View Details << Back

ਟੋਲ ਵਰਕਰਜ ਯੂਨੀਅਨ ਨੇ ਆਜ਼ਾਦੀ ਦਿਵਸ ਮੌਕੇ ਸੰਘਰਸ਼ੀ ਯੋਧਿਆਂ ਨੂੰ ਕੀਤਾ ਸਨਮਾਨਿਤ
ਦੇਸ ਭਗਤਾਂ, ਸੁਤੰਤਰਤਾ ਸੈਨਾਨੀਆਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ

ਭਵਾਨੀਗੜ੍ਹ 16 ਅਗਸਤ {ਗੁਰਵਿੰਦਰ ਸਿੰਘ} 74ਵੇਂ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪੈਂਦੇ ਕਾਲਾ ਝਾੜ ਟੋਲ ਪਲਾਜਾ ਤੇ ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ( ਸੀਟੂ ) ਨੇ ਰਾਸ਼ਟਰੀ ਤਿਰੰਗਾ ਲਹਿਰਾਉਣ ਉਪਰੰਤ ਦੇਸ਼ ਭਗਤਾਂ, ਸੁਤੰਤਰਤਾ ਸੈਨਾਨੀਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਵੱਖ-ਵੱਖ ਟੋਲ ਪਲਾਜਾ ਯੂਨੀਅਨ ਮੈਂਬਰਾਂ, ਸੰਘਰਸ਼ੀ ਜਥੇਬੰਦਕ ਜੋਧਿਆ ਅਤੇ ਪੱਤਰਕਾਰ ਭਾਈਚਾਰੇ ਨੂੰ ਟੋਲ ਪਲਾਜਾ ਯੂਨੀਅਨ ਵਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਲ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਭਾਰਤ ਸੰਵਿਧਾਨ ਦੇ ਜਮਹੂਰੀ, ਧਰਮ ਨਿਰਪੱਖ ਅਤੇ ਸੰਘਵਾਦੀ ਢਾਂਚੇ ਦੀ ਰਾਖੀ ਲਈ ਸਾਡੀ ਜੰਗ ਜਾਰੀ ਰਹੇਗੀ ,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਮੁਲਾਜਮ ਵਿਰੋਧੀ ਸੋਧਾਂ ਕਰਕੇ ਮਜਦੂਰ ਮੁਲਾਜਮਾਂ ਨੂੰ ਗੁਲਾਮ ਬਣਾਉਣ ਦੀ ਹਰ ਸਾਜਿਸ਼ ਵਿਰੁਧ ਸੰਘਰਸ਼ ਦੇ ਮੈਦਾਨ ਵਿੱਚ ਠੋਕਵਾਂ ਪਹਿਰਾ ਦਿੱਤਾ ਜਾਵੇਗਾ। ਲੋਕ ਆਜਾਦੀ, ਏਕਤਾ ਅਤੇ ਅਖੰਡਤਾ ਦੀ ਰਾਖੀ, ਹਰ ਖੇਤਰ ਵਿੱਚ ਸਾਮਰਾਜੀਆਂ ਦੀ ਘੁਸਪੈਠ ਰੋਕਣ, ਉਦਾਰੀਕਰਨ, ਨਿਜੀਕਰਨ ਅਤੇ ਵਿਸ਼ਵੀਕਰਨ ਦੀਆਂ ਲੋਕ ਮਾਰੂ ਰਾਸ਼ਟਰ ਵਿਰੋਧੀ ਨੀਤੀਆਂ ਅਤੇ ਫਿਰਕੂ ਫਾਸ਼ੀਵਾਦ ਵਿਰੁੱਧ, ਸ਼ੋਸ਼ਣ ਮੁਕਤ - ਕੁਪੋਸ਼ਣ ਮੁਕਤ ਅਤੇ ਜਾਤ ਮੁਕਤ ਸਮਾਜ ਦੀ ਸਿਰਜਣਾ ,ਭਾਰਤ ਦੀ ਆਰਥਿਕ ਖੁਦਮੁਖਤਾਰੀ ਅਤੇ ਸਵੈਨਿਰਭਰਤਾ ਲਈ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ। ਸਭ ਲਈ ਮੁਫਤ ਵਿਦਿਆ, ਇਲਾਜ ਅਤੇ ਰੁਜਗਾਰ ਦੇ ਅਧਿਕਾਰਾਂ, ਠੇਕਾ ਮਜ਼ਦੂਰ ਪਰਨਾਲੀ ਅਤੇ ਅਉਟਸੋਰਸਿੰਗ ਖਤਮ ਕਰਵਾਉਣ, ਕਿਸਾਨੀ ਵਿਰੋਧੀ ਆਰਡੀਨੈਂਸਾਂ, ਸਾਰੇ ਸਕੀਮ ਵਰਕਰਾਂ ਨੂੰ ਸਰਕਾਰੀ ਮੁਲਾਜਮਾਂ ਦਾ ਦਰਜਾ ਪ੍ਰਾਪਤ ਕਰਨ ਲਈ ਸੰਘਰਸ਼ ਜਾਰੀ ਰੱਖਾਂਗੇ , ਪੰਜਾਬ ਭਰ ਵਿੱਚ ਟੋਲ ਪਲਾਜਿਆਂ ਦੇ ਵਰਕਰਾਂ ਨੂੰ ਟੋਲ ਕੰਪਨੀਆਂ ਦੇ ਜੰਗਲਰਾਜ ਤੋਂ ਮੁਕਤ ਕਰਵਾਉਣ, ਵਰਕਰਾਂ ਦੇ ਭੱਤੇ , ਠੇਕੇਦਾਰੀ ਸਿਸਟਮ,ਨੌਕਰੀਆਂ,ਤਨਖਾਹਾਂ,,ਸਹੂਲਤਾਂ ਆਦਿ ਲੈਣ ਲਈ ਵਰਕਰਾਂ ਨੂੰ ਇੱਕ ਪਲੈਟ ਫਾਮ ਉੱਤੇ ਇਕੱਠਾ ਕਰ ਸੰਘਰਸ਼ ਦਾ ਵਿਗੁਲ ਵਜਾਇਆ ਜਾਵੇਗਾ ਤਾਂ ਕਿ ਇਹ ਵਰਕਰ ਕੋਪਰੇਟ ਘਰਾਣਿਆਂ ਤੋਂ ਆਜਾਦ ਹੋ ਸਕਣ । ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ, ਕਾਮਰੇਡ ਭੂਪ ਚੰਦ ਚੰਨੋਂ, ਕਿਸਾਨ ਯੂਨੀਅਨ ਆਗੂ ਮਨਜੀਤ ਸਿੰਘ ਘਰਾਚੋ,ਗੁਰਤੇਜ ਸਿੰਘ ਝਨੇੜੀ,ਨਰਿੰਦਰ ਕੌਰ ਭਰਾਜ,ਭਾਰਤ ਨੌਜਵਾਨ ਸਭਾ ਪਰਗਟ ਸਿੰਘ ਕਾਲਾ ਝਾੜ, ਕਾਲਾ ਝਾੜ ਟੋਲ ਪ੍ਰਧਾਨ ਦਵਿੰਦਰਪਾਲ ਸਿੰਘ, ਧਰੇੜੀ ਜੱਟਾ ਟੋਲ ਪਲਾਜਾ ਪ੍ਰਧਾਨ ਚਮਨ ਲਾਲ,ਸਮਾਣਾ ਟੋਲ ਪਲਾਜਾ ਪ੍ਰਧਾਨ ਅਮਰਜੀਤ ਸਿੰਘ, ਮਾਝੀ ਟੋਲ ਪਲਾਜਾ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਕਾਲਾ ਝਾੜ,ਪ੍ਰਧਾਨ ਬੱਗਾ ਸਿੰਘ ਤਰਖਾਣ ਮਾਜਰਾ,ਟੋਨੀ ਸਿੰਘ,ਮਨਪ੍ਰੀਤ ਸਿੰਘ,ਸ਼ੇਰਗਿੱਲ,ਨਾਜਰ ਸਿੰਘ,ਦਵਿੰਦਰ ਸਿੰਘ,ਫੌਜੀ ਸਿੰਘ,ਜਸਵੀਰ ਸਿੰਘ,ਗੁਰਧਿਆਨ ਸਿੰਘ,ਨਰੈਣ ਸਿੰਘ,ਅਵਤਾਰ ਸਿੰਘ,ਨਰਿੰਦਰ ਸਿੰਘ,ਗੁਰਸੇਵਕ ਸਿੰਘ,ਸਤਨਾਮ ਸਿੰਘ,ਅਸੀਸ ਕੁਮਾਰ,ਪ੍ਰੀਤਮ ਸਿੰਘ,ਜੋਗਿੰਦਰ ਸਿੰਘ,ਅਮਰਜੀਤ ਸਿੰਘ,ਆਦਿ ਹਾਜਿਰ ਸਨ ।

   
  
  ਮਨੋਰੰਜਨ


  LATEST UPDATES











  Advertisements