ਗੜ੍ਹੀ ਬੇਟ ਪਰਧਾਨ ਚੋਕੀਦਾਰ ਯੂਨੀਅਨ ਕਾਮਰੇਡ ਸਿਕੰਦਰ ਬਖਸ, ਲੋਕ ਸੰਘਰਸ਼ ਕਮੇਟੀ ਪਰਧਾਨ ਸੰਦੀਪ ਸ਼ਰਮਾ,ਪੇਂਡੂ ਚੋਕੀਦਾਰ ਯੂਨੀਅਨ ਸੀਟੂ ਪੰਜਾਬ, ਸਤਨਾਮ ਸਿੰਘ ਕੈਸ਼ੀਅਰ ਪੰਜਾਬ,ਗੁਰਮੇਲ ਸਿੰਘ ਸਰਪਸਤ, ਦੇਵ ਸਿੰਘ ਮੀਤ ਪ੍ਰਧਾਨ, ਰਾਮ ਦਾਸ ਅਡਿਆਣਾ,ਹੈਲਪਰ ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਕਰਨੈਲ ਕੌਰ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements